COVID-19: ਕਤਰ ਤੋਂ ਪਰਤੇ ਭਾਂਜੇ ਨੂੰ ਮਾਮੇ ਨੇ ਘਰ ‘ਚ ਲੁਕਾਇਆ, ਸਿਹਤ ਵਿਭਾਗ ਨੂੰ ਨਹੀਂ ਦਿੱਤੀ ਜਾਣਕਾਰੀ, FIR

News18 Punjabi | News18 Punjab
Updated: March 25, 2020, 3:06 PM IST
share image
COVID-19: ਕਤਰ ਤੋਂ ਪਰਤੇ ਭਾਂਜੇ ਨੂੰ ਮਾਮੇ ਨੇ ਘਰ ‘ਚ ਲੁਕਾਇਆ, ਸਿਹਤ ਵਿਭਾਗ ਨੂੰ ਨਹੀਂ ਦਿੱਤੀ ਜਾਣਕਾਰੀ, FIR
COVID-19: ਕਤਰ ਤੋਂ ਪਰਤੇ ਭਾਂਜੇ ਨੂੰ ਮਾਮੇ ਨੇ ਘਰ ‘ਚ ਲੁਕਾਇਆ, ਸਿਹਤ ਵਿਭਾਗ ਨੂੰ ਨਹੀਂ ਦਿੱਤੀ ਜਾਣਕਾਰੀ, FIR,

ਸਬ-ਡਿਵੀਜ਼ਨ ਫਤਿਹਪੁਰ ਪਿੰਡ ਗੋਲਵਾਨ ਦਾ ਇਕ ਵਿਅਕਤੀ ਕਤਰ ਤੋਂ ਆਇਆ ਸੀ, ਆਪਣੇ ਮਾਮੇ ਦੇ ਘਰ ਛੁਪਿਆ ਹੋਇਆ ਸੀ। ਮਾਮੇ ਨੇ ਸਿਹਤ ਕਰਮਚਾਰੀਆਂ ਨੂੰ ਭਾਂਜੇ ਦੇ ਆਉਣ ਦੀ ਜਾਣਕਾਰੀ ਨਹੀਂ ਦਿੱਤੀ ਸੀ ਜਦੋਂ ਸਿਹਤ ਕਰਮਚਾਰੀ ਉਸਦੇ ਘਰ ਗਏ ਤਾਂ ਵੀ ਮਾਮੇ ਨੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ। ਫਤਿਹਪੁਰ ਦੇ ਐਸਡੀਐਮ ਨੇ ਮਾਮੇ ਤੇ ਭਾਣਜੇ ਦੋਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਦਿਸ਼ਾ-ਨਿਰਦੇਸ਼ਾਂ ਨੂੰ ਦਰਕਿਨਾਰ ਕਰਦਿਆਂ ਫਤਹਿਪੁਰ ਵਿਚ ਮਾਮੇ ਅਤੇ ਭਾਂਜੇ ਖਿਲਾਫ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਦੋਵਾਂ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਹੈ। ਸਬ-ਡਿਵੀਜ਼ਨ ਫਤਿਹਪੁਰ ਪਿੰਡ ਗੋਲਵਾਨ ਦਾ ਇਕ ਵਿਅਕਤੀ ਕਤਰ ਤੋਂ ਆਇਆ ਸੀ, ਆਪਣੇ ਮਾਮੇ ਦੇ ਘਰ ਛੁਪਿਆ ਹੋਇਆ ਸੀ। ਮਾਮੇ ਨੇ ਸਿਹਤ ਕਰਮਚਾਰੀਆਂ ਨੂੰ ਭਾਂਜੇ ਦੇ ਆਉਣ ਦੀ ਜਾਣਕਾਰੀ ਨਹੀਂ ਦਿੱਤੀ ਸੀ ਜਦੋਂ ਸਿਹਤ ਕਰਮਚਾਰੀ ਉਸਦੇ ਘਰ ਗਏ ਤਾਂ ਵੀ ਮਾਮੇ ਨੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ। ਫਤਿਹਪੁਰ ਦੇ ਐਸਡੀਐਮ ਨੇ ਮਾਮੇ ਤੇ ਭਾਣਜੇ ਦੋਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਦੱਸਣਯੋਗ ਹੈ ਕਿ ਕੇਵਲ ਕ੍ਰਿਸ਼ਣ ਚੱਕੀ ਪਠਾਨਕੋਟ ਦਾ ਰਹਿਣ ਵਾਲਾ ਹੈ। ਉਹ ਕੁਝ ਦਿਨਾਂ ਤੋਂ ਆਪਣੇ ਮਾਮਾ ਓਂਕਾਰ ਸਿੰਘ ਵਾਸੀ ਗੋਲਵਾਂ ਦੇ ਘਰ ਰੁਕਿਆ ਸੀ। ਇਸ ਦੀ ਜਾਣਕਾਰੀ ਨਾ ਤਾਂ ਕੇਵਲ ਕ੍ਰਿਸ਼ਨ ਨੇ ਪਠਾਨਕੋਟ ਵਿਚ ਸਿਹਤ ਕਰਮਚਾਰੀਆਂ ਨੂੰ ਦਿੱਤੀ ਅਤੇ ਨਾ ਹੀ ਮਾਮਾ ਓਂਕਾਰ ਸਿੰਘ ਨੇ ਰੈਹਨ ਅਤੇ ਫਤਿਹਪੁਰ ਪ੍ਰਸ਼ਾਸਨ ਨੂੰ ਦਿੱਤੀ।

ਲੋਕਾਂ ਵੱਲੋਂ ਸਿਹਤ ਕਰਮਚਾਰੀਆਂ ਨੂੰ ਸੂਚਨਾ ਮਿਲਣ ਉਤੇ ਸਿਹਤ ਕਰਮਚਾਰੀ ਅਤੇ ਪੁਲਿਸ ਟੀਮ ਓਂਕਾਰ ਸਿੰਘ ਦੇ ਘਰ ਗਏ ਤਾਂ ਪਤਾ ਲੱਗਾ ਕਿ ਸਵੇਰੇ ਹੀ ਉਸਨੇ ਆਪਣੇ ਭਾਂਜੇ ਨੂੰ ਘਰ ਤੋਂ ਭਜਾ ਦਿੱਤਾ ਹੈ। ਫਤਿਹਪੁਰ ਦੇ ਐਸਡੀਐਮ ਨੇ ਬਲਵਾਨ ਚੰਦ ਨੇ ਦੱਸਿਆ ਕਿ ਮਾਮੇ ਤੇ ਭਾਣਜੇ ਦੋਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਬਾਕੀ ਘਰ ਦੇ ਮੈਂਬਰਾਂ ਨੂੰ ਆਈਸੋਲੇਸ਼ਨ ਵਿਚ ਰੱਖਣ ਦੀ ਤਿਆਰੀ ਚਲ ਰਹੀ ਹੈ।
 
First published: March 25, 2020
ਹੋਰ ਪੜ੍ਹੋ
ਅਗਲੀ ਖ਼ਬਰ