Home /News /national /

ਆਸਟ੍ਰੇਲੀਆ 'ਚ ਕਤਲ ਕਰ ਕੇ ਫਰਾਰ ਹੋਏ ਵਿਅਕਤੀ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਆਸਟ੍ਰੇਲੀਆ 'ਚ ਕਤਲ ਕਰ ਕੇ ਫਰਾਰ ਹੋਏ ਵਿਅਕਤੀ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਆਸਟ੍ਰੇਲੀਆ 'ਚ ਔਰਤ ਦਾ ਕਤਲ ਕਰ ਕੇ ਫਰਾਰ ਹੋਇਆ ਵਿਅਕਤੀ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਆਸਟ੍ਰੇਲੀਆ 'ਚ ਔਰਤ ਦਾ ਕਤਲ ਕਰ ਕੇ ਫਰਾਰ ਹੋਇਆ ਵਿਅਕਤੀ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਦਿੱਲੀ ਪੁਲਿਸ ਨੇ ਆਸਟ੍ਰੇਲੀਅ ਵਿੱਚ 2018 ਨੂੰ ਇੱਕ ਔਰਤ ਦਾ ਕਤਲ ਕਰ ਕੇ ਫਰਾਰ ਹੋਏ ਭਾਰਤੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਆਸਟ੍ਰੇਲੀਆ ਪੁਲਿਸ ਨੇ ਇਸ ਮਾਮਲੇ 'ਚ ਭਾਰਤੀ ਸ਼ੱਕੀ ਵਿਅਕਤੀ 'ਤੇ 10 ਲੱਖ ਡਾਲਰ ਦਾ ਇਨਾਮ ਰੱਖਿਆ ਸੀ।ਆਸਟ੍ਰੇਲੀਆ ਦੀ ਮੀਡੀਆ ਦੇ ਮੁਤਾਬਕ ਅਕਤੂਬਰ 2018 ਦੇ ਵਿੱਚ ਟੋਯਾ ਕੋਰਡਿੰਗਲੇ ਆਪਣੇ ਕੁੱਤੇ ਨੂੰ ਨਾਲ ਲੈ ਕੇ ਕੇਰਨਜ਼ ਤੋਂ 40 ਕਿਲੋਮੀਟਰ ਦੂਰ ਵੈਂਗੇਟੀ ਬੀਚ 'ਤੇ ਸੈਰ ਕਰ ਰਹੀ ਸੀ, ਜਦੋਂ ਉਸ ਦੀ ਦਾ ਕਤਲ ਕਰ ਦਿੱਤਾ ਗਿਆ ਸੀ।

ਹੋਰ ਪੜ੍ਹੋ ...
 • Share this:

  ਦਿੱਲੀ ਪੁਲਿਸ ਨੇ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਆਸਟ੍ਰੇਲੀਆ ਦੀ ਇੱਕ ਔਰਤ ਦਾ ਕਤਲ ਕਰ ਦਿੱਤਾ ਸੀ ਅਤੇ ਫਰਾਰ ਹੋ ਗਿਆ ਸੀ। ਦਰਅਸਲ ਰਾਜਵਿੰਦਰ ਸਿੰਘ ਨਾਮ ਦੇ ਭਾਰਤੀ ਵਿਅਕਤੀ ਨੇ ਕਥਿਤ ਤੌਰ 'ਤੇ 2018 ਵਿੱਚ ਕੁਈਨਜ਼ਲੈਂਡ, ਆਸਟ੍ਰੇੇਲੀਆ ਵਿੱਚ ਔਰਤ ਦਾ ਕਤਲ ਕਰ ਦਿੱਤਾ।ਆਸਟ੍ਰੇਲੀਆ ਪੁਲਿਸ ਨੇ ਇਸ ਮਾਮਲੇ 'ਚ ਭਾਰਤੀ ਸ਼ੱਕੀ ਵਿਅਕਤੀ 'ਤੇ 10 ਲੱਖ ਡਾਲਰ ਦਾ ਇਨਾਮ ਰੱਖਿਆ ਸੀ।ਆਸਟ੍ਰੇਲੀਆ ਦੀ ਮੀਡੀਆ ਦੇ ਮੁਤਾਬਕ ਅਕਤੂਬਰ 2018 ਦੇ ਵਿੱਚ ਟੋਯਾ ਕੋਰਡਿੰਗਲੇ ਆਪਣੇ ਕੁੱਤੇ ਨੂੰ ਨਾਲ ਲੈ ਕੇ ਕੇਰਨਜ਼ ਤੋਂ 40 ਕਿਲੋਮੀਟਰ ਦੂਰ ਵੈਂਗੇਟੀ ਬੀਚ 'ਤੇ ਸੈਰ ਕਰ ਰਹੀ ਸੀ, ਜਦੋਂ ਉਸ ਦੀ ਦਾ ਕਤਲ ਕਰ ਦਿੱਤਾ ਗਿਆ ਸੀ।

  ਜ਼ਿਕਰਯੋਗ ਹੈ ਕਿ ਇਨਿਸਫੈਲ ਦੇ ਵਿੱਚ ਕੰਮ ਕਰਨ ਵਾਲਾ ਰਾਜਵਿੰਦਰ ਸਿੰਘ ਇਸ ਮਾਮਲੇ ਦਾ ਮੁੱਖ ਸ਼ੱਕੀ ਹੈ। ਪੁਲਿਸ ਨੇ ਕਿਹਾ ਕਿ ਕੋਰਡਿੰਗਲੇ ਦੇ ਕਤਲ ਤੋਂ ਦੋ ਦਿਨ ਬਾਅਦ ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ।ਕੁਈਨਜ਼ਲੈਂਡ ਪੁਲਿਸ ਨੇ ਰਾਜਵਿੰਦਰ  ਸਿੰਘ ਨੂੰ ਲੱਭਣ ਵਿੱਚ ਮਦਦ ਕਰਨ ਵਾਲੇ ਕਿਸੇ ਵੀ ਨਾਗਰਿਕ ਨੂੰ ਇੱਕ ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਸੀ।

  ਆਸਟ੍ਰੇਲੀਆ ਦੀ ਪੁਲਿਸ ਦੇ ਮੁਤਾਬਕ ਰਾਜਵਿੰਦਰ ਸਿੰਘ ਕੋਰਡਿੰਗਲੇ ਦੇ ਕਤਲ ਤੋਂ ਅਗਲੇ ਦਿਨ 22 ਅਕਤੂਬਰ 2018 ਨੂੰ ਕੇਅਰਨਜ਼ ਛੱਡ ਗਿਆ ਸੀ ਅਤੇ ਫਿਰ 23 ਅਕਤੂਬਰ ਨੂੰ ਸਿਡਨੀ ਤੋਂ ਭਾਰਤ ਆ ਗਿਆ ਸੀ। ਜਿਸ ਤੋਂ ਬਾਅਦ ਮਾਰਚ 2021 ਵਿੱਚ ਆਸਟਰੇਲੀਆ ਦੀ ਸਰਕਾਰ ਨੇ ਰਾਜਵਿੰਦਰ ਸਿੰਘ ਦੀ ਹਵਾਲਗੀ ਲਈ ਭਾਰਤ ਨੂੰ ਬੇਨਤੀ ਕੀਤੀ ਸੀ।2 ਨਵੰਬਰ ਨੂੰ, ਕੁਈਨਜ਼ਲੈਂਡ ਪੁਲਿਸ ਨੇ 10 ਲੱਖ ਆਸਟ੍ਰੇਲੀਅਨ ਡਾਲਰ ਦੇ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ ।ਹੁਣ ਦਿੱਲੀ ਪੁਲਿਸ ਨੇ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ।

  Published by:Shiv Kumar
  First published:

  Tags: Arrested, Australia, Delhi, Indian, Murder, Police