Home /News /national /

ਦਿੱਲੀ ’ਚ ਪ੍ਰਦੂਸ਼ਣ ਘੱਟ ਕਰਨ ਲਈ ਆਡ-ਈਵਨ ਦੀ ਵਾਪਸੀ, ਦਿਵਾਲੀ ਤੋਂ ਬਾਅਦ 4 ਤੋਂ 15 ਨਵੰਬਰ ਤੱਕ ਹੋਏਗਾ ਲਾਗੂ 

ਦਿੱਲੀ ’ਚ ਪ੍ਰਦੂਸ਼ਣ ਘੱਟ ਕਰਨ ਲਈ ਆਡ-ਈਵਨ ਦੀ ਵਾਪਸੀ, ਦਿਵਾਲੀ ਤੋਂ ਬਾਅਦ 4 ਤੋਂ 15 ਨਵੰਬਰ ਤੱਕ ਹੋਏਗਾ ਲਾਗੂ 

ਦਿਵਾਲੀ ਤੋਂ ਬਾਅਦ 4 ਤੋਂ 15 ਨਵੰਬਰ ਤੱਕ ਹੋਏਗਾ ਲਾਗੂ

ਦਿਵਾਲੀ ਤੋਂ ਬਾਅਦ 4 ਤੋਂ 15 ਨਵੰਬਰ ਤੱਕ ਹੋਏਗਾ ਲਾਗੂ

 • Share this:
  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਤੋਂ ਨਜਿੱਠਣ ਲਈ ਰਾਜਧਾਨੀ ਵਿਚ ਆਡ-ਇਵਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਵਿਚ ਦਿਵਾਲੀ ਤੋਂ ਬਾਅਦ 4 ਨਵੰਬਰ ਤੋਂ 11 ਨਵੰਬਰ ਤਕ ਆਡ-ਇਵਨ (Odd-Even) ਨੂੰ ਲਾਗੂ ਕੀਤਾ ਜਾਵੇਗਾ। ਦਿੱਲੀ ਵਾਸੀਆਂ ਨੂੰ ਮਾਸਕ ਵੀ ਦਿੱਤੇ ਜਾਣਗੇ। ਸੀਐਮ ਨੇ ਕਿਹਾ ਕਿ ਲੋਕਾਂ ਨੂੰ ਇਹ ਮਾਸਕ (N-95) ਅਕਤੂਬਰ ਵਿਚ ਮੁਹੱਇਆ ਕਰਵਾ ਦਿੱਤੇ ਜਾਣਗੇ।

  ਸੀਐਮ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਦੀਵਾਲੀ ਮੌਕੇ ਵਧਣ ਵਾਲੇ ਪ੍ਰਦੂਸ਼ਣ ਤੋਂ ਨਜਿਠਣ ਬਾਰੇ ਕੀਤੇ ਇੰਤਜਾਮਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਵਿਚ ਸੁਧਾਰ ਕਰਨ ਲਈ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸਰਕਾਰ ਇਕ ਹੈਲਪ ਲਾਇਨ ਜਾਰੀ ਕਰੇਗੀ, ਜਿਸ ਉਪਰ ਕਾਲ ਕਰਕੇ ਲੋਕ ਬੂਟੇ ਮੰਗਵਾ ਸਕਦੇ ਹਨ।

  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਦੀਵਾਲੀ ਮੌਕੇ ਪਟਾਖੇ ਨਾ ਚਲਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਛੋਟੀ ਦਿਵਾਲੀ ਵਾਲੇ ਦਿਨ ਵੱਡਾ ਸ਼ੋਅ ਕਰਵਾਇਆ ਜਾਵੇਗਾ, ਜਿਸ ਵਿਚ ਦਿੱਲੀ ਦੇ ਲੋਕਾਂ ਨੂੰ ਬੁਲਾਇਆ ਜਾਵੇਗਾ। ਇਸ ਤੋਂ ਬਾਅਦ ਪਟਾਖੇ ਸਾੜਨ ਦੀ ਲੋੜ ਨਹੀ ਪਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਇਲੈਕਟ੍ਰੋਨਿਕ ਬੱਸਾਂ ਵੀ ਲਿਆਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮੈਟਰੋ ਫੇਜ-4  ਵੀ ਸ਼ੁਰੂ ਹੋਣ ਜਾ ਰਿਹਾ ਹੈ। ਪੂਰੀ ਦਿੱਲੀ ਵਿਚ ਹਰ ਥਾਂ ਉਤੇ ਮਾਡਰਨ ਬੱਸ ਸਟੈਂਡ ਵੀ ਤਿਆਰ ਕੀਤੇ ਜਾਣਗੇ, ਜਿਸ ਨਾਲ ਬਸਾਂ ਦੀ ਸਹੀ ਜਾਣਕਾਰੀ ਮਿਲ ਸਕੇਗੀ ਤਾਂ ਜੋ ਲੋਕਾਂ ਨੂੰ ਬਸਾਂ ਦੀ ਇੰਤਜਾਰ ਨਾ ਕਰਨੀ ਪਵੇ।
  First published:

  Tags: Arvind Kejriwal, Delhi, Pollution

  ਅਗਲੀ ਖਬਰ