ਸਿੰਘੂ ਬਾਰਡਰ 'ਤੇ ਇੱਕ SHO 'ਤੇ ਜਾਨਲੇਵਾ ਹਮਲਾ, ਪ੍ਰਦਰਸ਼ਨਕਾਰੀ ਨਿਹੰਗ ਸਿੰਘ ਗ੍ਰਿਫ਼ਤਾਰ

News18 Punjabi | News18 Punjab
Updated: February 17, 2021, 10:07 AM IST
share image
ਸਿੰਘੂ ਬਾਰਡਰ 'ਤੇ ਇੱਕ SHO 'ਤੇ ਜਾਨਲੇਵਾ ਹਮਲਾ, ਪ੍ਰਦਰਸ਼ਨਕਾਰੀ ਨਿਹੰਗ ਸਿੰਘ ਗ੍ਰਿਫ਼ਤਾਰ
ਸਿੰਘੂ ਬਾਰਡਰ 'ਤੇ ਇੱਕ SHO 'ਤੇ ਜਾਨਲੇਵਾ ਹਮਲਾ, ਪ੍ਰਦਰਸ਼ਨਕਾਰੀ ਨਿਹੰਗ ਸਿੰਘ ਗ੍ਰਿਫ਼ਤਾਰ ( ਫਾਈਲ ਫੋਟੋ)

ਸਿੰਘੂ ਬਾਰਡਰ 'ਤੇ ਇੱਕ SHO 'ਤੇ ਜਾਨਲੇਵਾ ਹਮਲਾ ਹੋਣ ਅੰਦੋਲਨ 'ਚ ਸ਼ਾਮਲ ਪ੍ਰਦਰਸ਼ਨਕਾਰੀ ਤੇ ਲੱਗੇ ਹਮਲੇ ਦੇ ਇਲਜ਼ਾਮ ਲੱਗੇ ਹਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਸਿੰਘੂ ਬਾਰਡਰ 'ਤੇ ਪੁਲਿਸ ਮੁਲਾਜ਼ਮਾਂ ਤੇ ਕਥਿਤ ਤੌਰ' ਤੇ ਹਮਲਾ ਕਰਨ ਦੇ ਦੋਸ਼ ਵਿੱਚ ਇੱਕ ਮੁਜ਼ਾਹਰਾਕਾਰ ਨਿਹੰਗ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਸ ਉੱਤੇ ਇਲਜ਼ਾਮ ਹੈ ਕਿ ਉਸਨੇ ਪਹਿਲਾਂ ਸਿੰਘੂ ਸਰਹੱਦ 'ਤੇ ਆਪਣੀ ਤਲਵਾਰ ਨਾਲ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਅਤੇ ਇੱਕ ਪੁਲਿਸ ਮੁਲਾਜ਼ਮ ਦੀ ਕਾਰ ਵੀ ਖੋਹ ਲਈ। ਸਮੈਪੁਰ ਬਡਾਲੀ ਦੇ ਸਟੇਸ਼ਨ ਹਾਊਸ ਅਫਸਰ, ਅਸ਼ੀਸ਼ ਦੂਬੇ ਨੇ ਉਸ ਦਾ ਪਿੱਛਾ ਕੀਤਾ ਜਦੋਂ ਤੱਕ ਮੁਕਾਰਾ ਚੌਕ (ਸਿੰਘੂ ਤੋਂ ਲਗਭਗ 10 ਕਿਲੋਮੀਟਰ) 'ਤੇ ਵੀ ਮੁਲਜ਼ਮ ਨੇ ਹਮਲਾ ਕਰ ਦਿੱਤਾ। ਹਾਲਾਂਕਿ, ਬਾਅਦ ਵਿੱਚ ਉਸਨੂੰ ਹੋਰ ਪੁਲਿਸ ਮੁਲਾਜ਼ਮਾਂ ਨੇ ਦਬੋਚ ਲਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਪੰਜਾਬ ਵਜੋਂ ਹੋਈ ਹੈ। ਹਰਪ੍ਰੀਤ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਲੁੱਟ ਦਾ ਕੇਸ ਦਰਜ ਹੈ। ਉਸ ਤੋਂ ਹੋਰ ਪੁੱਛਗਿੱਛ ਜਾਰੀ ਹੈ। ਘਟਨਾ ਕੱਲ ਰਾਤ ਵਾਪਰੀ ਹੈ। 
Published by: Sukhwinder Singh
First published: February 17, 2021, 9:20 AM IST
ਹੋਰ ਪੜ੍ਹੋ
ਅਗਲੀ ਖ਼ਬਰ