Home /News /national /

ਹਰਿਆਣਾ ਦੇ ਮੰਤਰੀਆਂ ਜੇਪੀ ਦਲਾਲ ਤੇ ਅਨਿੱਲ ਵਿੱਜ ਨੂੰ ਤੁਰਤ ਬਰਖ਼ਾਸਤ ਕਰਨ ਦੀ ਮੰਗ

ਹਰਿਆਣਾ ਦੇ ਮੰਤਰੀਆਂ ਜੇਪੀ ਦਲਾਲ ਤੇ ਅਨਿੱਲ ਵਿੱਜ ਨੂੰ ਤੁਰਤ ਬਰਖ਼ਾਸਤ ਕਰਨ ਦੀ ਮੰਗ

  • Share this:

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਲਹਿਰ ਦੇ ਮਸੀਹਾ ਸਰ ਛੋਟੂ ਰਾਮ ਦੀ ਜੈਯੰਤੀ ਮਨਾਈ ਗਈ। ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰ ਛੋਟੂ ਰਾਮ ਨੂੰ ਯਾਦ ਕਰਦਿਆਂ ਕਿਹਾ ਕਿ ਸਰ ਛੋਟੂ ਰਾਮ ਨੇ ਆਪਣੀ ਮਿਹਨਤ ਤੇ ਲਗਨ ਦੇ ਬਲਬੂਤੇ ਕਿਸਾਨ ਭਾਈਚਾਰੇ ਨੂੰ ਯੋਗ ਅਗਵਾਈ ਦਿੰਦਿਆਂ ਅੰਗਰੇਜ਼ ਹਕੂਮਤ ਤੋਂ ਕਿਸਾਨ ਹਿੱਤਾਂ ਲਈ ਅਹਿਮ 22 ਕਾਨੂੰਨ ਪਾਸ ਕਰਵਾਏ ਅਤੇ ਉਨ੍ਹਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਛੁਡਵਾਇਆ।

ਦੇਸ਼ ਭਰ ਦੇ ਕਿਸਾਨ ਹੁਣ ਵੀ ਸੰਘਰਸ਼ ਦੇ ਰਾਹ ਹਨ, ਜਿਹਨਾਂ ਲਈ ਛੋਟੂ ਰਾਮ ਪ੍ਰੇਰਨਾ ਸਰੋਤ ਹਨ। ਹਰਿਆਣਾ ਦੇ ਕਿਸਾਨ ਆਗੂਆਂ ਨੇ ਕਿਸਾਨ-ਵਿਰੋਧੀ ਬਿਆਨ ਦੇਣ ਵਾਲੇ ਮੰਤਰੀਆਂ ਜੇਪੀ ਦਲਾਲ ਅਤੇ ਅਨਿੱਲ ਵਿੱਜ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ, ਇਸ ਸਬੰਧੀ ਹਰਿਆਣਾ ਦੀਆਂ ਕੁੱਝ ਪੰਚਾਇਤਾਂ ਵੱਲੋਂ ਮਤੇ ਵੀ ਪਾਸ ਕੀਤੇ ਗਏ ਹਨ ਅਤੇ ਮੁੱਖ-ਮੰਤਰੀ ਅਤੇ ਰਾਜਪਾਲ ਦੇ ਨਾਂਅ ਮੰਗ-ਪੱਤਰ ਵੀ ਦਿੱਤੇ ਗਏ ਹਨ।

ਉੱਤਰ-ਪ੍ਰਦੇਸ਼ ਦੇ ਕਿਸਾਨਾਂ ਨੇ ਦੱਸਿਆ ਕਿ ਮਹਿੰਗਾਈ ਵਧਣ ਦੇ ਬਾਵਜੂਦ ਗੰਨੇ ਦੀਆਂ ਕੀਮਤਾਂ ਉਥੇ ਹੀ ਖੜ੍ਹੀਆਂ ਹਨ। ਇਕੱਲੇ ਉੱਤਰ ਪ੍ਰਦੇਸ਼ 'ਚ ਕਿਸਾਨਾਂ ਨੂੰ ਗੰਨੇ ਦਾ ਬਕਾਇਆ ਲੱਗਭੱਗ 12000 ਕਰੋੜ ਰੁਪਏ ਹੈ। ਯੂਪੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਹੁਤ ਸਪੱਸ਼ਟ ਹਨ।

ਇਸ ਕਰਕੇ ਯੂਪੀ ਦੇ ਕਿਸਾਨ ਇਸ ਅੰਦੋਲਨ 'ਚ ਹੋਰ ਵਧਕੇ ਸ਼ਾਮਿਲ ਹੋਣਗੇ। ਕਿਸਾਨ-ਅੰਦੋਲਨ ਦੇ ਸਮਰਥਨ 'ਚ ਤੇਲੰਗਾਨਾ 'ਚ AIKMS ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਰੈਲੀ ਕੀਤੀ ਗਈ।

Published by:Gurwinder Singh
First published:

Tags: Anil vij, Kisan andolan