ਭੂਚਾਲ ਨੇ ਮੁੜ ਹਿਲਾਈ ਦਿੱਲੀ, ਰਿਕਟਰ ਪੈਮਾਨੇ 'ਤੇ 2.7 ਮਾਪੀ ਗਈ ਤੀਬਰਤਾ
ਦਿੱਲੀ-ਐੱਨਸੀਆਰ ਅਤੇ ਉੱਤਰਾਖੰਡ ਵਿਚ ਮੰਗਲਵਾਰ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਭਾਰਤ-ਨੇਪਾਲ ਸਰਹੱਦ 'ਤੇ ਸੀ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.3 ਮਾਪੀ ਗਈ ਹੈ।
ਕੱਲ੍ਹ ਗੁਜਰਾਤ ਦੇ ਕੁਝ ਜ਼ਿਲ੍ਹਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਫੈਲ ਗਈ। ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਗਏ। ਇੱਥੋਂ ਤੱਕ ਕਿ ਘਰਾਂ 'ਚ ਰੱਖਿਆ ਸਾਮਾਨ ਵੀ ਹਿੱਲਣ ਲੱਗਿਆ। ਇਸ ਤੋ ਪਹਿਲਾਂ ਗੁਜਰਾਤ ਦੇ ਕੱਛ-ਭਚਾਊ-ਅੰਜਾਰ ਇਲਾਕੇ 'ਚ ਸੋਮਵਾਰ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਸ ਭੂਚਾਲ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 4.3 ਮਾਪੀ ਗਈ ਜਦੋਂਕਿ ਭੂਚਾਲ ਦਾ ਕੇਂਦਰ ਭਚਾਊ ਤੋਂ ਲਗਭਗ 23 ਕਿਲੋਮੀਟਰ ਦੂਰ ਸੀ, ਜੋ ਕੱਛ ਜ਼ਿਲ੍ਹੇ 'ਚ ਪੈਂਦਾ ਹੈ। ਭੂਚਾਲ ਦੇ ਝਟਕੇ ਸ਼ਾਮ 7 ਵਜੇ ਤੋਂ ਬਾਅਦ ਆਏ।

5.3 magnitude earthquake strikes Nepal

Read @ANI Story | https://t.co/cRhX1UJBWj pic.twitter.com/dHQNiuPbEV
— ANI Digital (@ani_digital) November 19, 2019

First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।