WHO ਨੇ ਕਰੋਨਾ ਦੇ ਡੈਲਟਾ ਵੇਰੀਐਂਟ ਨੂੰ ਮੰਨਿਆ ਸਭ ਤੋਂ ਖਤਰਨਾਕ, ਹੁਣ ਤੱਕ 185 ਦੇਸ਼ਾਂ ਵਿਚ ਮਿਲੇ ਮਰੀਜ਼

WHO ਨੇ ਕਰੋਨਾ ਦੇ ਡੈਲਟਾ ਵੇਰੀਐਂਟ ਨੂੰ ਮੰਨਿਆ ਸਭ ਤੋਂ ਖਤਰਨਾਕ, ਹੁਣ ਤੱਕ 185 ਦੇਸ਼ਾਂ ਵਿਚ ਮਿਲੇ ਮਰੀਜ਼ (ਫਾਇਲ ਫੋਟੋ)

WHO ਨੇ ਕਰੋਨਾ ਦੇ ਡੈਲਟਾ ਵੇਰੀਐਂਟ ਨੂੰ ਮੰਨਿਆ ਸਭ ਤੋਂ ਖਤਰਨਾਕ, ਹੁਣ ਤੱਕ 185 ਦੇਸ਼ਾਂ ਵਿਚ ਮਿਲੇ ਮਰੀਜ਼ (ਫਾਇਲ ਫੋਟੋ)

 • Share this:
  ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਡੈਲਟਾ ਕੋਵਿਡ ਵੇਰੀਐਂਟ (Delta Covid Variant) ਇਸ ਵੇਲੇ ਸਭ ਤੋਂ ਪ੍ਰਭਾਵੀ ਸੰਕ੍ਰਾਮਿਕ ਵਾਇਰਸ ਸ੍ਰਟੇਨ (infectious virus strain) ਹੈ, ਜੋ 21 ਸਤੰਬਰ ਤੱਕ 185 ਦੇਸ਼ਾਂ ਵਿੱਚ ਪਾਏ ਜਾਣ ਦੀ ਖਬਰ ਹੈ।

  ਜੀਆਈਐਸਏਆਈਡੀ ਨੇ 15 ਜੂਨ ਅਤੇ 15 ਸਤੰਬਰ ਦੇ ਵਿਚਕਾਰ ਜਿਹੜਾ ਸੈਂਪਲ ਡਾਟਾ ਇਕੱਠਾ ਕੀਤਾ, ਇਸ ਦੇ 90 ਫੀਸਦੀ ਵਿਚ ਡੈਲਟਾ ਵੇਰੀਐਂਟ ਪਾਇਆ ਗਿਆ ਹੈ। ਵਿਸ਼ਵ ਸਿਹਤ ਏਜੰਸੀ ਨੇ ਆਪਣੇ ਹਫਤਾਵਾਰੀ ਮਹਾਂਮਾਰੀ ਅਪਡੇਟ ਦੌਰਾਨ ਇਹ ਜਾਣਕਾਰੀ ਦਿੱਤੀ।

  ਜੀਆਈਐਸਏਆਈਡੀ ਦਾ ਅਰਥ ਹੈ- ਗਲੋਬਲ ਇਨੀਸ਼ੀਏਟਿਵ ਆਨ ਸ਼ੇਅਰਿੰਗ ਏਵੀਅਨ ਇਨਫਲੂਐਂਜ਼ਾ ਡੇਟਾ, ਇਹ ਸਭ ਦੇ ਲਈ ਉੁਪਲਭਧ ਡਾਟਾਬੇਸ ਹੈ।

  ਵਿਸ਼ਵ ਸਿਹਤ ਸੰਗਠਨ ਦੀ ਤਕਨੀਕੀ ਮੁਖੀ ਮਾਰੀਆ ਵੇਨ ਕੇਰਖੋਵ (Maria Van Kerkhove) ਦਾ ਕਹਿਣਾ ਹੈ ਕਿ ਅਲਫ਼ਾ, ਬੀਟਾ ਅਤੇ ਗਾਮਾ ਸਟ੍ਰੇਨ ਵਰਤਮਾਨ ਵਿੱਚ ਇੱਕ ਪ੍ਰਤੀਸ਼ਤ ਤੋਂ ਘੱਟ ਹਨ, ਯਾਨੀ ਕਿ ਡੈਲਟਾ ਮੁੱਖ ਤੌਰ ਉਤੇ ਵਿਸ਼ਵ ਵਿੱਚ ਮੌਜੂਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੈਲਟਾ ਵਧੇਰੇ ਛੂਤਕਾਰੀ ਅਤੇ ਸ਼ਕਤੀਸ਼ਾਲੀ ਹੈ। ਇਸ ਨੇ ਹੋਰ ਸਾਰੇ ਵਾਇਰਸ ਸਟ੍ਰੇਨ ਦੀ ਥਾਂ ਲੈ ਲਈ ਹੈ।

  ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੇਨਸ਼ਨ ਦੀ ਰਿਪੋਰਟ ਦੇ ਅਨੁਸਾਰ, ਤੇਜ਼ੀ ਨਾਲ ਫੈਲਣ ਵਾਲੇ ਡੈਲਟਾ ਵੇਰੀਐਂਟ ਨੇ ਟੈਕਸਾਸ ਦੀ ਫੈਡਰਲ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ। ਇੱਥੇ ਜਿਨ੍ਹਾਂ ਨੂੰ ਵੈਕਸੀਨ ਲ਼ੱਗੀ ਸੀ, ਉਨ੍ਹਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ।

  ਜੇਲ੍ਹ ਵਿੱਚ 233 ਲੋਕਾਂ ਵਿੱਚੋਂ 79 ਫੀਸਦੀ ਲੋਕਾਂ ਨੂੰ ਕੋਵਿਡ -19 ਦਾ ਟੀਕਾ ਲਗਾਇਆ ਗਿਆ ਸੀ। ਜੁਲਾਈ ਅਤੇ ਅਗਸਤ ਦੇ ਵਿਚਕਾਰ ਜੇਲ੍ਹ ਵਿਚ ਬੰਦ 74 ਪ੍ਰਤੀਸ਼ਤ ਅਬਾਦੀ ਕੋਵਿਡ ਨਾਲ ਸੰਕਰਮਿਤ ਪਾਈ ਗਈ। ਇਹ ਜਾਣਕਾਰੀ ਹਫਤਾਵਾਰੀ ਰਿਪੋਰਟ ਤੋਂ ਮਿਲੀ ਹੈ।
  Published by:Gurwinder Singh
  First published: