ਦਿੱਲੀ ਨਗਰ ਨਿਗਮ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ ਅਤੇ ਤਾਜ਼ਾ ਰੁਝਾਨਾਂ 'ਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ ਵੋਟਾਂ ਦੀ ਗਿਣਤੀ ਚੱਲ ਰਹੀ ਹੈ।ਆਮ ਆਦਮੀ ਪਾਰਟੀ ਬਹੁਮਤ ਲਈ ਲੋੜੀਂਦੇ 131 ਸੀਟਾਂ ਦੇ ਅੰਕੜੇ ਤੋਂ ਅੱਗੇ ਚੱਲ ਰਹੀ ਹੈ, ਜਦ ਕਿ ਭਾਰਤੀ ਜਨਤਾ ਪਾਰਟੀ ਹੁਣ 104 ਵਾਰਡਾਂ ਵਿੱਚ ਅੱਗੇ ਚੱਲ ਰਹੀ ਹੈ । ਦਿੱਲੀ ਨਗਰ ਨਿਗਮ 'ਚੋਂ ਕਾਂਗਰਸ ਦਾ ਲਗਭਗ ਸਫਾਇਆ ਹੋ ਚੁੱਕਾ ਹੈ ਅਤੇ ਉਹ 10 ਤੋਂ ਵੀ ਘੱਟ ਵਾਰਡਾਂ 'ਚ ਅੱਗੇ ਹੈ। ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਗਲਤ ਸਾਬਤ ਹੋਈਆਂ ਹਨ ਅਤੇ 'ਆਪ' ਦੀ ਇਕਤਰਫਾ ਜਿੱਤ ਨਜ਼ਰ ਨਹੀਂ ਆ ਰਹੀ ਹੈ। ਭਾਜਪਾ ਬੇਸ਼ੱਕ ਦੂਜੇ ਨੰਬਰ 'ਤੇ ਹੈ, ਪਰ ਉਹ ਆਮ ਆਦਮੀ ਪਾਰਟੀ ਤੋਂ ਬਹੁਤ ਘੱਟ ਫਰਕ ਨਾਲ ਪਿੱਛੇ ਹੈ।
ਆਮ ਆਦਮੀ ਪਾਰਟੀ ਨੇ ਹੁਣ ਤੱਕ ਕੁੱਲ 25 ਵਾਰਡਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਭਾਜਪਾ ਨੇ 26, ਕਾਂਗਰਸ ਨੇ 3 ਅਤੇ ਆਜ਼ਾਦ ਉਮੀਦਵਾਰ ਨੇ 1 'ਤੇ ਜਿੱਤ ਦਰਜ ਕੀਤੀ ਹੈ।
ਕੋਂਡਲੀ ਤੋਂ ਭਾਜਪਾ ਦੇ ਮੁਨੇਸ਼ ਨੇ ਦਰਜ਼ ਕੀਤੀ ਜਿੱਤ
ਕੋਂਡਲੀ ਤੋਂ ਭਾਜਪਾ ਦੇ ਮੁਨੇਸ਼ ਨੇ ਜਿੱਤ ਦਰਜ ਕੀਤੀ ਹੈ। ਜਿਵੇਂ ਹੀ ਸ਼ਾਸਤਰੀ ਨਗਰ ਵਾਰਡ ਨੰਬਰ 70 ਤੋਂ ਭਾਜਪਾ ਉਮੀਦਵਾਰ ਮਨੋਜ ਕੁਮਾਰ ਜਿੰਦਲ ਦੀ ਲੀਡ 12000 ਵੋਟਾਂ ਤੋਂ ਉਪਰ ਪਹੁੰਚੀ ਤਾਂ ਬਾਹਰ ਉਨ੍ਹਾਂ ਦੇ ਵਰਕਰਾਂ ਦਾ ਜੋਸ਼ ਦੇਖਣ ਯੋਗ ਸੀ। ਨਵੀਂ ਦਿੱਲੀ ਦੇ ਗਿਣਤੀ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਸ਼ਨ ਮਨਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, BJP, Congress, Delhi, Mcd poll, Result