ਉੱਚ ਜਾਤੀ ਦੇ ਲੋਕਾਂ ਨੇ ਦਲਿਤ ਦੀ ਮ੍ਰਿਤਕ ਦੇਹ ਨੂੰ ਨਹੀਂ ਦਿੱਤਾ ਰਸਤਾ, ਫੇਰ ਰੱਸੀ ਨਾਲ ਬੰਨ੍ਹ ਕੇ ਅਰਥੀ ਨੂੰ ਥੱਲੇ ਉਤਾਰਿਆ..

News18 Punjab
Updated: August 23, 2019, 1:01 PM IST
share image
ਉੱਚ ਜਾਤੀ ਦੇ ਲੋਕਾਂ ਨੇ ਦਲਿਤ ਦੀ ਮ੍ਰਿਤਕ ਦੇਹ ਨੂੰ ਨਹੀਂ ਦਿੱਤਾ ਰਸਤਾ, ਫੇਰ ਰੱਸੀ ਨਾਲ ਬੰਨ੍ਹ ਕੇ ਅਰਥੀ ਨੂੰ ਥੱਲੇ ਉਤਾਰਿਆ..
ਉੱਚ ਜਾਤੀ ਦੇ ਲੋਕਾਂ ਨੇ ਦਲਿਤ ਦੀ ਮ੍ਰਿਤਕ ਦੇਹ ਨੂੰ ਨਹੀਂ ਦਿੱਤਾ ਰਸਤਾ, ਫੇਰ ਰੱਸੀ ਨਾਲ ਬੰਨ੍ਹ ਕੇ ਅਰਥੀ ਨੂੰ ਥੱਲੇ ਉਤਾਰਿਆ..

  • Share this:
  • Facebook share img
  • Twitter share img
  • Linkedin share img
ਦੇਸ਼ ਵਿੱਚ ਜਿਊਂਦੇ ਦਲਿਤਾਂ ਨਾਲ ਵਿਤਕਰੇ ਦੇ ਮਾਮਲੇ ਹਮੇਸ਼ਾ ਸੁਰਖੀਆਂ ਵਿੱਚ ਹੁੰਦੇ ਹਨ ਪਰ ਹੁਣ ਮ੍ਰਿਤਕ ਦਲਿਤ ਨੂੰ ਵੀ ਇਸ ਨਫਰਤ ਨੇ ਨਹੀਂ ਬਖਸ਼ਿਆ। ਤਮਿਲਨਾਡੂ ਵਿੱਚ ਉੱਚ ਜਾਤੀਆਂ ਦੇ ਲੋਕਾਂ ਨੇ ਦਲਿਤ ਬਜ਼ੁਰਗ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਜਾਣ ਤੋਂ ਰੋਕਿਆ । ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ। ਮਨੁੱਖੀ ਸੰਵੇਦਨਾਵਾਂ ਦੇ ਪ੍ਰਤੀ ਸੋਚਣ ਉੱਤੇ ਮਜ਼ਬੂਰ ਕਰਨ ਵਾਲੀ ਇਹ ਘਟਨਾ ਬੇਲੋਰ ਜ਼ਿਲ੍ਹੇ ਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਸ਼ਮਸ਼ਾਨਘਾਟ ਤੱਕ ਪਹੁੰਚਣ ਲਈ ਕੋਈ ਸਰਕਾਰੀ ਰਸਤਾ ਨਹੀਂ ਹੈ। ਜਿਸ ਕਾਰਨ ਸ਼ਮਸ਼ਾਨਘਾਟ ਜਾਣ ਲਈ ਰਸਤਾ ਉੱਚ ਵਰਗ ਦੇ ਲੋਕਾਂ ਦੀ ਜ਼ਮੀਨ ਵਿੱਚੋਂ ਹੈ ਕੇ ਨਿਕਲਦਾ ਹੈ। ਹਾਲਾਂਕਿ, ਸਥਾਨਕ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੇਤਰ ਦੇ ਕਿਸੇ ਵੀ ਵਿਅਕਤੀ ਦੇ ਅੰਤਮ ਸੰਸਕਾਰ ਨੂੰ ਰੋਕਣ ਬਾਰੇ ਜਾਣਕਾਰੀ ਨਹੀਂ ਮਿਲੀ ਹੈ।ਮ੍ਰਿਤਕ ਕੂਪਨ (65) ਦੇ ਇਕ ਰਿਸ਼ਤੇਦਾਰ ਨੇ ਮੀਡੀਆ ਨੂੰ ਦੱਸਿਆ ਕਿ ਕਈ ਸਾਲ ਪਹਿਲਾਂ ਉੱਚ ਜਾਤੀ ਦੇ ਲੋਕਾਂ ਨੇ ਤਾਰਾਂ ਬੰਨ ਕੇ ਸ਼ਮਸ਼ਾਨਘਾਟ ਦਾ ਰਸਤਾ ਰੋਕ ਦਿੱਤਾ ਸੀ। ਬ੍ਰਿਜ ਤੋਂ ਹੇਠਾਂ ਜਾਣ ਲਈ ਪੌੜੀਆਂ ਹਨ, ਪਰ ਅਰਥੀ ਲੈ ਕੇ  ਇੱਥੋਂ ਉਤਰਨਾ ਬਹੁਤ ਮੁਸ਼ਕਲ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸੜਕ ਦਾ ਇੰਤਜ਼ਾਮ ਕਰੇ ਤਾਂ ਜੋ ਭਵਿੱਖ ਵਿੱਚ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਅਪਮਾਨ ਦਾ ਸਾਹਮਣਾ ਨਾ ਕਰਨਾ ਪਵੇ। ਇਲਾਕੇ ਵਿੱਚ 50 ਤੋਂ ਵੱਧ ਦਲਿਤ ਪਰਿਵਾਰ ਰਹਿੰਦੇ ਹਨ।

ਦੂਜੇ ਪਾਸੇ ਵੇਲਲੋਰ ਦੇ ਕਲੇਕਟਰ ਏ ਸੁੰਦਰਮ ਨੇ ਕਿਹਾ ਕਿ ਸ਼ਮਸ਼ਾਨ ਘਾਟ ਨਦੀ 'ਤੇ ਸਥਿਤ ਹੈ, ਜੋ ਕਿ ਗੈਰਕਾਨੂੰਨੀ ਜ਼ਮੀਨ' ਤੇ ਸਥਿਤ ਹੈ। ਪ੍ਰਸ਼ਾਸਨ ਸਮੱਸਿਆ ਦੇ ਹੱਲ ਲਈ ਕੋਸ਼ਿਸ਼ ਕਰੇਗਾ। ਰਸਤੇ ਲਈ ਕੁਝ ਜ਼ਮੀਨ ਐਕੁਆਇਰ ਕੀਤੀ ਜਾਏਗੀ ਅਤੇ ਅੰਤਮ ਸੰਸਕਾਰ ਲਈ ਇਕ ਸ਼ੈੱਡ ਵੀ ਬਣਾਇਆ ਜਾਵੇਗਾ।
First published: August 23, 2019
ਹੋਰ ਪੜ੍ਹੋ
ਅਗਲੀ ਖ਼ਬਰ