ਉੱਤਰੀ ਪੂਰਬੀ ਦਿੱਲੀ ਜਦੋਂ ਦੰਗਿਆਂ ਦੀ ਅੱਗ ਵਿਚ ਸੜ ਰਹੀ ਸੀ, ਉਸ ਸਮੇਂ ਉੱਥੇ ਇਨਸਾਨੀਅਤ ਅਤੇ ਭਾਈਚਾਰੇ ਦੀ ਲੋਅ ਵੀ ਟਿਮਟਿਮਾ ਰਹੀ ਸੀ। ਦੰਗਿਆਂ ਦੀ ਅੱਗ ਬੁਝਾਉਣ ਦੇ ਬਾਦ ਹੁਣ ਦਿਲ ਨੂੰ ਕੁੱਝ ਸਕੂਨ ਦੇਣ ਵਾਲ ਇਹ ਕਹਾਣੀਆਂ ਸਾਹਮਣੇ ਆ ਰਾਹੀਆ ਹਨ। ਸ਼ੁੱਕਰਵਾਰ ਨੂੰ ਆਪਣੇ ਰਿਸ਼ਤੇਦਾਰ ਦਾ ਹਾਲ ਚਾਲ ਜਾਣਨ ਲਈ ਜੀਟੀਬੀ ਹਸਪਤਾਲ ਪਹੁੰਚੀ ਤਬਸਸੁਮ ਅਤੇ ਐਸ਼ਵਰੀ ਨੇ ਦੱਸਿਆ ਕਿ ਕਿਵੇਂ ਹਿੰਦੂ ਪਰਿਵਾਰਾਂ ਨੇ ਗਲੀ ਦੇ ਕਰੀਬ 10 ਮੁਸਲਿਮ ਪਰਿਵਾਰਾਂ ਨੂੰ ਭੀੜ ਤੋ ਬਚਾਇਆ। ਇੱਥੇ ਹੀ ਬਸ ਨਹੀਂ ਸਗੋਂ 2 ਦਿਨ ਤੱਕ ਆਪਣੇ ਘਰ ਵਿਚ ਰੱਖਿਆ ਸੀ। ਇਸ ਤੋ ਬਾਦ ਵਿਅਕਤੀਆਂ ਦੀ ਚੈਨ ਬਣਾ ਕੇ ਸੁਰੱਖਿਅਤ ਉਨ੍ਹਾਂ ਦੇ ਰਿਸ਼ਤੇਦਾਰਾਂ ਤੱਕ ਪਹੁੰਚਾਇਆ ਗਿਆ।
ਤਬਸਸੁਮ ਨੇ ਕਿਹਾ ਕਿ ਇਹ 24 ਅਤੇ 25 ਫਰਵਰੀ ਦੀ ਰਾਤ ਦੀ ਗੱਲ ਹੈ। ਉਸ ਦਿਨ ਸਾਡੀ ਗਲੀ ਵਿਚ ਅਚਾਨਕ ਭੀੜ ਵੜ ਗਈ। ਕੁੱਝ ਦੇ ਸਿਰ ਤੇ ਹੈਲਮਟ ਸਨ। ਕੁੱਝ ਦੇ ਹੱਥਾਂ ਵਿਚ ਹਥਿਆਰ ਸਨ। ਮੇਰੇ ਗਲੀ ਵਾਲਿਆਂ ਨੇ ਸਾਨੂੰ ਆਪਣੇ ਘਰਾਂ ਵਿਚ ਛੁਪਾ ਲਿਆ ਅਤੇ ਸਾਡੇ ਬੱਚਿਆ ਨੂੰ ਖਾਣਾ ਵੀ ਖਵਾਇਆ।ਅਸੀਂ ਸਾਰੇ ਤਕਰੀਬਨ 50-100 ਲੋਕ ਸਨ। ਉਨ੍ਹਾਂ ਨੇ ਸਾਰੀ ਰਾਤ ਸਾਡੀ ਹਿਫ਼ਾਜ਼ਤ ਕੀਤੀ ।
ਤਬਸਸੁਮ ਅੱਗੇ ਦੱਸੀ ਹੈ ਕਿ ਉਨ੍ਹਾਂ ਨੇ ਸਾਨੂੰ ਮਸਜਿਦ ਤੱਕ ਸੁਰੱਖਿਅਤ ਪਹੁੰਚਾਉਣ ਲਈ ਵਿਅਕਤੀ ਦੀ ਚੈਨ ਬਣਾ ਕੇ ਸਾਨੂੰ ਸੁਰੱਖਿਅਤ ਭੇਜਿਆ ਗਿਆ।ਤੇ ਉਨ੍ਹਾਂ ਨੇ ਕਿਹਾ ਕਿ ਹਮਲਾ ਪਹਿਲਾ ਸਾਡੇ ਤੇ ਹੋਵੇਗਾ...........ਤੁਸੀਂ ਨਾ ਘਾਬਰੋ । ਤਬਸਸੁਮ ਅਤੇ ਐਸ਼ਵਰੀ ਉਨ੍ਹਾਂ ਇਲਾਕਿਆਂ ਵਿਚ ਭੀੜ ਹਿੰਸਾ ਦੇ ਲਈ ਬਾਹਰ ਵਾਲਿਆਂ ਨੂੰ ਜ਼ਿੰਮੇਵਾਰ ਮੰਨਦੇ ਹਨ।ਉਹ ਕਹਿੰਦੀ ਹੈ ਕਿ ਸਾਨੂੰ ਹਿੰਦੂ ਭਰਾਵਾਂ ਨੇ ਸਾਨੂੰ ਉੱਥੋਂ ਕੱਢਿਆ ਹੈ। ਅਜਿਹਾ ਭਾਈਚਾਰਾ ਸਾਰੇ ਰੱਖਣ।ਹਿੰਦੂ ਅਤੇ ਮੁਸਲਮਾਨ ਸਾਰੇ ਇੱਕ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Violence