ਲੱਖਾ ਸਿਧਾਣਾ 'ਤੇ ਦਿੱਲੀ ਪੁਲਿਸ ਨੇ ਰੱਖਿਆ 1 ਲੱਖ ਦਾ ਇਨਾਮ

News18 Punjabi | News18 Punjab
Updated: February 14, 2021, 10:12 AM IST
share image
ਲੱਖਾ ਸਿਧਾਣਾ 'ਤੇ ਦਿੱਲੀ ਪੁਲਿਸ ਨੇ ਰੱਖਿਆ 1 ਲੱਖ ਦਾ ਇਨਾਮ
ਲੱਖਾ ਸਿਧਾਣਾ 'ਤੇ ਦਿੱਲੀ ਪੁਲਿਸ ਨੇ ਰੱਖਿਆ 1 ਲੱਖ ਦਾ ਇਨਾਮ

  • Share this:
  • Facebook share img
  • Twitter share img
  • Linkedin share img
ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ ਵੀ ਇਨਾਮ ਦਾ ਐਲਾਨ ਕੀਤਾ ਹੈ।  ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੇ ਗ੍ਰਿਫਤਾਰੀ ਲਈ ਸੂਚਨਾ ਦੇਣ ਵਾਲੀ ਲਈ ਇੱਕ ਲੱਖ ਰੁਪਏ ਦਾ ਇਨਾਮ  ਰੱਖਿਆ ਹੈ।  ਪੁਲਿਸ ਮੁਤਾਬਿਕ ਲੱਖਾ ਸਿਧਾਣਾ ਦਿੱਲੀ ਹਿੰਸਾ ਦਾ ਮੁਲਜ਼ਮ ਹੈ ਅਜੇ ਹੁਣ ਤੱਕ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ।  ਸਿਧਾਣਾ 'ਤੇ ਨੌਜਵਾਨਾਂ ਨੂੰ ਭੜਕਾਉਣ ਦੇ ਇਲਜ਼ਾਮ ਹੈ। 25 ਫਰਵਰੀ ਨੂੰ ਕਿਸਾਨਾਂ ਦੀ ਸਟੇਜ ਤੋਂ ਤਕਰੀਰ ਕੀਤੀ ਸੀ। ਰਿੰਗ ਰੋਡ 'ਤੇ ਹੀ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਦੀਪ ਸਿੱਧੂ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ

ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਅਤੇ ਦਿੱਲੀ 'ਚ 26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੀਪ ਸਿੱਧੂ 'ਤੇ ਅਦਾਲਤ ਨੇ ਸੁਣਵਾਈ ਕਰਦਿਆਂ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੀਪ ਸਿੱਧੂ ਨੂੰ ਦਿੱਲੀ ਪੁਲਿਸ ਨੇ ਹਰਿਆਣਾ ਦੇ ਕਰਨਾਲ 'ਚੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕਰਨ ਤੋਂ ਬਾਅਦ ਪਹਿਲਾਂ ਦੀਪ ਸਿੱਧੂ ਦਾ ਮੈਡੀਕਲ ਕਰਵਾ ਕੇ ਫਿਰ ਪੁਲਿਸ ਵੱਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।
ਦਿੱਲੀ ਪੁਲਿਸ ਨੇ ਦੀਪ ਸਿੱਧੂ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ, ਪੁਲਿਸ ਨੇ ਖ਼ੁਲਾਸਾ ਕੀਤਾ ਹੈ ਕਿ ਦੀਪ ਸਿੱਧੂ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੀ ਅਦਾਕਾਰ ਮਹਿਲਾ ਦੋਸਤ ਦੇ ਸੰਪਰਕ ਵਿੱਚ ਸੀ, ਉਹ ਵੀਡੀਓ ਬਣਾਉਂਦਾ ਸੀ ਅਤੇ ਆਪਣੇ ਦੋਸਤ ਨੂੰ ਭੇਜਦਾ ਸੀ, ਜਿਸ ਤੋਂ ਬਾਅਦ ਉਸ ਦੀ ਵੀਡੀਓ ਨੂੰ ਫੇਸਬੁੱਕ 'ਤੇ ਅਪਲੋਡ ਕਰ ਦਿੱਤਾ ਜਾਂਦਾ ਸੀ
Published by: Sukhwinder Singh
First published: February 14, 2021, 10:00 AM IST
ਹੋਰ ਪੜ੍ਹੋ
ਅਗਲੀ ਖ਼ਬਰ