ਅਮਨ ਭਾਰਦਵਾਜ
ਡੇਰਾ ਸਿਰਸਾ ਮੁਖੀ ਗੁਰੀਮਤ ਰਾਮ ਰਹੀਮ(Dera chief Gurmeet Ram Rahim) ਨੂੰ ਖਾਲਿਸਤਾਨ ਦੇ ਸਮਰਥਕਾਂ(Khalistan supporters) ਤੋਂ ਖ਼ਤਰਾ ਹੈ। ਇਸ ਦੇ ਲਈ ਜੈੱਡ ਪਲੱਸ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇਸ ਦਾ ਖੁਲਾਸਾ ਹਰਿਆਣਾ ਪੁਲਿਸ ਦੇ ADGP ਦੀ ਤਰਫੋਂ ਰੋਹਤਕ ਰੇਂਜ ਦੇ ਕਮਿਸ਼ਨਰ ਨੂੰ ਲਿਖੇ ਇੱਕ ਪੱਤਰ ਵਿੱਚ ਹੋਇਆ ਹੈ। ਇਸ ਵਿੱਚ ਡੇਰਾ ਮੁਖੀ ਗੁਰਮੀਤ ਸਿੰਘ ਨੂੰ ਖਾਲਿਸਤਾਨੀਆਂ ਤੋਂ ਖਤਰਾ ਦੱਸਿਆ ਗਿਆ ਸੀ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਰਾਮ ਰਹੀਮ ਨੂੰ ਫਰਲੋ(Dera chief's furlough) 'ਤੇ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੀ। ਹਾਈਕੋਰਟ 'ਚ ਦਿੱਤੀ ਗਈ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ।
ਦਰਅਸਲ ਡੇਰਾ ਮੁਖੀ ਦੀ ਫਰਲੋ ਤੋਂ ਬਾਅਦ ਹਾਈਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਚ ਫਰਲੋ ਨੂੰ ਚੁਣੌਤੀ ਦਿੱਤੀ ਗਈ ਸੀ ਅਤੇ ਇਸ ਮਾਮਲੇ ਦੀ ਤੁਰੰਤ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ। ਹਾਈਕੋਰਟ ਵੱਲੋਂ ਫਰਲੋ ਦੇ ਇਸ ਮਾਮਲੇ ਦੀ ਤੁਰੰਤ ਸੁਣਾਈ ਦੀ ਬੇਨਤੀ ਉੱਤੇ ਇਸ ਮਾਮਲੇ ਦੀ ਤਿੰਨ ਦਿਨਾਂ ਵਿੱਚ ਰਿਪੋਰਟ ਮੰਗੀ ਸੀ। ਬੀਤੇ ਦਿਨ ਹੋਈ ਸੁਣਵਾਈ 'ਚ ਇਹ ਪੱਤਰ ਵੀ ਬਾਕੀ ਦਸਤਾਵੇਜ਼ਾਂ ਸਮੇਤ ਹਾਈਕੋਰਟ 'ਚ ਪੇਸ਼ ਕੀਤਾ ਗਿਆ ਸੀ, ਜਿਸ 'ਚ ਰਾਮ ਰਹੀਮ ਦੀ ਸੁਰੱਖਿਆ ਦਾ ਜ਼ਿਕਰ ਹੈ। ਫਰਲੋ ਨੂੰ ਪੰਜਾਬ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਖਾਲਿਸਤਾਨੀਆਂ ਤੋਂ ਖਤਰਾ ਵੀ ਇਸ ਚਿੱਠੀ ਵਿੱਚ ਸ਼ਾਮਲ ਹੈ।
ਪੱਤਰ ਵਿੱਚ 18/06/2021 ਦੇ ਇਨਪੁੱਟਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਰਾਮ ਰਹੀਮ ਨੂੰ ਖਾਲਿਸਤਾਨ ਪੱਖੀਆਂ ਤੋਂ ਖਤਰਾ ਹੈ। ਇੰਨਾਂ ਹੀ ਨਹੀਂ ਇਸ ਬਾਰੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਕੋਲ ਵੀ ਇਨਪੁਟ ਸੀ। ਇਸ ਦੀਆਂ 3 ਮੈਂਬਰੀ ਕਮੇਟੀ ਵਿੱਚ ਜੁਆਇੰਟ ਸੀਪੀ ਗੁਰੂਗ੍ਰਾਮ, ਡੀਸੀਪੀ ਈਸਟ ਗੁਰੂਗ੍ਰਾਮ ਅਤੇ ਐਸਪੀ ਸੁਰੱਖਿਆ ਹਰਿਆਣਾ ਭਵਨ ਨਵੀਂ ਦਿੱਲੀ ਨੂੰ ਫਰਲੋ ਦੌਰਾਨ ਸੁਰੱਖਿਆ ਦੀ ਹਫਤਾਵਾਰੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।