ਨਾਗਰਿਕਤਾ ਸੋਧ ਕਾਨੂੰਨ (Citizenship Amendment Act) ਦੇ ਖ਼ਿਲਾਫ਼ ਦਿੱਲੀ ਵਿਚ ਭੜਕੀ ਹਿੰਸਾ ਨੂੰ ਕਾਬੂ ਕਰ ਲਿਆ ਹੈ ਪਰ ਇਸ ਹਿੰਸਾ ਵਿਚ ਜ਼ਖਮੀ ਹੋਏ ਵਿਅਕਤੀਆਂ ਦਾ ਇਲਾਜ ਹਸਪਤਾਲਾਂ ਵਿਚ ਅਜੇ ਵੀ ਚੱਲ ਰਿਹਾ ਹੈ।ਇਸ ਹਿੰਸਾ ਦੌਰਾਨ ਇੱਕ 19 ਸਾਲਾ ਵਿਵੇਕ ਨਾਮ ਦੇ ਨੌਜਵਾਨ ਦੇ ਸਿਰ ਵਿਚ ਡਰਿੱਲ ਵਾਲੀ ਮਸ਼ੀਨ ਦਾ ਪੁਰਜ਼ਾ ਆਰਮੇਚਰ ਨਾਲ ਹਮਲਾ ਕੀਤਾ ਸੀ। ਆਰਮੇਚਰ ਦਾ ਤਿੱਖੇ ਵਾਲਾ ਪਾਸਾ ਵਿਵੇਕ ਦੇ ਸਿਰ ਅੰਦਰ ਵੜ ਗਿਆ ਸੀ ਪਰ ਇਸ ਬਾਵਜੂਦ ਵੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਇਸ ਦੌਰਾਨ ਵਿਵੇਕ ਨੂੰ ਜੀਟੀਬੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇੱਥੇ ਹੀ ਡਾਕਟਰਾਂ ਨੇ ਸਰਜਰੀ ਕਰਕੇ ਆਰਮੇਚਰ ਨੂੰ ਸਿਰ ਵਿਚੋਂ ਬਾਹਰ ਕੱਢ ਦਿੱਤਾ ਹੈ। ਇਸ ਨਾਲ ਵਿਵੇਕ ਦੀ ਜਾਨ ਬਚ ਗਈ। ਇੱਥੇ ਜ਼ਿਕਰਯੋਗ ਹੈ ਕਿ ਵਿਵੇਕ ਦੇ ਦੋਸਤ ਪਾਰਸ ਨੇ ਦੱਸਿਆ ਹੈ ਕਿ ਉਹ ਦੋਨੋਂ ਭੀੜ ਵਾਲੀ ਜਗ੍ਹਾਂ ਤੋਂ ਲੰਘ ਰਹੇ ਸਨ ਇਸ ਦੌਰਾਨ ਭੀੜ ਵਿਚੋਂ ਕੁੱਝ ਵਿਅਕਤੀਆਂ ਨੇ ਨਾਮ ਪੁੱਛਿਆ ਅਤੇ ਆਈ ਡੀ ਦਿਖਾਉਣ ਲਈ ਕਿਹਾ ਸੀ ਪਰ ਇਸ ਦੌਰਾਨ ਹਿੰਸਕ ਵਿਅਕਤੀਆਂ ਨਾਲ ਬਹਿਸ ਹੋ ਗਈ ਅਤੇ ਕਿਸੇ ਵਿਅਕਤੀ ਨੇ ਵਿਵੇਕ ਦੇ ਸਿਰ ਵਿਚ ਆਰਮੇਚਰ ਮਾਰ ਦਿੱਤਾ। ਆਰਮੇਚਰ ਦਾ ਤਿੱਖਾ ਵਾਲਾ ਭਾਗ ਵਿਵੇਕ ਦੇ ਸਿਰ ਅੰਦਰ ਡੇਢ ਇੰਚ ਤੱਕ ਵੜ ਗਿਆ ਸੀ। ਹੈਰਾਨੀਜਨਕ ਗੱਲ ਹੈ ਕਿ ਸਿਰ ਵਿਚ ਆਰਮੇਚਰ ਦਾ ਡੇਢ ਇੰਚ ਤੱਕ ਵੜ ਜਾਣ ਬਾਵਜੂਦ ਵੀ ਵਿਵੇਕ ਹੋਸ਼ ਵਿਚ ਸੀ।
ਜੀਬੀਟੀ ਹਸਪਤਾਲ ਦੇ ਡਾਕਟਰ ਸੁਨੀਲ ਕੁਮਾਰ ਨੇ ਕਿਹਾ ਕਿ ਜਦੋਂ ਵਿਵੇਕ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਵਿਵੇਕ ਦੀ ਹਾਲਤ ਗੰਭੀਰ ਸੀ। ਇਸ ਤੋਂ ਇਲਾਵਾ ਡਾਕਟਰ ਨੇ ਕਿਹਾ ਕਿ ਵਿਵੇਕ ਦੇ ਦਿਮਾਗ਼ ਦੇ ਕਿਸੇ ਖ਼ਾਸ ਭਾਗ ਵਿਚ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਰਜਰੀ ਤੋਂ ਬਾਅਦ ਹੁਣ ਵਿਵੇਕ ਖ਼ਤਰੇ ਤੋਂ ਬਾਹਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Violence