Home /News /national /

ਦਿੱਲੀ ਹਿੰਸਾ: ਮਰਨ ਵਾਲਿਆਂ ਦੀ ਗਿਣਤੀ 34 ਹੋਈ, 200 ਤੋਂ ਵੱਧ ਜ਼ਖਮੀ

ਦਿੱਲੀ ਹਿੰਸਾ: ਮਰਨ ਵਾਲਿਆਂ ਦੀ ਗਿਣਤੀ 34 ਹੋਈ, 200 ਤੋਂ ਵੱਧ ਜ਼ਖਮੀ

ਦਿੱਲੀ ਹਿੰਸਾ: ਮਰਨ ਵਾਲਿਆਂ ਦੀ ਗਿਣਤੀ 30 ਹੋਈ, 200 ਤੋਂ ਵੱਧ ਜ਼ਖਮੀ(Photo: PTI)

ਦਿੱਲੀ ਹਿੰਸਾ: ਮਰਨ ਵਾਲਿਆਂ ਦੀ ਗਿਣਤੀ 30 ਹੋਈ, 200 ਤੋਂ ਵੱਧ ਜ਼ਖਮੀ(Photo: PTI)

ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬੱਚਣ ਲਈ ਚੱਪੇ ਚੱਪੇ ਤੇ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ। ਬੀਤੇ ਦਿਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਤੇ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ ਸੀ।

  • Share this:
    ਰਾਜਧਾਨੀ ਦਿੱਲੀ ਦੇ ਉੱਤਰ ਪੂਰਬੀ ਖੇਤਰ (North East Delhi)  ’ਚ ਦੋ ਦਿਨ ਦੀ ਹਿੰਸਾ (Delhi Violence) ਦੇ ਬਾਅਦ ਹੁਣ ਮਾਹੌਲ ਸ਼ਾਂਤ ਹੋਣ ਲੱਗਾ ਹੈ। ਦਿੱਲੀ ਚ ਭੜਕੀ ਹਿੰਸਾ ਤੇ ਕਾਬੂ ਪਾਉਣ ਲਈ ਪੁਲਿਸ ਨੇ ਦੇਰ ਰਾਤ ਫਲੈਗ ਮਾਰਚ ਕੱਢਿਆ। ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬੱਚਣ ਲਈ ਚੱਪੇ ਚੱਪੇ ਤੇ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ। ਬੀਤੇ ਦਿਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਤੇ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ ਸੀ।

    ਕਾਬਿਲੇਗੌਰ ਹੈ ਕਿ ਉੱਤਰ ਪੂਰਬੀ ਦਿੱਲੀ ’ਚ ਹਿੰਸਾ ਅਤੇ ਹੰਗਾਮੇ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34 ਹੋ ਚੁੱਕੀ ਹੈ। ਹਿੰਸਾ ’ਚ 56 ਪੁਲਿਸਕਰਮੀ ਸਮੇਤ ਕਰੀਬ 200 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਘਟਨਾ ਦੇ ਬਾਅਦ ਆਈਬੀ ਦੇ ਇਕ ਕਰਮਚਾਰੀ ਦੀ ਲਾਸ਼ ਨੂੰ ਨਾਲੇ ਚੋਂ ਬਰਾਮਦ ਕੀਤੀ ਗਈ ਹੈ। ਦਿੱਲੀ ਪੁਲਿਸ ਮੁਤਾਬਿਕ ਹਿੰਸਾ ਦੇ ਮਾਮਲੇ ਚ ਹੁਣ ਤੱਕ ਉਨ੍ਹਾਂ ਨੇ 106 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ ਜਦਕਿ 18 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।

    ਦੂਜੇ ਪਾਸੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਵਿਧਾਨਸਭਾ ਚ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਲੋਕ ਹਿੰਸਾ ਨਹੀਂ ਚਾਹੁੰਦੇ ਹਨ ਇਹ ਕੁਝ ਅਸਾਮਾਜਿਕ ਰਾਜਨੀਤੀਕ ਅਤੇ ਬਾਹਰੀ ਸ਼ਰਾਰਤੀ ਅਨਸਰਾਂ ਦੁਆਰਾ ਕੀਤਾ ਗਿਆ ਹੈ ਦਿੱਲੀ ’ਚ ਹਿੰਦੂ ਅਤੇ ਮੁਸਲਮਾਨ ਕਦੇ ਵੀ ਲੜਨਾ ਨਹੀਂ ਚਾਹੁੰਦੇ।
    Published by:Sukhwinder Singh
    First published:

    Tags: CAA, Delhi Violence, Police

    ਅਗਲੀ ਖਬਰ