ਨਵੀਂ ਦਿੱਲੀ: 2 Accused Arrested in Sagar Dhankhar Murder Case: ਸਾਗਰ ਕਤਲਕਾਂਡ ਨੂੰ ਸ਼ਾਇਦ ਹੀ ਕੋਈ ਭੁੱਲਿਆ ਹੋਵੇਗਾ; ਕਿਉਂਕਿ ਇਸ ਕਤਲਕਾਂਡ ਪਿੱਛੇ ਓਲੰਪਿਕ ਚੈਂਪੀਅਨ ਸੁਸ਼ੀਲ ਪਹਿਲਵਾਨ ਦਾ ਨਾਂ ਜੁੜਿਆ ਹੋਇਆ ਸੀ। ਇਸ ਮਾਮਲੇ 'ਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਲਗਾਤਾਰ ਗ੍ਰਿਫਤਾਰੀਆਂ ਕਰ ਰਹੀ ਹੈ। ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਓਲੰਪੀਅਨ ਸੁਸ਼ੀਲ ਪਹਿਲਵਾਨ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਵੇਂ ਮੁਲਜ਼ਮਾਂ ਦੇ ਨਾਂ ਅੰਕਿਤ ਡਬਾਸ ਅਤੇ ਜੋਗਿੰਦਰ ਕਾਲਾ ਹਨ।
ਯੂਪੀ ਦੇ ਬਾਗਪਤ ਤੋਂ ਕੀਤੇ ਗਏ ਗ੍ਰਿਫ਼ਤਾਰ
ਸਾਗਰ ਕਤਲਕਾਂਡ ਤੋਂ ਬਾਅਦ ਦੋਵੇਂ ਮੁਲਜ਼ਮ ਅੰਕਿਤ ਅਤੇ ਜੋਗਿੰਦਰ ਫਰਾਰ ਸਨ। ਹੁਣ ਤੱਕ ਦੋਵੇਂ ਪੁਲਿਸ ਤੋਂ ਭੱਜ ਰਹੇ ਸਨ। ਪੁਲਿਸ ਨੂੰ ਇਨਪੁਟ ਮਿਲਿਆ ਸੀ ਕਿ ਉਨ੍ਹਾਂ ਦੀ ਮੂਵਮੈਂਟ ਯੂਪੀ ਵਿੱਚ ਹੈ, ਜਿਸ ਤੋਂ ਬਾਅਦ ਦੋਵਾਂ ਨੂੰ ਯੂਪੀ ਦੇ ਬਾਗਪਤ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸਾਗਰ ਦੇ ਕਤਲ ਵਾਲੇ ਦਿਨ ਦੋਵੇਂ ਮੁਲਜ਼ਮਾਂ ਨੂੰ ਸੁਸ਼ੀਲ ਦੇ ਕਰੀਬੀ ਅਜੈ ਨੇ ਬੁਲਾਇਆ ਸੀ। ਦਾਅਵਾ ਹੈ ਕਿ ਇਹ ਦੋਵੇਂ ਮੁਲਜ਼ਮ ਸਾਗਰ ਧਨਖੜ ਦੇ ਕਤਲ ਵਿੱਚ ਸ਼ਾਮਲ ਸਨ।
ਦੋਵਾਂ ਸਿਰ 50-50 ਹਜ਼ਾਰ ਦਾ ਸੀ ਇਨਾਮ
ਪੁਲਿਸ ਨੇ ਫੜੇ ਗਏ ਦੋਵਾਂ ਦੋਸ਼ੀਆਂ 'ਤੇ 50-50 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਦੱਸ ਦੇਈਏ ਕਿ 5 ਮਈ 2021 ਨੂੰ ਸੁਸ਼ੀਲ ਪਹਿਲਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਛਤਰਸਾਲ ਸਟੇਡੀਅਮ 'ਚ ਉਭਰਦੇ ਪਹਿਲਵਾਨ ਸਾਗਰ ਧਨਖੜ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਸਾਗਰ ਦੀ ਹਸਪਤਾਲ 'ਚ ਮੌਤ ਹੋ ਗਈ ਸੀ। ਕ੍ਰਾਈਮ ਬ੍ਰਾਂਚ ਨੇ ਸਾਗਰ ਦੇ ਕਤਲ ਦੇ ਦੋਸ਼ 'ਚ ਪਹਿਲਾਂ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਹੁਣ ਤੱਕ ਇਨ੍ਹਾਂ ਥਾਂਵਾਂ 'ਤੇ ਲੁਕਦੇ ਰਹੇ ਸਨ ਦੋਵੇਂ
ਪੁਲਿਸ ਅਨੁਸਾਰ ਫਰਾਰ ਹੋਣ ਦੌਰਾਨ ਦੋਵੇਂ ਮੁਲਜ਼ਮ ਕਾਫੀ ਦੇਰ ਤੱਕ ਟਿਕਰੀ ਸਰਹੱਦ ’ਤੇ ਕਿਸਾਨ ਅੰਦੋਲਨ ਵਿੱਚ ਬੈਠੇ ਰਹੇ। ਪਰ ਜਿਵੇਂ ਹੀ ਕਿਸਾਨ ਅੰਦੋਲਨ ਖਤਮ ਹੋ ਗਿਆ। ਅੰਕਿਤ ਹਿਮਾਚਲ ਪ੍ਰਦੇਸ਼ ਵਿੱਚ ਰਹਿਣ ਲੱਗਾ ਸੀ ਅਤੇ ਉੱਥੇ ਇੱਕ ਟਰਾਂਸਪੋਰਟ ਕੰਪਨੀ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ। ਜਦਕਿ ਦੂਜਾ ਮੁਲਜ਼ਮ ਜੋਗਿੰਦਰ ਹਰਿਦੁਆਰ ਦੇ ਮੰਦਰਾਂ ਅਤੇ ਧਰਮਸ਼ਾਲਾ ਵਿੱਚ ਆਪਣੀ ਪਛਾਣ ਛੁਪਾ ਰਿਹਾ ਸੀ; ਤਾਂ ਜੋ ਉਹ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Delhi Police, Haryana, Haryana Police, Sushil