ਦਿੱਲੀ ਟਰਾਂਸਪੋਰਟ ਦੀ ਲਾਈਫਲਾਈਨ ਦਿੱਲੀ ਮੈਟਰੋ (Delhi Metro) ਦੀਆਂ ਸੇਵਾਵਾਂ ਵਿੱਚ ਵਿਘਨ ਦਾ ਕਾਰਨ ਮੰਗਲਵਾਰ ਸਵੇਰੇ ਸਾਹਮਣੇ ਆ ਗਿਆ। ਦਿੱਲੀ ਮੈਟਰੋ ਨੇ ਜਾਣਕਾਰੀ ਦਿੱਤੀ ਹੈ ਕਿ ਵੈਸ਼ਾਲੀ/ਨੋਇਡਾ ਇਲੈਕਟ੍ਰਾਨਿਕ ਸਿਟੀ ਵੱਲ ਜਾਣ ਵਾਲੀ ਡਾਊਨ ਲਾਈਨ ਦੇ ਸੈਕਸ਼ਨ 'ਤੇ ਕੇਬਲ ਚੋਰੀ ਦੇ ਸ਼ੱਕੀ ਮਾਮਲੇ ਦਾ ਪਤਾ ਲੱਗਾ ਹੈ।
ਇਸ ਕਾਰਨ ਦਿੱਲੀ ਮੈਟਰੋ ਦੀ ਬਲੂ ਲਾਈਨ ਦੇ ਇੰਦਰਪ੍ਰਸਥ ਅਤੇ ਯਮੁਨਾ ਬੈਂਕ ਸਟੇਸ਼ਨਾਂ ਵਿਚਕਾਰ ਰੇਲ ਸੇਵਾਵਾਂ ਸਵੇਰ ਤੋਂ ਪ੍ਰਭਾਵਿਤ ਹਨ। ਮੈਟਰੋ ਦਾ ਕਹਿਣਾ ਹੈ ਕਿ ਅੱਜ ਇਨ੍ਹਾਂ ਦੋਵਾਂ ਸਟੇਸ਼ਨਾਂ ਵਿਚਾਲੇ ਘੱਟ ਟਰੇਨਾਂ ਚੱਲਣਗੀਆਂ, ਜਿਸ ਕਾਰਨ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪਵੇਗਾ। ਡੀਐਮਆਰਸੀ ਨੇ ਕਿਹਾ ਹੈ ਕਿ ਉਹ ਅੱਜ ਰਾਤ ਇਸ ਸਮੱਸਿਆ ਨੂੰ ਠੀਕ ਕਰ ਦੇਵੇਗਾ।
ਦਰਅਸਲ, ਦਿੱਲੀ ਮੈਟਰੋ ਦੇ ਯਮੁਨਾ ਬੈਂਕ ਅਤੇ ਇੰਦਰਪ੍ਰਸਥ ਮੈਟਰੋ ਸਟੇਸ਼ਨ ਦੇ ਵਿਚਕਾਰ ਸਿਗਨਲ ਵਿੱਚ ਸਮੱਸਿਆ ਹੈ। ਭਾਵੇਂ ਇਨ੍ਹਾਂ ਦੋਵਾਂ ਸਟੇਸ਼ਨਾਂ ਵਿਚਕਾਰ ਸੇਵਾ ਚੱਲ ਰਹੀ ਹੈ, ਪਰ ਰੇਲ ਗੱਡੀਆਂ ਬਹੁਤ ਹੀ ਧੀਮੀ ਰਫ਼ਤਾਰ ਉਤੇ ਚੱਲ ਰਹੀਆਂ ਹਨ। ਇਸ ਕਾਰਨ ਸਵੇਰ ਤੋਂ ਹੀ ਇਸ ਰੂਟ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਦਿੱਲੀ ਮੈਟਰੋ ਦੇ ਬੁਲਾਰੇ ਅਨੁਜ ਦਿਆਲ ਨੇ ਕਿਹਾ ਕਿ ਵੈਸ਼ਾਲੀ/ਨੋਇਡਾ ਇਲੈਕਟ੍ਰਾਨਿਕ ਸਿਟੀ ਨੂੰ ਜਾਣ ਵਾਲੀ ਡਾਊਨ ਲਾਈਨ ਦੇ ਇਸ ਸੈਕਸ਼ਨ 'ਤੇ ਕੇਬਲ ਚੋਰੀ ਦੇ ਸ਼ੱਕੀ ਮਾਮਲੇ ਕਾਰਨ ਬਲੂ ਲਾਈਨ ਦੇ ਇੰਦਰਪ੍ਰਸਥ ਅਤੇ ਯਮੁਨਾ ਬੈਂਕ ਸਟੇਸ਼ਨਾਂ ਵਿਚਕਾਰ ਰੇਲ ਸੇਵਾਵਾਂ ਸਵੇਰ ਤੋਂ ਪ੍ਰਭਾਵਿਤ ਹਨ।
ਇਸ ਦੇ ਨਤੀਜੇ ਵਜੋਂ ਇਸ ਸੈਕਸ਼ਨ ਵਿੱਚ ਟ੍ਰੈਕ ਸਰਕਟ ਡਰਾਪ (ਸਿਗਨਲਿੰਗ ਸਮੱਸਿਆ) ਆਈ ਹੈ, ਜਿਸ ਨਾਲ ਟ੍ਰੇਨਾਂ ਨੂੰ ਸਿਰਫ ਮੈਨੂਅਲ ਮੋਡ ਵਿੱਚ 25 ਕਿਲੋਮੀਟਰ ਪ੍ਰਤੀ ਘੰਟਾ ਦੀ ਸੀਮਤ ਗਤੀ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਕਾਰਨ ਇਨ੍ਹਾਂ ਦੋਵਾਂ ਸਟੇਸ਼ਨਾਂ ਵਿਚਾਲੇ ਕੁਝ ਹੀ ਟਰੇਨਾਂ ਹੀ ਚੱਲ ਰਹੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Metro, Metro