Home /News /national /

ਯੌਨ ਸ਼ੋਸ਼ਣ ਦੇ ਕੇਸ ਵਿੱਚ ਸਜ਼ਾਯਾਫਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ

ਯੌਨ ਸ਼ੋਸ਼ਣ ਦੇ ਕੇਸ ਵਿੱਚ ਸਜ਼ਾਯਾਫਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ(ਫਾਇਲ ਫੋਟੋ)

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ(ਫਾਇਲ ਫੋਟੋ)

ਫਿਲਹਾਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਗੁਰੂਗ੍ਰਾਮ ਪਹੁੰਚ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਗੁਰੂਗਰਾਮ ਦੇ ਮਨੇਸਰ ਦੇ ਇਕ ਫਾਰਮ ਹਾਊਸ ਵਿਚ ਹੈ। ਜਾਣਕਾਰ ਦੇ ਫਾਰਮ ਹਾਊਸ ਵਿੱਚ ਹੀ ਰਾਮ ਰਹੀਮ ਦੀ ਮਾਂ ਹੈ।

 • Share this:
  ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਉਸਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ 48 ਘੰਟੇ ਗੁਰੂਗ੍ਰਾਮ ਵਿਚ ਰਹੇਗਾ। ਰਾਮ ਰਹੀਮ ਦੀ ਮਾਂ ਗੁਰੂਗਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ। ਫਿਲਹਾਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਗੁਰੂਗ੍ਰਾਮ ਪਹੁੰਚ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਗੁਰੂਗਰਾਮ ਦੇ ਮਨੇਸਰ ਦੇ ਇਕ ਫਾਰਮ ਹਾਊਸ ਵਿਚ ਹੈ। ਜਾਣਕਾਰ ਦੇ ਫਾਰਮ ਹਾਊਸ ਵਿੱਚ ਹੀ ਰਾਮ ਰਹੀਮ ਦੀ ਮਾਂ ਹੈ। ਰਾਮ ਰਹੀਮ ਦੀ ਮਾਂ ਦਾ ਮੇਦਾਂਤਾ ਹਸਤਪਾਲ ਵਿੱਚ ਇਲਾਜ ਚੱਲ ਰਿਹਾ ਹੈ। ਪੈਰੋਲ ਦੌਰਾਨ ਰਾਮ ਰਹੀਮ ਆਪਣੀ ਮਾਂ ਦੇ ਨਾਲ ਰਹੇਗਾ।

  ਡੇਰਾ ਸਿਰਸਾ ਮੁਖੀ ਦਾ ਜੇਲ੍ਹ ਜਾਣ ਪਿੱਛੋਂ ਦਾ ਪਹਿਲਾ ਵੀਡੀਓ ਹੋਇਆ ਵਾਇਰਲ...( ਫਾਈਲ ਫੋਟੋ)


  ਸੂਤਰਾਂ ਅਨੁਸਾਰ ਸੋਮਵਾਰ (17 ਮਈ) ਨੂੰ ਗੁਰਮੀਤ ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਸੁਪਰਡੈਂਟ ਸੁਨੀਲ ਸੰਗਵਾਨ ਨੂੰ ਪੈਰੋਲ ਲਈ ਅਪਲਾਈ ਕੀਤਾ ਸੀ। ਖਰਾਬ ਸਿਹਤ ਕਾਰਨ ਖਰਾਬ ਹੋਣ ਕਾਰਨ ਰਾਮ ਰਹੀਮ ਨੂੰ ਛੇ ਦਿਨ ਪਹਿਲਾਂ ਪੀਜੀਆਈ ਰੋਹਤਕ ਤਬਦੀਲ ਕਰ ਦਿੱਤਾ ਗਿਆ ਸੀ। ਪੀਜੀਆਈ ਦੇ ਮੈਡੀਕਲ ਬੋਰਡ ਨੇ ਉਸਦੀ ਸਿਹਤ ਦੀ ਜਾਂਚ ਤੋਂ ਬਾਅਦ ਉਸਨੂੰ ਵਾਪਸ ਜੇਲ ਭੇਜ ਦਿੱਤਾ। ਹੁਣ ਰਾਮ ਰਹੀਮ ਨੇ ਆਪਣੀ ਮਾਂ ਦੇ ਬਿਮਾਰ ਹੋਣ ਦਾ ਹਵਾਲਾ ਦਿੰਦਿਆਂ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਹੈ।

  ਪਹਿਲਾਂ ਵੀ ਮਿਲੀ ਸੀ ਇਕ ਦਿਨ ਪੈਰੋਲ

  ਪਿਛਲੇ ਸਾਲ, ਰਾਮ ਰਹੀਮ ਨੂੰ ਇਕ ਦਿਨ ਲਈ ਪੈਰੋਲ ਦਿੱਤੀ ਗਈ ਸੀ। ਉਸ ਨੂੰ ਸਖਤ ਸੁਰੱਖਿਆ ਅਤੇ ਬਹੁਤ ਗੁਪਤ ਢੰਗ ਨਾਲ ਗੁਰੂਗਰਾਮ ਵਿਚ ਮੇਦਾਂਤਾ ਮੈਡੀਸਿਟੀ ਲਿਜਾਇਆ ਗਿਆ ਸੀ। ਪਿਛਲੇ ਦਿਨੀਂ ਪਰਿਵਾਰ ਵਿਚ ਵਿਆਹ ਸਮਾਰੋਹ ਲਈ ਪੈਰੋਲ ਦੀ ਵੀ ਮੰਗ ਕੀਤੀ ਗਈ ਸੀ, ਪਰ ਫਿਰ ਵੀ ਡੇਰਾ ਮੁਖੀ ਨੂੰ ਰਾਹਤ ਨਹੀਂ ਮਿਲੀ। ਰਾਮ ਰਹੀਮ 25 ਅਗਸਤ 2017 ਤੋਂ ਸਲਾਖਾਂ ਪਿੱਛੇ ਹੈ। ਉਸੇ ਹੀ ਦਿਨ, ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੰਚਕੂਲਾ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ।
  Published by:Sukhwinder Singh
  First published:

  Tags: Dera Sacha Sauda, Gurmeet Ram Rahim Singh, Rape case

  ਅਗਲੀ ਖਬਰ