Home /News /national /

ਕੈਨੇਡਾ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ, ਭਾਰਤ ਨੇ ਕਿਹਾ; ਅਪਰਾਧਿਕ ਕਾਰਵਾਈ

ਕੈਨੇਡਾ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ, ਭਾਰਤ ਨੇ ਕਿਹਾ; ਅਪਰਾਧਿਕ ਕਾਰਵਾਈ

Canada News: ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ (Mahatma Gandhi) ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਬਾਰੇ ਟਵੀਟ ਕੀਤਾ ਹੈ। ਦੂਤਾਵਾਸ ਨੇ ਇੱਕ ਟਵੀਟ ਵਿੱਚ ਕਿਹਾ, “ਰਿਚਮੰਡ ਹਿੱਲ ਵਿੱਚ ਵਿਸ਼ਨੂੰ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਢਾਹੇ ਜਾਣ ਨਾਲ ਸਾਨੂੰ ਦੁੱਖ ਹੋਇਆ ਹੈ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: Canada News: ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ (Mahatma Gandhi) ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਬਾਰੇ ਟਵੀਟ ਕੀਤਾ ਹੈ। ਦੂਤਾਵਾਸ ਨੇ ਇੱਕ ਟਵੀਟ ਵਿੱਚ ਕਿਹਾ, “ਰਿਚਮੰਡ ਹਿੱਲ ਵਿੱਚ ਵਿਸ਼ਨੂੰ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਢਾਹੇ ਜਾਣ ਨਾਲ ਸਾਨੂੰ ਦੁੱਖ ਹੋਇਆ ਹੈ। ਭੰਨਤੋੜ ਦੀ ਇਸ ਅਪਰਾਧਿਕ, ਨਫ਼ਰਤ ਨਾਲ ਭਰੀ ਘਟਨਾ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।

  ਮਾਮਲੇ ਬਾਰੇ ਸਥਾਨਕ ਪੁਲਿਸ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕਰ ਰਹੀ ਹੈ। ਮੰਦਰ ਦੇ ਪ੍ਰਧਾਨ ਬੁੱਧੇਂਦਰ ਦੂਬੇ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ 30 ਸਾਲ ਤੋਂ ਵੱਧ ਸਮਾਂ ਪਹਿਲਾਂ ਮੂਰਤੀ ਦੀ ਸਥਾਪਨਾ ਤੋਂ ਬਾਅਦ ਅਜਿਹੀ ਘਟਨਾ ਕਦੇ ਨਹੀਂ ਵਾਪਰੀ ਹੈ। ਦੱਸ ਦੇਈਏ ਕਿ 5 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਿੱਲੀ ਵਿੱਚ ਬਣੀ ਸੀ ਅਤੇ ਮਈ 1988 ਵਿੱਚ ਇੱਥੇ ਇਸ ਦਾ ਉਦਘਾਟਨ ਕੀਤਾ ਗਿਆ ਸੀ।

  ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਟਵਿੱਟਰ 'ਤੇ ਕਿਹਾ ਕਿ ਉਨ੍ਹਾਂ ਨੇ ਇਸ ਅਪਰਾਧ ਬਾਰੇ ਕੈਨੇਡੀਅਨ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਅਪਰਾਧ ਨੇ ਭਾਰਤੀ ਭਾਈਚਾਰੇ ਵਿੱਚ "ਚਿੰਤਾ ਅਤੇ ਅਸੁਰੱਖਿਆ ਦੀ ਭਾਵਨਾ" ਨੂੰ ਵਧਾ ਦਿੱਤਾ ਹੈ। ਰਿਪੋਰਟ ਮੁਤਾਬਕ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਕਾਲੀ ਸਿਆਹੀ ਨਾਲ ਅਪਮਾਨਜਨਕ ਸ਼ਬਦ ਵੀ ਲਿਖੇ ਗਏ ਹਨ।

  ਸਥਾਨਕ ਪੁਲਿਸ ਦੇ ਅਨੁਸਾਰ, ਯੋਂਗ ਸਟ੍ਰੀਟ ਅਤੇ ਗੋਰਡਨ ਐਵੇਨਿਊ ਖੇਤਰਾਂ ਵਿੱਚ ਸਥਿਤ ਵਿਸ਼ਨੂੰ ਮੰਦਰ ਵਿੱਚ ਪੰਜ ਮੀਟਰ ਉੱਚੀ ਮੂਰਤੀ ਦੀ ਭੰਨਤੋੜ ਕੀਤੀ ਗਈ। ਅਧਿਕਾਰੀਆਂ ਨੂੰ ਬੁੱਧਵਾਰ ਦੁਪਹਿਰ ਕਰੀਬ 12.30 ਵਜੇ ਇਸ ਦੀ ਜਾਣਕਾਰੀ ਮਿਲੀ।
  Published by:Krishan Sharma
  First published:

  Tags: Canada, Mahatma Gandhi, Statue, World news

  ਅਗਲੀ ਖਬਰ