• Home
  • »
  • News
  • »
  • national
  • »
  • DHANBAD WATCH VIDEO CCTV FOOTAGE OF CHILD THEFT IN SHAHID NIRMAL MAHATO MEDICAL COLLEGE

ਸਰਕਾਰੀ ਹਸਪਤਾਲ 'ਚੋਂ ਬੱਚਾ ਚੋਰੀ ਕਰਦੀ ਮਹਿਲਾ CCTV ਕੈਮਰੇ ਵਿਚ ਕੈਦ, ਵੇਖੋ VIDEO

ਸਰਕਾਰੀ ਹਸਪਤਾਲ 'ਚੋਂ ਬੱਚਾ ਚੋਰੀ ਕਰਦੀ ਮਹਿਲਾ CCTV ਕੈਮਰੇ ਵਿਚ ਕੈਦ, ਵੇਖੋ VIDEO (ਨਿਊਜ਼ 18 ਹਿੰਦੀ)

  • Share this:
    ਝਾਰਖੰਡ ਦੇ ਧਨਬਾਦ ਵਿੱਚ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਤੋਂ ਮਹਿਲਾ ਇੱਕ ਨਵਜੰਮੇ ਬੱਚੇ ਨੂੰ ਚੋਰੀ ਕਰਕੇ ਫਰਾਰ ਹੋ ਗਈ। ਉਸ ਦੀ ਇਹ ਹਰਕਤ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

    ਇਸ ਘਟਨਾ ਨੇ ਹਸਪਤਾਲ ਦੀ ਸੁਰੱਖਿਆ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਨਵਜੰਮੇ ਬੱਚੇ ਦੀ ਮਾਂ ਦਾ ਬੁਰਾ ਹਾਲ ਹੈ।

    ਧਨਬਾਦ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਸ਼ਹੀਦ ਨਿਰਮਲ ਮਹਤੋ ਮੈਡੀਕਲ ਕਾਲਜ ਵਿੱਚ ਬੱਚੇ ਚੁੱਕਣ ਵਾਲੀਆਂ ਔਰਤਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਹਸਪਤਾਲਾਂ ਵਿੱਚ ਮਾੜੀ ਸੁਰੱਖਿਆ ਦਾ ਮੁੱਦਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਇਸ ਨੂੰ ਵੱਡੀ ਲਾਪਰਵਾਹੀ ਮੰਨਿਆ ਜਾ ਰਿਹਾ ਹੈ।

    ਪੀੜਤ ਮਾਂ ਦਾ ਨਾਂ ਗੁਡੀਆ ਦੇਵੀ ਹੈ। ਉਹ ਭੁਲੀ ਦੀ ਵਸਨੀਕ ਹੈ। ਬੱਚੇ ਦਾ ਜਨਮ ਮੰਗਲਵਾਰ ਨੂੰ ਹੋਇਆ ਸੀ ਅਤੇ ਉਸੇ ਦਿਨ ਨਵਜੰਮੇ ਬੱਚੇ ਨੂੰ ਚੋਰੀ ਕਰ ਲਿਆ ਗਿਆ ਸੀ। ਇਸ ਦੀ ਜਾਣਕਾਰੀ ਤੁਰਤ ਸਥਾਨਕ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਜਾਂਚ 'ਚ ਲੱਗੀ ਹੋਈ ਹੈ। ਇਸ ਸਬੰਧੀ ਹਸਪਤਾਲ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਦੂਜੇ ਪਾਸੇ ਪੀੜਤ ਮਾਂ ਆਪਣੇ ਨਵਜੰਮੇ ਬੱਚੇ ਨੂੰ ਵਾਪਸ ਲਿਆਉਣ ਦੀ ਬੇਨਤੀ ਕਰ ਰਹੀ ਹੈ।
    Published by:Gurwinder Singh
    First published:
    Advertisement
    Advertisement