Home /News /national /

ਦਿੱਲੀ ਪੁਲਿਸ ਨੇ ਰਾਜਧਾਨੀ 'ਚ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਲਗਾਏ

ਦਿੱਲੀ ਪੁਲਿਸ ਨੇ ਰਾਜਧਾਨੀ 'ਚ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਲਗਾਏ

ਦਿੱਲੀ ਪੁਲਿਸ ਨੇ ਰਾਜਧਾਨੀ 'ਚ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਲਗਾਏ

ਦਿੱਲੀ ਪੁਲਿਸ ਨੇ ਰਾਜਧਾਨੀ 'ਚ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਲਗਾਏ

 • Share this:
  ਗਣਤੰਤਰ ਦਿਵਸ ਮੌਕੇ ਦਿੱਲੀ ਪੁਲਿਸ ਨੇ ਰਾਜਧਾਨੀ ਵਿਚ ਕਈ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਲਗਾਏ ਹਨ। ਇਨ੍ਹਾਂ ਪੋਸਟਰਾਂ 'ਚ ਕਈ ਅੱਤਵਾਦੀਆਂ ਦੀਆਂ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ।

  ਇਸ ਵਾਰ ਪੋਸਟਰ ਵਿਚ ਕੁਝ ਖਾਲਿਸਤਾਨ ਜ਼ਿੰਦਾਬਾਦ ਫੋਰਸ KZF, KCF (ਖਾਲਿਸਤਾਨ ਕਮਾਂਡੋ ਫੋਰਸ), KLF (ਖਾਲਿਸਤਾਨ ਲਿਬਰੇਸ਼ਨ ਫੋਰਸ) BKI (ਬੱਬਰ ਖਾਲਸਾ ਇੰਟਰਨੈਸ਼ਨਲ) ਦੇ ਅੱਤਵਾਦੀਆਂ ਦੀਆਂ ਤਸਵੀਰਾਂ ਹਨ। ਜਿਸ ਨੂੰ ਨਵੀਂ ਦਿੱਲੀ ਸਮੇਤ ਹੋਰ ਥਾਵਾਂ 'ਤੇ ਲਗਾਇਆ ਗਿਆ ਹੈ।

  ਇਨ੍ਹਾਂ ਅੱਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਲੋਕਾਂ ਦੇ ਨਾਮ ਅਤੇ ਉਨ੍ਹਾਂ ਨਾਲ ਜੁੜੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ, ਇਹ ਵੀ ਇਸ ਪੋਸਟਰ ਰਾਹੀਂ ਦੱਸਿਆ ਗਿਆ ਹੈ।

  ਇਹ ਪੋਸਟਰ ਲਗਾ ਕੇ ਦਿੱਲੀ ਪੁਲਿਸ ਦੀਆਂ ਸਾਰੀਆਂ ਪੀਸੀਆਰ ਵੈਨਾਂ ਵੱਲੋਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

  ਇਸ ਤੋਂ ਇਲਾਵਾ, ਇੰਡੀਅਨ ਮੁਜਾਹਿਦੀਨ ਅਤੇ ਅਲ ਕਾਇਦਾ ਦੇ ਅੱਤਵਾਦੀਆਂ ਦੇ ਪੋਸਟਰ ਵੀ ਲਗਾਏ ਗਏ ਹਨ, ਜਿਸ ਵਿੱਚ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਨ੍ਹਾਂ ਅੱਤਵਾਦੀਆਂ ਨੂੰ ਵੇਖਣ 'ਤੇ ਤੁਰੰਤ ਸੂਚਿਤ ਕਰਨ।
  Published by:Gurwinder Singh
  First published:

  Tags: Delhi, January 26, Khalistan, Khalistan Liberation Force

  ਅਗਲੀ ਖਬਰ