• Home
 • »
 • News
 • »
 • national
 • »
 • DERA SIRSA WHITE BEARD TO HARASS RAM RAHIM CASE REACHES HARYANA HUMAN RIGHTS COMMISSION KS

ਰਾਮ ਰਹੀਮ ਨੂੰ ਸਤਾਉਣ ਲਈ 'ਚਿੱਟੀ ਦਾੜੀ', ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜਾ ਮਾਮਲਾ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਫਾਈਲ ਫੋਟੋ।

 • Share this:
  ਰੋਹਤਕ (ਹਰਿਆਣਾ)ਬਲਾਤਕਾਰ ਦੇ ਦੋਸ਼ਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਇੱਕ ਵਾਰੀ ਮੁੜ ਚਰਚਾ ਵਿੱਚ ਹੈ, ਪਰੰਤੂ ਇਸ ਵਾਰੀ ਉਹ ਆਪਣੀ ਦਾੜੀ ਕਾਰਨ ਚਰਚਾ ਵਿੱਚ ਹੈ। ਇਸਤੋਂ ਪਹਿਲਾਂ ਦਿੱਲੀ ਵਿੱਚ ਚੈਕਅੱਪ ਲਈ ਜਾਂਦੇ ਸਮੇਂ ਲੋਕਾਂ ਨੂੰ ਮਿਲਣ ਦਾ ਮਾਮਲਾ ਵੀ ਬਹੁਤ ਵਿਵਾਦਾਂ ਵਿੱਚ ਰਿਹਾ ਸੀ।

  ਹਰਿਆਣਾ ਦੀ ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਚਿੱਟੀ ਹੁੰਦੀ ਦਾੜੀ ਸਤਾਉਣ ਲੱਗੀ ਹੈ। ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ ਇਸ ਲਈ ਉਸ ਨੇ ਜੇਲ੍ਹ ਅਧਿਕਾਰੀਆ ਕੋਲੋਂ ਦਾੜੀ ਨੂੰ ਕਾਲੀ ਕਰਨ ਦੀ ਮੰਗ ਕੀਤੀ ਹੈ। ਪਰੰਤੂ ਅਧਿਕਾਰੀਆਂ ਵੱਲੋਂ ਇਨਕਾਰ ਕਰਨ 'ਤੇ ਮਾਮਲਾ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜ ਗਿਆ ਹੈ, ਜਿਸ 'ਤੇ ਫੈਸਲਾ ਬਾਕੀ ਹੈ। ਇਸਤੋਂ ਪਹਿਲਾਂ ਰੱਖੜੀ ਦੇ ਤਿਉਹਾਰ 'ਤੇ ਵੀ ਡੇਰਾ ਮੁਖੀ ਨੂੰ ਵੱਡੀ ਪੱਧਰ 'ਤੇ ਰੱਖੜੀਆਂ ਭੇਜੇ ਜਾਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਸੀ।

  ਜ਼ਿਕਰਯੋਗ ਹੈ ਕਿ ਰਾਮ ਰਹੀਮ ਵੱਲੋਂ ਦਾੜੀ ਕਾਲੀ ਕਰਨ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉਦੋਂ ਚੁੱਕਿਆ ਜਦੋਂ 3 ਸਤੰਬਰ ਨੂੰ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਐਸਕੇ ਮਿੱਤਲ ਨੇ ਇੱਥੇ ਜੇਲ੍ਹ ਦਾ ਨਿਰੀਖਣ ਕੀਤਾ। ਰਾਮ ਰਹੀਮ ਦਾ ਕਹਿਣਾ ਹੈ ਕਿ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮਜਬੂਰ ਹੋ ਕੇ ਹੁਣ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ਵਿੱਚ ਲਿਆਉਣਾ ਪਿਆ।

  ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਲਈ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ। ਉਹ ਸਿਹਤ ਜਾਂਚ ਅਤੇ ਐਮਰਜੈਂਸੀ ਜ਼ਮਾਨਤ 'ਤੇ ਤਿੰਨ-ਚਾਰ ਵਾਰ ਜੇਲ੍ਹ ਤੋਂ ਬਾਹਰ ਵੀ ਆ ਚੁੱਕਿਆ ਹੈ ਪਰ ਅਜੇ ਤੱਕ ਆਮ ਪੈਰੋਲ ਨਹੀਂ ਮਿਲੀ ਹੈ।

  ਸੂਤਰਾਂ ਅਨੁਸਾਰ ਗੁਰਮੀਤ ਰਾਮ ਰਹੀਮ ਨੇ ਆਪਣੇ ਚੇਲਿਆਂ ਨੂੰ ਇੱਕ ਚਿੱਠੀ ਵੀ ਲਿਖੀ ਹੈ। ਚਿੱਠੀ ਵਿੱਚ ਉਸ ਨੇ ਲਿਖਿਆ ਹੈ ਕਿ ਜੇ ਵਾਹਿਗੁਰੂ ਨੇ ਚਾਹਿਆ ਤਾਂ ਮੈਂ ਛੇਤੀ ਤੁਹਾਡੇ ਵਿੱਚ ਖੜਾ ਹੋਵਾਂਗਾ, ਪਰ ਅਜੇ ਤੱਕ ਇਹ ਇੱਛਾ ਪੂਰੀ ਨਹੀਂ ਹੋਈ ਹੈ।
  Published by:Krishan Sharma
  First published:
  Advertisement
  Advertisement