ਲਾਲ ਕਿਲ੍ਹੇ ਵਿਚ 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ ਵਿਚ ਜਸਪ੍ਰੀਤ ਸਿੰਘ ਗ੍ਰਿਫਤਾਰ

News18 Punjabi | News18 Punjab
Updated: February 22, 2021, 6:36 PM IST
share image
ਲਾਲ ਕਿਲ੍ਹੇ ਵਿਚ 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ ਵਿਚ ਜਸਪ੍ਰੀਤ ਸਿੰਘ ਗ੍ਰਿਫਤਾਰ
ਲਾਲ ਕਿਲ੍ਹੇ ਵਿਚ 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ ਵਿਚ ਜਸਪ੍ਰੀਤ ਸਿੰਘ ਗ੍ਰਿਫਤਾਰ (ANI Twitter Via Delhi Police/22 Feb 2021)

  • Share this:
  • Facebook share img
  • Twitter share img
  • Linkedin share img
ਦਿੱਲੀ ਪੁਲਿਸ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਸੋਮਵਾਰ ਨੂੰ ਇੱਕ ਹੋਰ ਮੁਲਜ਼ਮ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੌਰਾਨ ਦਿੱਲੀ ਦਾ ਵਸਨੀਕ ਜਸਪ੍ਰੀਤ ਕਿਲ੍ਹੇ ਦੇ ਦੋਵੇਂ ਪਾਸਿਆਂ 'ਤੇ ਬਣੇ ਮਿਨਾਰ ਉਤੇ ਹਮਲਾਵਰ ਤਰੀਕੇ ਨਾਲ ਚੜ੍ਹਦਾ ਦੇਖਿਆ ਗਿਆ ਸੀ।

ਦੱਸ ਦਈਏ ਕਿ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੀ ‘ਟਰੈਕਟਰ ਪਰੇਡ’ ਦੌਰਾਨ ਹਜ਼ਾਰਾਂ ਮੁਜ਼ਾਹਰਾਕਾਰੀ ਨਿਰਧਾਰਤ ਰਸਤੇ ਦੀ ਥਾਂ ਲਾਲ ਕਿਲ੍ਹੇ ਵਿਚ ਦਾਖਲ ਹੋਏ ਸਨ।

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਸ ਕੇਸ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਨੇ ਲਾਲ ਕਿਲ੍ਹੇ ਵਿਚ ਹੋਈ ਭੰਨਤੋੜ ਦੀ ਘਟਨਾ ਨੂੰ ‘ਦੇਸ਼ ਵਿਰੋਧੀ ਗਤੀਵਿਧੀ’ ਕਰਾਰ ਦਿੱਤਾ ਹੈ।
ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਹੱਦਾਂ ਉਤੇ ਡਟੇ ਹੋਏ ਹਨ।ਕਿਸਾਨ ਜੱਥੇਬੰਦੀਆਂ ਦੀ ਟਰੈਕਟਰ ਪਰੇਡ ਦੌਰਾਨ ਪੁਲਿਸ ਨਾਲ ਝੜਪ ਹੋਈ ਸੀ। ਬਹੁਤ ਸਾਰੇ ਮੁਜ਼ਾਹਰਾਕਾਰੀ ਟਰੈਕਟਰ ਚਲਾਉਂਦੇ ਹੋਏ ਲਾਲ ਕਿਲਾ ਕੈਂਪਸ ਵਿੱਚ ਆਏ, ਜਦੋਂ ਕਿ ਉਨ੍ਹਾਂ ਵਿੱਚੋਂ ਕੁਝ ਨੇ ਇਸ ਇਤਿਹਾਸਕ ਸਮਾਰਕ ਦੇ ਗੁੰਬਦਾਂ ਅਤੇ ਉਸਾਰੀਆਂ ਉਤੇ ਧਾਰਮਿਕ ਝੰਡੇ ਲਹਿਰਾਏ ਸਨ।
Published by: Gurwinder Singh
First published: February 22, 2021, 6:33 PM IST
ਹੋਰ ਪੜ੍ਹੋ
ਅਗਲੀ ਖ਼ਬਰ