ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਖੇਤਰ ਵਿੱਚ ਹਿੰਸਾ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਿੱਚ ਇਲਜ਼ਾਮਾਂ ਦਾ ਦੌਰ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਮਾਮਲੇ ਵਿਚ ਪੁਲਿਸ ਉਤੇ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਸਵਾਲ ਕੀਤਾ ਹੈ- ਕੀ 'ਭੜਕਾਊ ਬਿਆਨ’ ਦੇਣ ਵਾਲੇ ਭਾਜਪਾ ਨੇਤਾਵਾਂ ਦਾ ਨਾਮ ਵੀ ਸ਼ਿਕਾਇਤ ਵਿਚ ਸ਼ਾਮਲ ਕੀਤਾ ਗਿਆ ਹੈ? ਇਹ ਵੀ ਪੁੱਛਿਆ ਗਿਆ 'ਕੀ ਇਨ੍ਹਾਂ ਐਫਆਈਆਰਜ਼ ਵਿਚ ਉਨ੍ਹਾਂ ਲੋਕਾਂ ਦੇ ਨਾਮ ਹਨ ਜਿਨ੍ਹਾਂ ਨੇ ਭੜਕਾਉ ਬਿਆਨ ਦੇ ਕੇ ਦਿੱਲੀ ਨੂੰ ਅਗਜਨੀ ਦੇ ਹਵਾਲੇ ਕਰ ਦਿੱਤਾ ? ਕੀ ਮੀਡੀਆ ਹੁਣ ਪੁੱਛੇਗਾ ਕਿ ਕਿਸ ਦੇ ਦਬਾਅ ਹੇਠ ਭਾਜਪਾ ਨੇਤਾਵਾਂ ਨੇ ਭੜਕਾਉ ਬਿਆਨ ਦਿੱਤੇ ਸਨ?
ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਬਾਰੇ ਪੁਲਿਸ ਵੱਲੋਂ ਕੁੱਲ 148 ਐਫਆਈਆਰ (FIR) ਦਰਜ ਕੀਤੀਆਂ ਗਈਆਂ ਹਨ ਅਤੇ 630 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦਿੱਲੀ ਪੁਲਿਸ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਬੁਲਾ ਲਈ ਗਈ ਹੈ ਅਤੇ ਅਪਰਾਧ ਦ੍ਰਿਸ਼ਾਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ।
ਅਮਨ ਕਮੇਟੀਆਂ ਨਾਲ 400 ਦੇ ਕਰੀਬ ਮੀਟਿੰਗਾਂ ਹੋਈਆਂ
ਇਨ੍ਹਾਂ ਕੁੱਲ ਮਾਮਲਿਆਂ ਵਿਚੋਂ 25 ਮਾਮਲੇ ਆਰਮਜ਼ ਐਕਟ ਤਹਿਤ ਦਰਜ ਕੀਤੇ ਗਏ ਹਨ। ਰੰਧਾਵਾ ਨੇ ਕਿਹਾ, ‘ਜਾਂਚ ਜਾਰੀ ਹੈ ਅਤੇ ਅਸੀਂ ਏਐਸਐਲ ਧਿਰਾਂ ਨੂੰ ਬੁਲਾਇਆ ਹੈ। ਅਸੀਂ ਅਪਰਾਧ ਦੀਆਂ ਫੋਟੋਆਂ ਅਤੇ ਵੀਡਿਓ ਨੂੰ ਦੁਬਾਰਾ ਵੇਖ ਰਹੇ ਹਾਂ। ਸਥਿਤੀ 'ਤੇ ਕਾਬੂ ਪਾ ਲਿਆ ਹੈ ਅਤੇ ਸਥਿਤੀ ਆਮ ਹੁੰਦੀ ਜਾ ਰਹੀ ਹੈ। ਅਧਿਕਾਰੀਆਂ ਦੇ ਨਾਲ ਖੇਤਰਾਂ ਵਿੱਚ ਫੌਜੀ ਤਾਇਨਾਤ ਕੀਤੇ ਜਾਣਗੇ। ਸਾਡੀ ਅਮਨ ਕਮੇਟੀਆਂ ਨਾਲ 400 ਦੇ ਕਰੀਬ ਬੈਠਕਾਂ ਹੋਈਆਂ ਹਨ।'
ਦੱਸ ਦਈਏ ਕਿ ਦਿੱਲੀ ਵਿੱਚ ਫਿਰਕੂ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 42 ਹੋ ਗਈ ਹੈ। ਫਿਰਕੂ ਝੜਪਾਂ ਵਿੱਚ 250 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜਿਹੜੇ ਖੇਤਰ ਮੁੱਖ ਤੌਰ ਉਤੇ ਪ੍ਰਭਾਵਿਤ ਹੋਏ ਹਨ, ਉਨ੍ਹਾਂ ਵਿੱਚ ਜਾਫਰਾਬਾਦ, ਮੌਜਪੁਰ, ਚਾਂਦਬਾਗ, ਖੁਰੇਜੀ ਖਾਸ ਅਤੇ ਭਜਨਪੁਰਾ ਸ਼ਾਮਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, Delhi Violence