• Home
  • »
  • News
  • »
  • national
  • »
  • DESI JOURNALIST KARMU WAS ARRESTED BY CHANDIGARH POLICE FOR NOT WEARING MASK

ਕਿਸਾਨ ਸੰਘਰਸ਼ ਦੌਰਾਨ ਚਰਚਾ 'ਚ ਰਹੇ ਦੇਸੀ ਪੱਤਰਕਾਰ ਕਰਮੂ ਗ੍ਰਿਫ਼ਤਾਰ, ਦਰਜ ਹੋਈ ਗ਼ੈਰ-ਜ਼ਮਾਨਤੀ FIR

Desi Journalist Karmu Arrested : ਪੁਲੀਸ ਅਨੁਸਾਰ ਦੋਵਾਂ ਨੇ ਐਸਡੀਐਮ ਦਫ਼ਤਰ ਦੇ ਅਧਿਕਾਰੀਆਂ ਦੀਆਂ ਡਿਊਟੀ ਵਿੱਚ ਰੁਕਾਵਟ ਪਾਈ। ਜਿਸ ਤੋਂ ਬਾਅਦ ਐਸਡੀਐਮ ਦਫ਼ਤਰ ਵਿੱਚ ਤਾਇਨਾਤ ਵਿਵੇਕ ਨਰੂਲਾ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੇਸੀ ਪੱਤਰਕਾਰ ਵਜੋਂ ਮਸ਼ਹੂਰ ਕਰਮੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

  • Share this:
ਮਨੋਜ ਰਾਠੀ

ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਸੁਰਖੀਆਂ ਵਿੱਚ ਆਏ ਦੇਸੀ ਪੱਤਰਕਾਰ ਵਜੋਂ ਮਸ਼ਹੂਰ ਕਰਮਵੀਰ ਉਰਫ਼ ਕਰਮੂ ਨੂੰ ਚੰਡੀਗੜ੍ਹ ਪੁਲਿਸ(Chandigarh police) ਨੇ ਗ਼ੈਰ-ਜ਼ਮਾਨਤੀ ਧਾਰਾ ਵਿੱਚ ਗ੍ਰਿਫ਼ਤਾਰ (Desi Journalist Karmu Arrested) ਕੀਤਾ ਹੈ। ਦੇਸੀ ਪੱਤਰਕਾਰ ਕਰਮੂ 'ਤੇ ਕੋਰੋਨਾ ਵੈਕਸੀਨ (Corona Vaccine) ਅਤੇ ਮਾਸਕ(Mask) ਨੂੰ ਲੈ ਕੇ ਲੋਕਾਂ 'ਚ ਗਲਤ ਗੱਲਾਂ ਫੈਲਾਉਣ ਦਾ ਦੋਸ਼ ਹੈ। ਹਾਲ ਹੀ ਵਿੱਚ ਕਰਮੂ ਨੇ ਨਰਵਾਨਾ ਵਿੱਚ ਇੱਕ ਡਾਕਟਰ ਦੇਵੇਂਦਰ ਭਲਾਰਾ ਦੀ ਇੰਟਰਵਿਊ ਕੀਤੀ ਸੀ। ਜਿਸ ਵਿੱਚ ਡਾਕਟਰ ਨੇ ਦਾਅਵਾ ਕੀਤਾ ਸੀ ਕਿ ਕੀ ਮਾਸਕ ਜ਼ਰੂਰੀ ਹੈ ਜਾਂ ਨਹੀਂ। ਇਸ ਇੰਟਰਵਿਊ 'ਚ ਕੋਰੋਨਾ ਵੈਕਸੀਨ 'ਤੇ ਵੀ ਸਵਾਲ ਚੁੱਕੇ ਗਏ ਸਨ। ਕਰਮੁ 'ਤੇ ਮਾਸਕ ਨਾ ਪਹਿਨਣ ਦਾ ਦੋਸ਼ ਹੈ। ਇਸ ਦੇ ਨਾਲ ਹੀ ਪੁਲਿਸ ਦੇ ਕੰਮ ਵਿੱਚ ਵਿਘਨ ਪਾਉਣ ਦਾ ਵੀ ਦੋਸ਼ ਹੈ।

ਇਸਦੇ ਨਾਲ ਹੀ ਪੁਲਿਸ ਨੇ ਡਾਕਟਰ ਦੇਵੇਂਦਰ ਭਲਾਰਾ ਨੂੰ ਗ਼ੈਰ-ਜ਼ਮਾਨਤੀ ਧਾਰਾ ਵਿੱਚ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਦੋਵਾਂ ਨੂੰ ਗ੍ਰਿਫਤਾਰ ਕਰਕੇ ਚੰਡੀਗੜ੍ਹ ਦੇ ਸੈਕਟਰ 39 ਦੀ ਪੁਲਿਸ ਚੌਕੀ ਲੈ ਜਾਇਆ ਗਿਆ ਹੈ। ਡਿਊਟੀ ਮੈਜਿਸਟ੍ਰੇਟ ਦੇ ਹੁਕਮਾਂ 'ਤੇ ਕੀਤਾ ਗਿਆ ਹੈ। ਪੁਲਿਸ ਮੰਗਲਵਾਰ ਨੂੰ ਦੋਹਾਂ ਦੋਸ਼ੀਆਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕਰੇਗੀ।
ਚੰਡੀਗੜ੍ਹ ਸੈਕਟਰ 37 ਵਿੱਚ ਚਲਾਨ ਕੱਟਣ ਲਈ ਪੁੱਜੀ ਐਸਡੀਐਮ ਦੱਖਣੀ ਡਵੀਜ਼ਨ ਦੀ ਟੀਮ ਦੇ ਅਧਿਕਾਰੀਆਂ ਦੀ ਸ਼ਿਕਾਇਤ ਉੱਤੇ ਇਹ ਕਾਰਵਾਈ ਹੋਈ ਹੈ। ਪੁਲੀਸ ਅਨੁਸਾਰ ਐਸਡੀਐਮ ਦਫ਼ਤਰ ਵਿਵੇਕ ਨਰੂਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਟੀਮ ਸੈਕਟਰ 37 ਵਿੱਚ ਚਲਾਨ ਕੱਟਣ ਗਈ ਸੀ। ਇਸ ਦੌਰਾਨ ਕਰਮਵੀਰ ਅਤੇ ਡਾਕਟਰ ਦੇਵੇਂਦਰ ਭਲਾਰਾ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਐਸਡੀਐਮ ਦਫ਼ਤਰ ਦੀ ਟੀਮ ਦੇ ਕਹਿਣ ਉੱਤੇ ਉਨ੍ਹਾਂ ਨੂੰ ਮਾਸਕ ਪਹਿਨਣ ਤੋ ਸਾਫ ਇਨਕਾਰ ਕਰ ਦਿੱਤਾ।

ਪੁਲੀਸ ਅਨੁਸਾਰ ਦੋਵਾਂ ਨੇ ਐਸਡੀਐਮ ਦਫ਼ਤਰ ਦੇ ਅਧਿਕਾਰੀਆਂ ਦੀਆਂ ਡਿਊਟੀ ਵਿੱਚ ਰੁਕਾਵਟ ਪਾਈ। ਜਿਸ ਤੋਂ ਬਾਅਦ ਐਸਡੀਐਮ ਦਫ਼ਤਰ ਵਿੱਚ ਤਾਇਨਾਤ ਵਿਵੇਕ ਨਰੂਲਾ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਹਾਈਕੋਰਟ ਦੇ ਵਕੀਲਾਂ ਸੁਰਿੰਦਰ ਗੌੜ ਅਤੇ ਗੰਗਾ ਸਿੰਘ ਗੋਪੇਰਾ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਗੈਰ-ਜ਼ਮਾਨਤੀ ਧਾਰਾ ਲਗਾ ਕੇ ਪੱਤਰਕਾਰ ਅਤੇ ਡਾਕਟਰ ਨੂੰ ਨਿਸ਼ਾਨਾ ਬਣਾਇਆ ਹੈ। ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਡਿਊਟੀ ਵਿੱਚ ਕੋਈ ਰੁਕਾਵਟ ਨਹੀਂ ਲਗਾਈ। ਪੁਲਿਸ ਵੱਲੋਂ IPS ਦੀ ਧਾਰਾ 353 ਲਗਾਈ ਗਈ ਹੈ, ਜੋ ਬਿਲਕੁਲ ਗਲਤ ਹੈ। ਇਹ ਧਾਰਾ ਬਿਲਕੁਲ ਨਹੀਂ ਬਣਦੀ। ਅਸੀਂ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਵਾਂਗੇ।

ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਜੁਲਦਨ ਸਿੰਘ ਨੇ ਦੱਸਿਆ ਕਿ ਸੈਕਟਰ 37 ਵਿੱਚ ਕਿਸੇ ਵੀ ਦਿਸ਼ਾ ਨਿਰਦੇਸ਼ ਦੀ ਉਲੰਘਣਾ ਕਰਨ ਵਾਲਿਆਂ ਦੇ ਪ੍ਰਸ਼ਾਸਨ ਵੱਲੋਂ ਨਿਰਧਾਰਤ ਅਧਿਕਾਰੀਆਂ ਵੱਲੋਂ ਚਲਾਨ ਕੱਟੇ ਜਾ ਰਹੇ ਹਨ, ਜਿਸ ਕਾਰਨ ਸਰਕਾਰੀ ਕੰਮ ਵਿੱਚ ਵਿਘਨ ਪੈ ਰਿਹਾ ਹੈ ਅਤੇ ਉਕਤ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। 2 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
Published by:Sukhwinder Singh
First published: