Home /News /national /

'ਚਾੜ੍ਹ ਦਿਓ ਸਰਦਾਰ 'ਤੇ ਗੱਡੀ': ਕਾਰ ਦੇ ਬੋਨਟ 'ਤੇ ਘੜੀਸੇ ਸਿੱਖ ਨੌਜਵਾਨ ਨੇ ਦੱਸੀ ਆਪਬੀਤੀ...

'ਚਾੜ੍ਹ ਦਿਓ ਸਰਦਾਰ 'ਤੇ ਗੱਡੀ': ਕਾਰ ਦੇ ਬੋਨਟ 'ਤੇ ਘੜੀਸੇ ਸਿੱਖ ਨੌਜਵਾਨ ਨੇ ਦੱਸੀ ਆਪਬੀਤੀ...

'ਚਾੜ੍ਹ ਦਿਓ ਸਰਦਾਰ 'ਤੇ ਗੱਡੀ': ਕਾਰ ਦੇ ਬੋਨਟ 'ਤੇ ਘੜੀਸੇ ਸਿੱਖ ਨੌਜਵਾਨ ਨੇ ਦੱਸੀ ਆਪਬੀਤੀ... (Photo Video Grab)

'ਚਾੜ੍ਹ ਦਿਓ ਸਰਦਾਰ 'ਤੇ ਗੱਡੀ': ਕਾਰ ਦੇ ਬੋਨਟ 'ਤੇ ਘੜੀਸੇ ਸਿੱਖ ਨੌਜਵਾਨ ਨੇ ਦੱਸੀ ਆਪਬੀਤੀ... (Photo Video Grab)

ਪੀੜਤ ਹਰਵਿੰਦਰ ਕੋਹਲੀ ਨੇ ਦੱਸਿਆ ਕਿ ਕਾਰ ਦੇ ਅੰਦਰ ਬੈਠੇ ਨੌਜਵਾਨ ਦੇ ਪਿਤਾ ਨੇ ਕਾਰ ਚਲਾ ਰਹੇ ਆਪਣੇ ਲੜਕੇ ਨੂੰ ਕਾਰ ਚੜ੍ਹਾਉਣ ਲਈ ਉਕਸਾਇਆ, ਕਿ 'ਸਰਦਾਰ ਉਤੇ ਗੱਡੀ ਚਾੜ੍ਹ ਦਿਓ।' ਕੋਹਲੀ ਨੇ ਦੱਸਿਆ ਕਿ ਉਹ ਝਗੜੇ 'ਚ ਦਖਲ ਦੇਣ ਗਿਆ ਸੀ, ਜਿਸ ਤੋਂ ਬਾਅਦ ਕਾਰ ਸਵਾਰ ਉਸ ਨੂੰ ਬੋਨਟ 'ਤੇ 400-500 ਮੀਟਰ ਤੱਕ ਖਿੱਚ ਕੇ ਲੈ ਗਏ। ਉਸ ਨੇ ਦੱਸਿਆ ਕਿ ਕਾਰ 'ਚ ਬੈਠੇ ਨੌਜਵਾਨ ਦਾ ਪਿਤਾ ਕਹਿ ਰਿਹਾ ਸੀ ਕਿ ਉਸ ਸਰਦਾਰ 'ਤੇ ਕਾਰ ਚੜ੍ਹਾ ਦਿਓ।

ਹੋਰ ਪੜ੍ਹੋ ...
  • Share this:

ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ (Delhi Rajouri Garden Case) 'ਚ ਝਗੜੇ ਤੋਂ ਬਾਅਦ ਇਕ ਨੌਜਵਾਨ ਨੂੰ ਕਾਰ ਦੇ ਬੋਨਟ 'ਤੇ ਅੱਧਾ ਕਿਲੋਮੀਟਰ ਤੱਕ ਘਸੀਟ ਕੇ ਲੈ ਜਾਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਪੀੜਤ ਨੇ ਆਪਬੀਤੀ ਬਿਆਨ ਕੀਤੀ ਹੈ।

ਪੀੜਤ ਹਰਵਿੰਦਰ ਕੋਹਲੀ ਨੇ ਦੱਸਿਆ ਕਿ ਕਾਰ ਦੇ ਅੰਦਰ ਬੈਠੇ ਨੌਜਵਾਨ ਦੇ ਪਿਤਾ ਨੇ ਕਾਰ ਚਲਾ ਰਹੇ ਆਪਣੇ ਲੜਕੇ ਨੂੰ ਕਾਰ ਚੜ੍ਹਾਉਣ ਲਈ ਉਕਸਾਇਆ, ਕਿ 'ਸਰਦਾਰ ਉਤੇ ਗੱਡੀ ਚਾੜ੍ਹ ਦਿਓ।' ਕੋਹਲੀ ਨੇ ਦੱਸਿਆ ਕਿ ਉਹ ਝਗੜੇ 'ਚ ਦਖਲ ਦੇਣ ਗਿਆ ਸੀ, ਜਿਸ ਤੋਂ ਬਾਅਦ ਕਾਰ ਸਵਾਰ ਉਸ ਨੂੰ ਬੋਨਟ 'ਤੇ 400-500 ਮੀਟਰ ਤੱਕ ਖਿੱਚ ਕੇ ਲੈ ਗਏ। ਉਸ ਨੇ ਦੱਸਿਆ ਕਿ ਕਾਰ 'ਚ ਬੈਠੇ ਨੌਜਵਾਨ ਦਾ ਪਿਤਾ ਕਹਿ ਰਿਹਾ ਸੀ ਕਿ ਉਸ ਸਰਦਾਰ 'ਤੇ ਕਾਰ ਚੜ੍ਹਾ ਦਿਓ।

ਦੱਸ ਦਈਏ ਕਿ ਵੀਰਵਾਰ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ 'ਚ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਨ ਵਾਲਾ ਜੈਪ੍ਰਕਾਸ਼ ਰੋਹਿਣੀ ਤੋਂ ਆਪਣੇ ਦੋਸਤ ਹਰਵਿੰਦਰ ਕੋਹਲੀ ਨੂੰ ਮਿਲਣ ਲਈ ਰਾਜਾ ਗਾਰਡਨ ਚੌਕ ਆ ਰਿਹਾ ਸੀ।

ਜਿਸ ਕਾਰਨ ਉਨ੍ਹਾਂ ਦੀ ਕਾਰ ਅੱਗੇ ਇੱਕ ਨੌਜਵਾਨ ਬੈਠਾ ਸੀ। ਜੈਪ੍ਰਕਾਸ਼ ਨੇ ਹਾਰਨ ਵਜਾ ਕੇ ਸਾਈਡ ਮੰਗੀ, ਜਦੋਂ ਉਸ ਨੂੰ ਸਾਈਡ ਨਾ ਦਿੱਤੀ ਗਈ ਤਾਂ ਉਹ ਦੂਜੇ ਸਿਰੇ ਤੋਂ ਕਾਰ ਕੱਢ ਕੇ ਅੱਗੇ ਚਲਾ ਗਿਆ। ਇਸ ਤੋਂ ਗੁੱਸੇ 'ਚ ਆ ਕੇ ਨੌਜਵਾਨ ਨੇ ਅੱਗੇ ਆ ਕੇ ਜੈਪ੍ਰਕਾਸ਼ ਦੀ ਕਾਰ ਅੱਗੇ ਆਪਣੀ ਕਾਰ ਖੜ੍ਹੀ ਕਰ ਦਿੱਤੀ। ਪਹਿਲਾਂ ਉਸ ਨਾਲ ਬਹਿਸ ਹੋਈ, ਫਿਰ ਉਸ ਨੇ ਜੈਪ੍ਰਕਾਸ਼ 'ਤੇ ਹੱਥ ਚੁੱਕ ਦਿੱਤਾ, ਇਸੇ ਦੌਰਾਨ ਉੱਥੇ ਕੁਝ ਲੋਕ ਇਕੱਠੇ ਹੋ ਗਏ।

ਗੱਲ ਇੰਨੀ ਵਧ ਗਈ ਕਿ ਦੋਵਾਂ ਵਿਚਾਲੇ ਲੜਾਈ ਹੋ ਗਈ। ਉਦੋਂ ਹੀ ਹਰਵਿੰਦਰ ਕੋਹਲੀ ਵਿਚਾਲੇ ਬਚਾਅ ਲਈ ਉਥੇ ਆ ਗਿਆ, ਜਿਸ 'ਤੇ ਨੌਜਵਾਨ ਨੇ ਉਸ 'ਤੇ ਹੱਥ ਚੁੱਕ ਦਿੱਤਾ। ਥੋੜੀ ਦੇਰ ਵਿਚ ਮਾਮਲਾ ਖਤਮ ਹੋ ਗਿਆ। ਪਰ ਫਿਰ ਉਸ ਕਾਰ ਸਵਾਰ ਨੇ ਕੋਹਲੀ ਨੂੰ ਕਾਰ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕੋਹਲੀ ਨੇ ਕਾਰ ਦਾ ਵਾਈਪਰ ਫੜ ਲਿਆ ਅਤੇ ਕਾਰ ਦੇ ਬੋਨਟ ਨਾਲ ਲਟਕ ਗਿਆ। ਇਸ 'ਤੇ ਵੀ ਨੌਜਵਾਨ ਨਹੀਂ ਰੁਕਿਆ ਅਤੇ ਇਸੇ ਹਾਲਤ 'ਚ ਕਰੀਬ 500 ਮੀਟਰ ਤੱਕ ਕਾਰ ਭਜਾ ਕੇ ਲੈ ਗਿਆ।

ਇਸ ਘਟਨਾ ਨੂੰ ਦੇਖਦੇ ਹੋਏ ਸੜਕ 'ਤੇ ਕੁਝ ਬਾਈਕ ਅਤੇ ਕਾਰ ਚਾਲਕਾਂ ਨੇ ਨੌਜਵਾਨ ਦੀ ਕਾਰ ਨੂੰ ਓਵਰਟੇਕ ਕਰ ਲਿਆ, ਫਿਰ ਖੁਦ ਨੂੰ ਫਸਿਆ ਦੇਖ ਕੇ ਕਾਰ ਸਵਾਰ ਨੇ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਕੋਹਲੀ ਹੇਠਾਂ ਡਿੱਗ ਗਿਆ ਅਤੇ ਕਾਰ ਸਵਾਰ ਫਰਾਰ ਹੋ ਗਏ।

Published by:Gurwinder Singh
First published:

Tags: Viral news, Viral video