ਮੱਧ ਪ੍ਰਦੇਸ਼ ਦੇ ਦੇਵਾਸ ਦੀ ਧੀ ਜਪਲੀਨ ਕੌਰ ਨੇ ਅੰਤਰਰਾਸ਼ਟਰੀ ਐਵਾਰਡ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਦੇਵਾਸ ਸ਼ਹਿਰ ਦੀ ਵਸਨੀਕ ਜਪਲੀਨ ਕੌਰ ਮੱਕੜ ਹਾਲ ਹੀ ਵਿੱਚ ਚੁਣੀ ਗਈ ਲੜਕੀ ਹੈ, ਜਿਸ ਨੂੰ ਮਹਾਰਾਸ਼ਟਰ ਦੇ ਗੋਂਡੀਆ ਵਿੱਚ ਕੱਥਕ ਅਚੀਵਰ ਐਵਾਰਡ ਲਈ ਸਨਮਾਨਿਤ ਕੀਤਾ ਗਿਆ ਹੈ।
ਲੜਕੀ ਨੇ ਸੂਬੇ ਅਤੇ ਸ਼ਹਿਰ ਲਈ ਮਾਣ ਵਾਲਾ ਕੰਮ ਕੀਤਾ ਹੈ। ਇਹ ਐਵਾਰਡ ਅਦਾਕਾਰਾ ਸੁਧਾ ਚੰਦਰਨ ਦੇ ਹੱਥੋਂ ਮਿਲਿਆ ਹੈ। ਇਸ ਤੋਂ ਬਾਅਦ ਜਪਲੀਨ ਇਸ ਕਲਾ ਵਿੱਚ ਹੋਰ ਵਧੀਆ ਕੰਮ ਕਰਨ ਲਈ ਉਤਾਵਲੀ ਹੈ।
ਜਪਲੀਨ ਸ਼ੁਰੂ ਤੋਂ ਹੀ ਨ੍ਰਿਤ ਕਲਾ ਨੂੰ ਲੈ ਕੇ ਉਤਸੁਕ ਸੀ। ਜਿੱਥੇ ਜਪਲੀਨ ਨੂੰ ਵੱਖ-ਵੱਖ ਕਲਾਵਾਂ ਦੇ ਨ੍ਰਿਤ ਆਉਂਦੇ ਹੈ, ਪਰ ਉਸ ਨੇ ਕੱਥਕ/ਕਲਾਸੀਕਲ ਡਾਂਸ ਵਿੱਚ ਚੰਗਾ ਮੁਕਾਮ ਹਾਸਲ ਕੀਤਾ ਹੈ। ਉਸ ਨੇ ਸਿਰਫ਼ 16 ਸਾਲ ਦੀ ਉਮਰ ਵਿੱਚ ਹੀ ਆਪਣੇ ਮਾਪਿਆਂ ਤੇ ਸੂਬੇ ਨਾਂ ਰੌਸ਼ਨ ਕੀਤਾ ਹੈ।
ਇਸ ਸਮੇਂ ਉਹ 10ਵੀਂ ਜਮਾਤ ਦੀ ਵਿਦਿਆਰਥਣ ਹੈ। ਕੱਥਕ ਵਿੱਚ ਜਪਲੀਨ ਦੇ ਗੁਰੂ ਪ੍ਰਫੁੱਲ ਸਿੰਘ ਗਹਿਲੋਤ ਹਨ, ਜੋ ਦੇਵਾਸ ਵਿੱਚ ਘੁੰਗਰੂ ਨ੍ਰਿਤ ਅਕੈਡਮੀ ਚਲਾਉਂਦੇ ਹਨ। ਜਪਲੀਨ ਨੂੰ ਫੈਸ਼ਨ ਸ਼ੋਅ ਲਈ ਘੁੰਗਰੂ ਨ੍ਰਿਤ ਅਕੈਡਮੀ ਤੋਂ ਹੀ ਚੁਣਿਆ ਗਿਆ ਸੀ, ਜਿਸ ਵਿਚ ਜਪਲੀਨ ਨੇ 6 ਮਹੀਨੇ ਪਹਿਲਾਂ ਅੰਤਰਰਾਸ਼ਟਰੀ ਖਿਤਾਬ ਜਿੱਤਿਆ ਸੀ।
ਜਪਲੀਨ ਦੀ ਲਘੂ ਫਿਲਮ ਪਾਖੀ ਵੀ ਜਲਦੀ ਹੀ ਆ ਰਹੀ ਹੈ, ਜਿਸ ਵਿੱਚ ਜਪਲੀਨ ਮੁੱਖ ਭੂਮਿਕਾ ਵਿੱਚ ਹੈ। ਜਪਲੀਨ ਦੇ ਮਾਤਾ-ਪਿਤਾ ਨੂੰ ਉਸ ਦੀ ਪ੍ਰਾਪਤੀ ਉਤੇ ਮਾਣ ਹੈ। ਉਹ ਆਪਣੀ ਬੇਟੀ ਨੂੰ ਇੰਨੀ ਛੋਟੀ ਉਮਰ 'ਚ ਚੰਗੀਆਂ ਪ੍ਰਾਪਤੀਆਂ ਕਰਦੇ ਦੇਖ ਰਹੇ ਹਨ।
ਇੰਟਰਨੈਸ਼ਨਲ ਕੱਥਕ ਅਚੀਵਰ ਐਵਾਰਡ ਮਿਲਣ 'ਤੇ ਜਪਲੀਨ ਦੇ ਪਿਤਾ ਸੋਨੂੰ ਪੰਜਾਬੀ ਦਾ ਕਹਿਣਾ ਹੈ ਕਿ ਮਾਤਾ ਰਾਣੀ ਦੀ ਕ੍ਰਿਪਾ ਸਦਕਾ ਸਾਡੀ ਬੇਟੀ ਨੇ ਸਕੂਲ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।