Home /News /national /

ਏਅਰਪੋਰਟ 'ਤੇ ਯਾਤਰੀਆਂ ਲਈ DGCA ਦੀ ਨਵੀਂ ਐਡਵਾਈਜ਼ਰੀ, ਬਿਨਾਂ ਮਾਸਕ ਨਹੀਂ ਕਰ ਸਕਣਗੇ ਹਵਾਈ ਸਫਰ

ਏਅਰਪੋਰਟ 'ਤੇ ਯਾਤਰੀਆਂ ਲਈ DGCA ਦੀ ਨਵੀਂ ਐਡਵਾਈਜ਼ਰੀ, ਬਿਨਾਂ ਮਾਸਕ ਨਹੀਂ ਕਰ ਸਕਣਗੇ ਹਵਾਈ ਸਫਰ

ਏਅਰਪੋਰਟ 'ਤੇ ਯਾਤਰੀਆਂ ਲਈ DGCA ਦੀ ਨਵੀਂ ਐਡਵਾਈਜ਼ਰੀ, ਬਿਨਾਂ ਮਾਸਕ ਨਹੀਂ ਕਰ ਸਕਣਗੇ ਹਵਾਈ ਸਫਰ (ਸੰਕੇਤਿਕ ਫੋਟੋ)

ਏਅਰਪੋਰਟ 'ਤੇ ਯਾਤਰੀਆਂ ਲਈ DGCA ਦੀ ਨਵੀਂ ਐਡਵਾਈਜ਼ਰੀ, ਬਿਨਾਂ ਮਾਸਕ ਨਹੀਂ ਕਰ ਸਕਣਗੇ ਹਵਾਈ ਸਫਰ (ਸੰਕੇਤਿਕ ਫੋਟੋ)

ਡੀਜੀਸੀਏ ਨੇ ਬੁੱਧਵਾਰ ਨੂੰ ਕਿਹਾ ਕਿ ਜਹਾਜ਼ਾਂ ਅਤੇ ਹਵਾਈ ਅੱਡਿਆਂ 'ਤੇ ਮਾਸਕ ਨਾ ਪਾਉਣਾ ਹੁਣ ਨਿਯਮਾਂ ਦੇ ਵਿਰੁੱਧ ਮੰਨਿਆ ਜਾਵੇਗਾ ਅਤੇ ਇਸ ਦੀ ਪਾਲਣਾ ਨਾ ਕਰਨ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਜਾਵੇਗਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਕਿਹਾ ਕਿ ਜੇਕਰ ਯਾਤਰੀ ਵਾਰ-ਵਾਰ ਮਾਸਕ ਪਹਿਨਣ ਤੋਂ ਇਨਕਾਰ ਕਰਦੇ ਹਨ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰਦੇ ਹਨ, ਤਾਂ ਉਨ੍ਹਾਂ ਨੂੰ ਉਡਾਣ ਤੋਂ ਪਹਿਲਾਂ ਉਤਾਰ ਦਿੱਤਾ ਜਾਵੇਗਾ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ- ਜੇਕਰ ਤੁਸੀਂ ਏਅਰਪੋਰਟ 'ਤੇ ਜਾਂਦੇ ਰਹਿੰਦੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ ਕਿਉਂਕਿ ਹੁਣ ਜੇਕਰ ਤੁਸੀਂ ਬਿਨਾਂ ਮਾਸਕ ਦੇ ਏਅਰਪੋਰਟ 'ਚ ਦਾਖਲ ਹੁੰਦੇ ਹੋ ਤਾਂ CISF ਦੇ ਜਵਾਨ ਤੁਹਾਨੂੰ ਏਅਰਪੋਰਟ ਤੋਂ ਵਾਪਸ ਭੇਜ ਸਕਦੇ ਹਨ ਜਾਂ ਤੁਹਾਨੂੰ ਜਹਾਜ਼ 'ਚ ਚੜ੍ਹਨ ਨਹੀਂ ਦੇਣਗੇ। ਹਵਾਈ ਜਹਾਜ਼ਾਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਵਾਲੀ ਸਿਵਲ ਐਵੀਏਸ਼ਨ ਰੈਗੂਲੇਸ਼ਨ ਏਜੰਸੀ ਡੀਜੀਸੀਏ ਨੇ ਹਵਾਈ ਅੱਡੇ ਅਤੇ ਜਹਾਜ਼ਾਂ 'ਤੇ ਸਵਾਰ ਹੋਣ ਲਈ ਦਿਸ਼ਾ-ਨਿਰਦੇਸ਼ਾਂ ਨੂੰ ਇਕ ਵਾਰ ਫਿਰ ਸਖ਼ਤ ਕਰ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਕ ਹਵਾਈ ਅੱਡੇ 'ਤੇ ਅਤੇ ਜਹਾਜ਼ 'ਚ ਸਵਾਰ ਹੋਣ ਸਮੇਂ ਮਾਸਕ ਨਾਲ ਸਬੰਧਤ ਪ੍ਰੋਟੋਕੋਲ 'ਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਪਿਛਲੇ ਹਫਤੇ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਡੀਜੀਸੀਏ ਨੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ।

  ਮਾਸਕ ਨਾ ਪਾਉਣਾ ਕਾਨੂੰਨ ਦੇ ਵਿਰੁੱਧ

  ਡੀਜੀਸੀਏ ਨੇ ਬੁੱਧਵਾਰ ਨੂੰ ਕਿਹਾ ਕਿ ਜਹਾਜ਼ਾਂ ਅਤੇ ਹਵਾਈ ਅੱਡਿਆਂ 'ਤੇ ਮਾਸਕ ਨਾ ਪਾਉਣਾ ਹੁਣ ਨਿਯਮਾਂ ਦੇ ਵਿਰੁੱਧ ਮੰਨਿਆ ਜਾਵੇਗਾ ਅਤੇ ਇਸ ਦੀ ਪਾਲਣਾ ਨਾ ਕਰਨ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਜਾਵੇਗਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਕਿਹਾ ਕਿ ਜੇਕਰ ਯਾਤਰੀ ਵਾਰ-ਵਾਰ ਮਾਸਕ ਪਹਿਨਣ ਤੋਂ ਇਨਕਾਰ ਕਰਦੇ ਹਨ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰਦੇ ਹਨ, ਤਾਂ ਉਨ੍ਹਾਂ ਨੂੰ ਉਡਾਣ ਤੋਂ ਪਹਿਲਾਂ ਉਤਾਰ ਦਿੱਤਾ ਜਾਵੇਗਾ।

  ਡੀਜੀਸੀਏ ਨੇ ਇਹ ਵੀ ਕਿਹਾ ਹੈ ਕਿ ਨਿਯਮਾਂ ਦੇ ਖਿਲਾਫ ਕਾਰਵਾਈ ਦੇ ਤਹਿਤ ਅਜਿਹੇ ਯਾਤਰੀਆਂ ਨੂੰ ਸੀਆਈਐਸਐਫ ਜਵਾਨ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਸ 'ਤੇ ਜੁਰਮਾਨਾ ਵੀ ਲਗਾਇਆ ਜਾਵੇਗਾ। ਹਾਲ ਹੀ ਦੇ ਦਿਨਾਂ 'ਚ ਕੋਰੋਨਾ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਹਵਾਈ ਅੱਡਿਆਂ ਜਾਂ ਜਹਾਜ਼ਾਂ 'ਚ ਮਾਸਕ ਨੂੰ ਲੈ ਕੇ ਨਿਯਮਾਂ 'ਚ ਕੁਝ ਢਿੱਲ ਦਿੱਤੀ ਗਈ ਸੀ ਪਰ ਹੁਣ ਹਵਾਈ ਅੱਡਿਆਂ ਅਤੇ ਜਹਾਜ਼ਾਂ 'ਚ ਮਾਸਕ ਨੂੰ ਫਿਰ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ।

  ਨਿਯਮਾਂ ਦੀ ਉਲੰਘਣਾ ਕਰਨ 'ਤੇ ਨੋ ਫਲਾਈ ਜ਼ੋਨ ਦੀ ਸੂਚੀ 'ਚ  

  ਪਿਛਲੇ ਹਫਤੇ ਹਾਈ ਕੋਰਟ ਨੇ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਹਵਾਈ ਅੱਡਿਆਂ ਅਤੇ ਜਹਾਜ਼ਾਂ ਵਿਚ ਮਾਸਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਸੀ ਕਿ ਕੋਵਿਡ-19 ਅਜੇ ਨਹੀਂ ਗਿਆ ਹੈ, ਇਸ ਲਈ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਰੂਰੀ ਹੈ। ਅਦਾਲਤ ਨੇ ਕਿਹਾ ਸੀ ਕਿ ਜੋ ਵਿਅਕਤੀ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਉਸ 'ਤੇ ਕੇਸ ਦਰਜ ਕਰਨ ਤੋਂ ਬਾਅਦ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਨੋ ਫਲਾਈ ਜ਼ੋਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ, ਇਹ ਧਿਆਨ ਵਿੱਚ ਆਇਆ ਹੈ ਕਿ ਕੋਵਿਡ ਨਿਯਮਾਂ ਦੀ ਜ਼ਮੀਨ 'ਤੇ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਹ ਕਾਫ਼ੀ ਗੰਭੀਰ ਹੈ।

  ਇਸ ਲਈ ਅਧਿਕਾਰੀਆਂ, ਡੀਜੀਸੀਏ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਵਾਈ ਅੱਡੇ 'ਤੇ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਲਈ, ਸਾਡਾ ਵਿਚਾਰ ਹੈ ਕਿ ਡੀਜੀਸੀਏ ਨੂੰ ਇਸ ਲਈ ਬਾਈਡਿੰਗ ਨਿਰਦੇਸ਼ ਦੇਣੇ ਚਾਹੀਦੇ ਹਨ ਅਤੇ ਆਪਣੇ ਸਟਾਫ, ਏਅਰ ਹੋਸਟਸ, ਕਪਤਾਨ, ਪਾਇਲਟਾਂ ਆਦਿ ਨੂੰ ਇਹ ਯਕੀਨੀ ਬਣਾਉਣ ਲਈ ਕਹਿਣਾ ਚਾਹੀਦਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

  Published by:Ashish Sharma
  First published:

  Tags: Airport, COVID-19, Dgca, Masks