ਦਿੱਲੀ ਐੱਮਸੀਡੀ ਚੋਣ ਨਤੀਜੇ 2022 'ਚ ਲਗਾਤਾਰ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਅਤੇ ਆਮ ਆਦਮੀ ਪਾਰਟੀ ਨੇ ਹੁਣ ਤੱਕ 106 ਵਾਰਡ ਜਿੱਤੇ ਹਨ ਅਤੇ 26 ਵਾਰਡਾਂ ਵਿੱਚ ਅੱਗੇ ਹੈ।ਜਦਕਿ ਭਾਜਪਾ 69 ਵਾਰਡਾਂ 'ਤੇ ਜਿੱਤ ਦਰਜ ਕਰਕੇ 32 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਨੇ 4 ਵਾਰਡ ਜਿੱਤੇ ਹਨ ਅਤੇ 5 ਵਿੱਚ ਅੱਗੇ ਹੈ। ਆਜ਼ਾਦ ਉਮੀਦਵਾਰਾਂ ਨੇ 1 ਵਾਰਡ ਜਿੱਤਿਆ ਹੈ ਅਤੇ 2 ਵਿਚ ਅੱਗੇ ਚੱਲ ਰਹੇ ਹਨ।
#DelhiMCDPolls | AAP wins 106 seats and leads on 26, BJP wins 84 seats and leads on 20 seats as counting continues.
Congress wins 5, leads on 5 and Independent candidates win 1 and lead on 3.
Counting is underway for 250 wards. pic.twitter.com/wAkOCRg5KZ
— ANI (@ANI) December 7, 2022
ਦਿੱਲੀ ਐਮਸੀਡੀ ਚੋਣ ਨਤੀਜੇ ਆਉਣੇ ਜਾਰੀ ਹਨ ਜਿਨ੍ਹਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਵਰਕਰ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦਫ਼ਤਰ ਵਿੱਚ ਪਾਰਟੀ ਵਰਕਰਾਂ ਵੱਲੋਂ ਖੂਬ ਜਸ਼ਨ ਮਨਾਇਆ ਜਾ ਰਿਹਾ ਹੈ ।
ਆਮ ਆਦਮੀ ਪਾਰਟੀ ਦੇ ਵਰਕਰ ਦਿੱਲੀ ਵਿੱਚ ਪਾਰਟੀ ਦਫ਼ਤਰ ਵਿੱਚ ਨੱਚਦੇ ਅਤੇ ਜਸ਼ਨ ਮਨਾਉਂਦੇ ਹੋਏ।
#WATCH | AAP workers dance and celebrate at the party office in Delhi as the party wins 78 seats and leads on 56 others as per the official trends. Counting is underway. #DelhiMCDElectionResults2022 pic.twitter.com/PDBXkv0uQf
— ANI (@ANI) December 7, 2022
ਦਿੱਲੀ ਐੱਮਸੀਡੀ ਚੋਣਾਂ 'ਚ ਪਹਿਲੀ ਵਾਰ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰ 'ਆਪ' ਉਮੀਦਵਾਰ ਬੌਬੀ ਨੇ ਜਿੱਤ ਦਰਜ ਕੀਤੀ ਹੈ।ਸੁਲਤਾਨਪੁਰੀ-ਏ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੌਬੀ ਨੇ ਜਿੱਤ ਦਰਜ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਐੱਮਸੀਡੀ ਦੇ ਵਿੱਚ ਟਰਾਂਸਜੈਂਡਰ ਭਾਈਚਾਰੇ ਦਾ ਇੱਕ ਮੈਂਬਰ ਹੋਵੇਗਾ।
Bobi, the AAP candidate from Sultanpuri-A ward, wins. For the first time, MCD to have a member of the transgender community. #DelhiMCDElectionResults2022 pic.twitter.com/FfbE9g4Im1
— ANI (@ANI) December 7, 2022
ਹਾਲਾਂਕਿ ਐਗਜ਼ਿਟ ਪੋਲ ਵਿੱਚ ਕੁੱਝ ਹੋਰ ਹੀ ਰੁਝਾਨ ਸਾਹਮਣੇ ਆ ਰਹੇ ਸਨ ਪਰ ਹੁਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਹੀ ਅੱਗੇ ਚੱਲ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, BJP, Congress, Delhi, Mcd poll, Results