• Home
 • »
 • News
 • »
 • national
 • »
 • DEVENDRA FADNAVIS WILL BE SWORN IN AS THE CHIEF MINISTER OF MAHARASHTRA

ਮਹਾਰਾਸ਼ਟਰ ਵਿਚ ਸਿਆਸੀ ਬਾਜ਼ੀ ਪਲਟੀ, ਰਾਤੋਂ ਰਾਤ ਬਣੀ ਭਾਜਪਾ ਸਰਕਾਰ

ਅਜੀਤ ਪਵਾਰ ਨਾਲ ਜੁੜੇ 70 ਹਜ਼ਾਰ ਕਰੋੜ ਦੇ ਸਿੰਚਾਈ ਘੁਟਾਲੇ ਮਾਮਲਿਆਂ ਦੀ ਫਾਈਲ ਬੰਦ

ਅਜੀਤ ਪਵਾਰ ਨਾਲ ਜੁੜੇ 70 ਹਜ਼ਾਰ ਕਰੋੜ ਦੇ ਸਿੰਚਾਈ ਘੁਟਾਲੇ ਮਾਮਲਿਆਂ ਦੀ ਫਾਈਲ ਬੰਦ

 • Share this:
  ਮਹਾਰਾਸ਼ਟਰ ਵਿਚ ਸਿਆਸੀ ਬਾਜੀ ਪਲਟ ਗਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਮੁੜ ਦੇਵੇਂਦਰ ਫੜਨਵੀਸ ਨੇ ਸਹੁੰ ਚੁੱਕ ਲਈ ਹੈ। ਇਸ ਤੋਂ ਇਲਾਵਾ NCP ਦੇ ਅਜੀਤ ਪਵਾਰ ਨੇ ਡਿਪਟੀ ਸੀਐੱਮ ਵਜੋਂ ਹਲਫ਼ ਲਿਆ। ਮਹਾਰਾਸ਼ਟਰ ਦੀ ਰਾਜਨੀਤੀ ਨੇ ਸਭ ਤੋਂ ਹੈਰਾਨ ਕਰਨ ਵਾਲੀ ਤਸਵੀਰ ਸਭ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ।

  ਕਾਂਗਰਸ-NCP-ਸ਼ਿਵਸੈਨਾ ਵਿਚਾਲੇ ਗਠਜੋੜ ਬਣਦਾ-ਬਣਦਾ ਰਹਿ ਗਿਆ ਤੇ ਭਾਜਪਾ ਬਾਜੀ ਮਾਰ ਗਈ। ਸੂਤਰਾਂ ਮੁਤਾਬਕ, ਐੱਨਸੀਪੀ ਮੁਖੀ ਸ਼ਰਦ ਪਵਾਰ ਵੀ ਦੇਵੇਂਦਰ ਫੜਨਵੀਸ ਦੀ ਅਗਵਾਈ 'ਚ ਮਹਾਰਾਸ਼ਟਰ ਸਰਕਾਰ ਦੇ ਗਠਨ ਲਈ ਹੋਈ ਚਰਚਾ ਦਾ ਹਿੱਸਾ ਸਨ। ਉਨ੍ਹਾਂ ਨੇ ਹੀ ਮਹਾਰਾਸ਼ਟਰ ਦੇ ਡਿਪਟੀ ਸੀਐੱਮ ਦੇ ਰੂਪ 'ਚ ਅਜੀਤ ਪਵਾਰ ਦੇ ਨਾਂ 'ਤੇ ਸਹਿਮਤੀ ਦਿੱਤੀ ਹੈ। ਦੱਸਿਆ ਗਿਆ ਹੈ ਕਿ ਅਜਿਤ ਪਵਾਰ NCP ਦੇ ਸੰਸਦੀ ਬੋਰਡ ਦੇ ਆਗੂ ਹਨ ਤੇ NCP ਦਾ ਕੋਈ ਵੀ ਫੈ਼ਸਲਾ ਸ਼ਰਦ ਪਵਾਰ ਦੀ ਸਹਿਮਤੀ ਬਗ਼ੈਰ ਨਹੀਂ ਲਿਆ ਗਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਸ਼ਨਿਚਰਵਾਰ ਸਵੇਰੇ 5.47 ਵਜੇ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ ਗਿਆ ਸੀ।


  ਇਸ ਤੋਂ ਬਾਅਦ ਭਾਜਪਾ ਦੇ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਸੀਐੱਮ ਵਜੋਂ ਹਲਫ਼ ਲਿਆ ਤੇ NCP ਦੇ ਅਜੀਤ ਪਵਾਰ ਨੇ ਵੀ ਡਿਪਟੀ ਸੀਐੱਮ ਵਜੋਂ ਹਲਫ਼ ਲਿਆ। ਮਹਾਰਾਸ਼ਟਰ 'ਚ ਕਾਂਗਰਸ-NCP ਤੇ ਸ਼ਿਵਸੈਨਾ ਦੀ ਨਵੀਂ ਸਰਕਾਰ ਬਣਨ ਦੇ ਸੰਕੇਤ ਦਿੰਦਿਆਂ ਸ਼ੁੱਕਰਵਾਰ ਨੂੰ ਹੀ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ਿਵਸੈਨਾ ਮੁਖੀ ਊਧਵ ਠਾਕਰੇ ਦੇ ਨਾਂ 'ਤੇ ਹਾਮੀ ਭਰ ਦਿੱਤੀ ਸੀ ਪਰ ਹੁਣ ਉਹ ਹੀ NCP, ਭਾਜਪਾ ਦੇ ਨਾਲ ਮਿਲ ਕੇ ਮਹਾਰਾਸ਼ਟਰ 'ਚ ਸਰਕਾਰ ਬਣਾ ਰਹੇ ਹਨ।
  First published: