ਦਿੱਲੀ ‘ਚ ਕੋਚਿੰਗ ਸੈਂਟਰ ਦੀ ਛੱਤ ਡਿੱਗੀ, 5 ਮੌਤਾਂ, 8 ਵਿਦਿਆਰਥੀ ਹਸਪਤਾਲ 'ਚ ਭਰਤੀ

News18 Punjabi | News18 Punjab
Updated: January 25, 2020, 8:53 PM IST
share image
ਦਿੱਲੀ ‘ਚ ਕੋਚਿੰਗ ਸੈਂਟਰ ਦੀ ਛੱਤ ਡਿੱਗੀ, 5 ਮੌਤਾਂ, 8 ਵਿਦਿਆਰਥੀ ਹਸਪਤਾਲ 'ਚ ਭਰਤੀ
ਦਿੱਲੀ ‘ਚ ਕੋਚਿੰਗ ਸੈਂਟਰ ਦੀ ਛੱਤ ਡਿੱਗੀ, 5 ਮੌਤਾਂ, 8 ਵਿਦਿਆਰਥੀ ਹਸਪਤਾਲ 'ਚ ਭਰਤੀ

ਡੀਸੀਪੀ ਅਨੁਸਾਰ ਇਸ ਹਾਦਸੇ ਵਿੱਚ 3 ਬੱਚਿਆਂ ਅਤੇ ਇੱਕ ਅਧਿਆਪਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਇਕ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਮਾਮਲੇ ਵਿਚ ਇਕ ਐਫਆਈਆਰ ਵੀ ਦਰਜ ਕੀਤੀ ਗਈ ਹੈ।

  • Share this:
  • Facebook share img
  • Twitter share img
  • Linkedin share img
ਦਿੱਲੀ ਦੇ ਭਜਨਪੁਰਾ ਵਿੱਚ ਇੱਕ ਕੋਚਿੰਗ ਸੈਂਟਰ ਦੀ ਛੱਤ ਡਿਗਣ ਦੀ ਖ਼ਬਰ ਮਿਲੀ ਹੈ। ਘਟਨਾ ਵਿੱਚ ਕੋਚਿੰਗ ਵਿੱਚ ਪੜ੍ਹ ਰਹੇ 13 ਵਿਦਿਆਰਥੀ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਨੇੜਲੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਕੁਝ ਵਿਦਿਆਰਥੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜਦੋਂ ਕਿ 8 ਵਿਦਿਆਰਥੀ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ। ਮਲਬੇ ਵਿੱਚ ਫਸੇ ਲੋਕਾਂ ਨੂੰ ਬਚਾਅ ਮੁਹਿੰਮ ਚਲਾ ਕੇ ਬਾਹਰ ਕੱਢਿਆ ਗਿਆ। ਡੀਸੀਪੀ ਅਨੁਸਾਰ ਇਸ ਹਾਦਸੇ ਵਿੱਚ 3 ਬੱਚਿਆਂ ਅਤੇ ਇੱਕ ਅਧਿਆਪਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਇਕ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਮਾਮਲੇ ਵਿਚ ਇਕ ਐਫਆਈਆਰ ਵੀ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਕੋਚਿੰਗ ਸੈਂਟਰ ਦੀ ਛੱਤ ਡਿੱਗੀ ਤਾਂ ਬਹੁਤ ਸਾਰੇ ਵਿਦਿਆਰਥੀ ਉਥੇ ਮੌਜੂਦ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਬਚਾਅ ਟੀਮ ਅਤੇ ਫਾਇਰ ਬ੍ਰਿਗੇਡ ਵਿਭਾਗ ਮੌਕੇ ਤੇ ਪੁੱਜ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਦੀ ਹੈ।  ਇਸ ਘਟਨਾ ਵਿੱਚ ਕੁੱਲ 13 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ ਇਮਾਰਤ ਦਾ ਮਾਲਕ ਅਤੇ ਕੋਚਿੰਗ ਸੈਂਟਰ ਚਲਾਉਣ ਵਾਲੇ ਵੀ ਸ਼ਾਮਲ ਹੈ। ਜਿਸ ਇਮਾਰਤ ਵਿਚ ਇਹ ਹਾਦਸਾ ਵਾਪਰਿਆ ਉਹ ਇਕ 4 ਮੰਜ਼ਿਲ ਦੀ ਇਮਾਰਤ ਸੀ। ਚੋਟੀ ਦੀਆਂ ਦੋ ਮੰਜ਼ਲਾਂ ਡਿੱਗ ਗਈਆਂ ਹਨ। ਹੇਠਾਂ ਦੇ ਫਲੌਰ ਉਤੇ 'ਤੇ ਲੋਕ ਰਹਿੰਦੇ ਸਨ। ਤੰਗ ਗਲੀ ਕਾਰਨ ਬਚਾਅ ਕਾਰਜ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

 
First published: January 25, 2020, 8:49 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading