Shraddha murder case: ਸ਼ਰਧਾ ਕਤਲ ਕਾਂਡ 'ਚ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸ਼ਰਧਾ ਆਫਤਾਬ ਨਾਲ ਬ੍ਰੇਕਅੱਪ ਕਰਨਾ ਚਾਹੁੰਦੀ ਸੀ। ਇਸ ਤੋਂ ਅਫਤਾਬ ਗੁੱਸੇ 'ਚ ਆ ਗਿਆ ਅਤੇ ਉਸ ਨੇ ਬੇਰਹਿਮੀ ਨਾਲ ਸ਼ਰਧਾ ਦਾ ਕਤਲ ਕਰ ਦਿੱਤਾ। ਦਰਅਸਲ, ਦਿੱਲੀ ਪੁਲਿਸ ਮੁਤਾਬਕ ਸ਼ਰਧਾ ਆਫਤਾਬ ਦੇ ਰਵੱਈਏ ਤੇ ਆਏ ਦਿਨ ਕੁੱਟਮਾਰ ਤੋਂ ਤੰਗ ਆ ਚੁੱਕੀ ਸੀ। ਅਜਿਹੇ 'ਚ ਸ਼ਰਧਾ ਨੇ ਆਫਤਾਬ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਉਹ ਆਫਤਾਬ ਨਾਲ ਬ੍ਰੇਕਅੱਪ ਕਰਨਾ ਚਾਹੁੰਦੀ ਸੀ। 3-4 ਮਈ ਨੂੰ ਸ਼ਰਧਾ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ। ਪਰ ਆਫਤਾਬ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਸ ਨੇ ਸ਼ਰਧਾ ਦਾ ਕਤਲ ਕਰ ਦਿੱਤਾ।
ਇਸ ਕਾਰਨ ਹੋਣਾ ਚਾਹੁੰਦੀ ਸੀ ਵੱਖ
ਦਿੱਲੀ ਪੁਲਿਸ ਦੀ ਜਾਂਚ ਵਿੱਚ ਕਈ ਅਹਿਮ ਖੁਲਾਸੇ ਹੋ ਰਹੇ ਹਨ। ਮੁੱਖ ਖੁਲਾਸਾ ਇਹੀ ਹੈ ਕਿ ਆਫਤਾਬ ਪੂਨਾਵਾਲਾ ਨੇ 18 ਮਈ ਨੂੰ ਅਚਾਨਕ ਗੁੱਸੇ ਵਿੱਚ ਆ ਕੇ ਸ਼ਰਧਾ ਦਾ ਕਤਲ ਨਹੀਂ ਕੀਤਾ। ਆਫਤਾਬ ਪੂਨਾਵਾਲਾ ਇਸ ਗੱਲ ਨੂੰ ਹਜ਼ਮ ਨਹੀਂ ਕਰ ਸਕਿਆ ਸੀ ਕਿ ਸ਼ਰਧਾ ਰਿਸ਼ਤੇ ਨੂੰ ਖਤਮ ਕਰਨਾ ਚਾਹੁੰਦੀ ਸੀ। ਦਿੱਲੀ ਪੁਲਿਸ ਨੇ 12 ਨਵੰਬਰ ਨੂੰ ਪੂਨਾਵਾਲਾ ਨੂੰ ਸ਼ਰਧਾ ਦੀ ਕਥਿਤ ਤੌਰ 'ਤੇ ਹੱਤਿਆ ਕਰਨ, ਉਸਦੀ ਲਾਸ਼ ਨੂੰ 35 ਟੁਕੜਿਆਂ ਵਿੱਚ ਕੱਟਣ ਅਤੇ ਪੂਰੇ ਸ਼ਹਿਰ ਵਿੱਚ ਸੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਿਸ ਦੀਆਂ ਵੱਖ-ਵੱਖ ਟੀਮਾਂ, ਘੱਟੋ-ਘੱਟ 200 ਪੁਲਿਸ ਅਧਿਕਾਰੀਆਂ ਦੇ ਨਾਲ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਸੂਤਰਾਂ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਸ਼ਰਧਾ, ਪੂਨਾਵਾਲਾ ਨੂੰ ਛੱਡਣਾ ਚਾਹੁੰਦਾ ਸੀ, ਪਰ ਕਿਉਂਕਿ ਉਸ ਨੇ ਆਪਣਾ ਪਰਿਵਾਰ ਛੱਡ ਦਿੱਤਾ ਸੀ ਅਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਸ਼ਰਧਾ ਨੂੰ ਜ਼ਿਆਦਾ ਸਪੋਰਟ ਨਹੀਂ ਮਿਲ ਰਿਹਾ ਸੀ, ਇਸ ਲਈ ਉਸ ਕੋਲ ਆਫਤਾਬ ਦੇ ਨਾਲ ਰਹਿਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ।
ਇੰਟਰਨੈੱਟ 'ਤੇ ਕੀ ਸਰਚ ਕਰ ਰਿਹਾ ਸੀ ਆਫਤਾਬ
ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਪੂਨਾਵਾਲਾ ਨੇ ਆਪਣੀ ਪੂਰੀ ਇੰਟਰਨੈੱਟ ਹਿਸਟਰੀ ਨੂੰ ਡਿਲੀਟ ਕਰ ਦਿੱਤਾ ਸੀ। ਪੁਲਿਸ ਨੇ ਸੋਸ਼ਲ ਮੀਡੀਆ ਸਾਈਟ ਫੇਸਬੁੱਕ, ਇੰਸਟਾਗ੍ਰਾਮ, ਗੂਗਲ, ਪ੍ਰਸਿੱਧ ਯੂਪੀਆਈ ਗੇਟਵੇਜ਼ ਪੇਟੀਐਮ ਅਤੇ ਗੂਗਲ ਪੇਅ ਅਤੇ ਫੂਡ ਡਿਲਿਵਰੀ ਵੈਬਸਾਈਟ ਜ਼ੋਮੈਟੋ ਨੂੰ ਪੱਤਰ ਲਿਖ ਕੇ ਆਫਤਾਬ ਵੱਲੋਂ ਸਰਚ ਕੀਤੀ ਗਈ ਹਰੇਕ ਚੀਜ਼ ਦੇ ਵੇਰਵੇ ਮੰਗੇ ਹਨ। ਬਹਿਰਹਾਲ, ਦਿੱਲੀ ਪੁਲਿਸ ਨੂੰ 5 ਦਸੰਬਰ ਨੂੰ ਆਫਤਾਬ ਦਾ ਨਾਰਕੋ-ਅਨਾਲਿਸਿਸ ਟੈਸਟ ਕਰਵਾਉਣ ਦੀ ਇਜਾਜ਼ਤ ਮਿਲ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।