• Home
  • »
  • News
  • »
  • national
  • »
  • DELHI VIOLENCE MAN FILMED BEING ASSAULTED BY COPS DIES IN HOSPITAL FAMILY CLAIM HE WAS BEATEN UP IN LOCKUP

ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਹੋਏ ਫੈਜ਼ਾਨ ਨੇ ਦਮ ਤੋੜਿਆ, ਰਾਸ਼ਟਰੀ ਗੀਤ ਗਾਉਂਦੇ ਦਾ ਵੀਡੀਓ ਹੋਇਆ ਸੀ ਵਾਇਰਲ

  • Share this:
    ਉੱਤਰ ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚੋਂ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ 23 ਸਾਲਾ ਫੈਜ਼ਾਨ ਅਤੇ ਚਾਰ ਹੋਰ ਨੌਜਵਾਨਾਂ ਦੀ ਕੁੱਟਮਾਰ ਰਿਕਾਰਡ ਕੀਤੀ ਹੋਈ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਦੀ ਵਰਦੀ ਪਹਿਨੇ ਚਾਰ ਤੋਂ ਪੰਜ ਲੋਕ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ।

    ਇਹ ਨੌਜਵਾਨ ਲਹੂ ਲੁਹਾਣ ਹੋਇਆ ਹੈ, ਪਰ ਇਹ ਲੋਕ ਉਸ ਨੂੰ ਲਗਾਤਾਰ ਕੁੱਟ ਰਹੇ ਹਨ ਅਤੇ ਉਹਨੂੰ ਪੁੱਛ ਰਹੇ ਹਨ, 'ਤੁਹਾਨੂੰ ਆਜ਼ਾਦੀ ਚਾਹੀਦੀ ਹੈ? ਹੁਣ ਲਓ ਆਜ਼ਾਦੀ।''  ਦੱਸ ਦਈਏ ਕਿ ਇਸ ਹਿੰਸਕ ਵੀਡੀਓ ਦੀ ਸ਼ੂਟਿੰਗ ਤੋਂ ਦੋ ਦਿਨ ਬਾਅਦ ਫੈਜ਼ਾਨ ਦੀ ਮੌਤ ਹੋ ਗਈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਸ ਨੌਜਵਾਨ ਨਾਲ ਕੁੱਟਮਾਰ ਕੀਤੀ ਹੈ ਰਹੀ ਸੀ, ਉਹ ਰਾਸ਼ਟਰੀ ਗੀਤ ਗਾ ਰਿਹਾ ਹੈ।

    ਕੁੱਟ-ਕੁੱਟ ਕੇ ਕੀਤਾ ਅਧਮੋਇਆ-

    ਜਦੋਂ ਨਿਊਜ਼ 18 ਇੰਡੀਆ ਦੀ ਟੀਮ ਫ਼ੈਜ਼ਾਨ ਦੇ ਘਰ ਉਸ ਦੇ ਪਰਿਵਾਰ ਨੂੰ ਮਿਲਣ ਗਈ ਤਾਂ ਉਹ ਆਪਣੇ ਬੇਟੇ ਦੀ ਹਿੱਤ ਤੋਂ ਬਹੁਤ ਨਾਰਾਜ਼ ਅਤੇ ਦੁਖੀ ਸਨ, ਪਰ ਉਹ ਇਸ ਦਾ ਪ੍ਰਗਟਾਵਾ ਨਹੀਂ ਕਰ ਸਕੇ। ਜਦੋਂ ਫੈਜ਼ਾਨ ਦਾ ਵੱਡਾ ਭਰਾ ਨਈਮ ਘਰ ਆਇਆ, ਤਾਂ ਉਸਨੇ ਦੱਸਿਆ ਕਿ 23 ਫਰਵਰੀ ਨੂੰ ਫੈਜ਼ਾਨ ਉਸ ਜਗ੍ਹਾ ਉਤੇ ਸੀ ਜਿਥੇ ਸੀਏਏ-ਵਿਰੋਧੀ ਪ੍ਰਦਰਸ਼ਨ ਚੱਲ ਰਿਹਾ ਸੀ। ਨਈਮ ਨੇ ਕਿਹਾ, 'ਅਚਾਨਕ ਹੀ, ਸਾਰੇ ਪਾਸਿਓਂ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਹੋ ਗਏ। ਇਸ ਦੌਰਾਨ ਕੁਝ ਪੁਲਿਸ ਵਾਲੇ ਆਏ ਅਤੇ ਉਥੇ ਖੜ੍ਹੇ ਮੁੰਡਿਆਂ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।ਪੁਲਿਸ ਵਾਲੇ ਮੁੰਡਿਆਂ ਨੂੰ ਓਦੋਂ ਤੱਕ ਕੁੱਟਦੇ ਰਹੇ ਜਦੋ ਤਕੱ ਉਹ ਅਧਮੋਏ ਨਾ ਹੋ ਗਏ।


    'ਪੁਲਿਸ ਮੁਲਾਜ਼ਮਾਂ ਨੇ ਫੈਜ਼ਾਨ ਨੂੰ ਮਿਲਣ ਨਹੀਂ ਦਿੱਤਾ'

    ਨਈਮ ਨੇ ਦੱਸਿਆ ਕਿ ਜ਼ਖਮੀ ਲੜਕਿਆਂ ਨੂੰ ਇਲਾਜ ਲਈ ਜੀਟੀਬੀ ਹਸਪਤਾਲ ਲਿਜਾਇਆ ਗਿਆ, ਪਰ ਉਥੇ ਵੀ ਉਨ੍ਹਾਂ ਦਾ ਸਹੀ ਇਲਾਜ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਉਸ ਨੂੰ ਜੋਤੀ ਨਗਰ ਥਾਣੇ ਲੈ ਜਾਇਆ ਗਿਆ। ਉਨ੍ਹਾਂ ਨੂੰ ਉਥੇ ਦੋ ਦਿਨ ਰੱਖਿਆ ਗਿਆ। ਉਸ ਨੇ ਦੱਸਿਆ, "ਮੇਰਾ ਭਰਾ ਮਰ ਰਿਹਾ ਸੀ ਅਤੇ ਪੁਲਿਸ ਮੁਲਾਜ਼ਮਾਂ ਨੇ ਸਾਨੂੰ ਉਸ ਨੂੰ ਮਿਲਣ ਨਹੀਂ ਦਿੱਤਾ। ਉਨ੍ਹਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ ਅਤੇ ਸਾਨੂੰ ਥਾਣੇ ਤੋਂ ਭਜਾ ਦਿੱਤਾ।"

    'ਪੁਲਿਸ ਨਹੀਂ ਚਾਹੁੰਦੀ ਸੀ ਕਿ ਫੈਜ਼ਾਨ ਦੀ ਲਾਕਅਪ ਵਿਚ ਮੌਤ ਹੋ ਜਾਵੇ'

    ਨਈਮ ਨੇ ਦੱਸਿਆ ਕਿ 25 ਫਰਵਰੀ ਨੂੰ ਉਸ ਨੂੰ ਪੁਲਿਸ ਦਾ ਫੋਨ ਆਇਆ ਅਤੇ ਫ਼ੈਜ਼ਾਨ ਨੂੰ ਲੈ ਕੇ ਜਾਣ ਲਈ ਕਿਹਾ। ਨਈਮ ਨੇ ਦੋਸ਼ ਲਾਇਆ ਕਿ ਪੁਲਿਸ ਜਾਣਦੀ ਸੀ ਕਿ ਫੈਜ਼ਾਨ ਦੀ ਮੌਤ ਹੋਣ ਵਾਲੀ ਸੀ। ਪਰ ਉਹ ਨਹੀਂ ਚਾਹੁੰਦੇ ਸਨ ਕਿ ਉਹ ਲਾਕਅਪ ਵਿੱਚ ਮਰ ਜਾਵੇ, ਇਸ ਲਈ ਸਾਨੂੰ ਬੁਲਾਇਆ ਗਿਆ। 'ਫੈਜ਼ਨ ਸਾਰੀ ਰਾਤ ਤਸ਼ੱਦਦ ਵਿਚ ਰਿਹਾ ਸੀ'

    ਫ਼ੈਜ਼ਾਨ ਦੇ ਰਿਸ਼ਤੇਦਾਰ ਬਬਲੂ ਨੇ ਕਿਹਾ, ‘ਜਦੋਂ ਅਸੀਂ ਫੈਜ਼ਾਨ ਨੂੰ ਲੈਣ ਲਈ ਥਾਣੇ ਗਏ ਤਾਂ ਅਸੀਂ ਫ਼ੈਜ਼ਾਨ ਦੇ ਮੂੰਹ ਅਤੇ ਸਿਰ ਵਿਚੋਂ ਬਹੁਤ ਸਾਰਾ ਖੂਨ ਨਿਕਲਦਾ ਵੇਖਿਆ। ਸਾਡਾ ਫੈਜ਼ਾਨ ਅਜਿਹਾ ਨਹੀਂ ਸੀ, ਉਹ ਸਾਰੀ ਰਾਤ ਦੁਖੀ ਸੀ ਅਤੇ ਬੱਸ ਇਹ ਕਹਿ ਰਿਹਾ ਸੀ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਬਹੁਤ ਮਾਰਿਆ ਸੀ। ਬਬਲੂ ਨੇ ਦੱਸਿਆ ਕਿ ਜਦੋਂ ਸਵੇਰੇ ਫ਼ੈਜ਼ਾਨ ਨੂੰ ਜੀਟੀਬੀ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੂੰ ਉਥੇ ਮ੍ਰਿਤਕ ਐਲਾਨ ਦਿੱਤਾ ਗਿਆ।
    Published by:Gurwinder Singh
    First published: