Home /News /national /

ਵਿਆਹ ਤੋਂ ਬਾਅਦ ਵੀ ਤੰਗ ਕਰਦਾ ਸੀ ਪ੍ਰੇਮੀ, ਪ੍ਰੇਮਿਕਾ ਨੇ ਪਤੀ ਨਾਲ ਮਿਲ ਕੇ ਦਿੱਤੀ ਖੌਫਨਾਕ ਮੌਤ

ਵਿਆਹ ਤੋਂ ਬਾਅਦ ਵੀ ਤੰਗ ਕਰਦਾ ਸੀ ਪ੍ਰੇਮੀ, ਪ੍ਰੇਮਿਕਾ ਨੇ ਪਤੀ ਨਾਲ ਮਿਲ ਕੇ ਦਿੱਤੀ ਖੌਫਨਾਕ ਮੌਤ

ਵਿਆਹ ਤੋਂ ਬਾਅਦ ਵੀ ਤੰਗ ਕਰਦਾ ਸੀ ਪ੍ਰੇਮੀ, ਪ੍ਰੇਮਿਕਾ ਵੱਲੋਂ ਪਤੀ ਨਾਲ ਮਿਲ ਕੇ ਕਤਲ

ਵਿਆਹ ਤੋਂ ਬਾਅਦ ਵੀ ਤੰਗ ਕਰਦਾ ਸੀ ਪ੍ਰੇਮੀ, ਪ੍ਰੇਮਿਕਾ ਵੱਲੋਂ ਪਤੀ ਨਾਲ ਮਿਲ ਕੇ ਕਤਲ

ਸ਼ਿਵ ਕੁਮਾਰ ਦੀ ਪ੍ਰੇਮਿਕਾ ਆਰਤੀ ਉਸ ਦੇ ਘਰ ਨੇੜੇ ਰਹਿੰਦੀ ਸੀ। ਉਸ ਦੇ ਸਹੁਰੇ ਪਿੰਡ ਬਿਲਪੁਰ ਮਨੀਆਂ ਹਨ। ਆਰਤੀ ਦੇ ਵਿਆਹ ਤੋਂ ਬਾਅਦ ਵੀ ਸ਼ਿਵ ਕੁਮਾਰ ਉਸ ਦਾ ਖਹਿੜਾ ਨਹੀਂ ਛੱਡ ਰਿਹਾ ਸੀ। ਇਸ ਤੋਂ ਆਰਤੀ ਪਰੇਸ਼ਾਨ ਸੀ। ਆਰਤੀ ਨੇ ਆਪਣੇ ਪਤੀ ਜੈਨੇਂਦਰ ਉਰਫ ਜੈਨ (27) ਨੂੰ ਸੱਚ ਦੱਸ ਕੇ ਆਪਣੇ ਸਾਬਕਾ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਉਸ ਦਾ ਪਤੀ ਵੀ ਇਸ ਗੱਲ 'ਤੇ ਸਹਿਮਤ ਹੋ ਗਿਆ।

ਹੋਰ ਪੜ੍ਹੋ ...
 • Share this:
  ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਆਪਣੇ ਸਾਬਕਾ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਤਲ ਦਾ ਸ਼ਿਕਾਰ ਹੋਇਆ ਨੌਜਵਾਨ ਵਿਆਹ ਤੋਂ ਬਾਅਦ ਵੀ ਆਪਣੀ ਪ੍ਰੇਮਿਕਾ ਦਾ ਖਹਿੜਾ ਨਹੀਂ ਛੱਡ ਰਿਹਾ ਸੀ। ਜਦਕਿ ਪ੍ਰੇਮਿਕਾ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ।

  ਨੌਜਵਾਨ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਇਸ ਤੋਂ ਤੰਗ ਆ ਕੇ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਸਿਰਫ 24 ਘੰਟਿਆਂ 'ਚ ਹੀ ਇਸ ਅੰਨ੍ਹੇ ਕਤਲ ਦਾ ਖੁਲਾਸਾ ਕਰਕੇ ਦੋਸ਼ੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ।

  ਪੁਲਿਸ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਬਸਈ ਨਵਾਬ ਕਸਬੇ ਕੋਲ ਜਗੀਰਪੁਰਾ ਰੋਡ ’ਤੇ ਜਰੌਲੀ ਨਹਿਰ ਦੇ ਕੰਢੇ ਇੱਕ ਦਰੱਖਤ ਹੇਠੋਂ 20 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਉਨ੍ਹਾਂ ਮੌਕੇ ਦਾ ਮੁਆਇਨਾ ਕੀਤਾ ਅਤੇ ਸਾਰੀ ਘਟਨਾ ਦੀ ਸੂਚਨਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ।

  ਪੁਲਿਸ ਨੇ ਦੱਸਿਆ ਕਿ ਸ਼ਿਵ ਕੁਮਾਰ ਬਸਾਈ ਨਵਾਬ ਕਸਬੇ ਵਿੱਚ ਇੱਕ ਪ੍ਰਾਈਵੇਟ ਡਾਕਟਰ ਕੋਲ ਕੰਮ ਸਿੱਖਣ ਲਈ ਆਉਂਦਾ ਸੀ। ਸ਼ਿਵ ਕੁਮਾਰ ਦਾ ਕਤਲ ਉਸ ਦੇ ਹੀ ਪਿੰਡ ਦੀ ਰਹਿਣ ਵਾਲੀ ਆਰਤੀ ਨੇ ਆਪਣੇ ਪਤੀ ਨਾਲ ਮਿਲ ਕੇ ਕੀਤਾ ਸੀ।

  ਸ਼ਿਵ ਕੁਮਾਰ ਦੀ ਪ੍ਰੇਮਿਕਾ ਆਰਤੀ ਉਸ ਦੇ ਘਰ ਨੇੜੇ ਰਹਿੰਦੀ ਸੀ। ਉਸ ਦੇ ਸਹੁਰੇ ਪਿੰਡ ਬਿਲਪੁਰ ਮਨੀਆਂ ਹਨ। ਆਰਤੀ ਦੇ ਵਿਆਹ ਤੋਂ ਬਾਅਦ ਵੀ ਸ਼ਿਵ ਕੁਮਾਰ ਉਸ ਦਾ ਖਹਿੜਾ ਨਹੀਂ ਛੱਡ ਰਿਹਾ ਸੀ। ਇਸ ਤੋਂ ਆਰਤੀ ਪਰੇਸ਼ਾਨ ਸੀ। ਆਰਤੀ ਨੇ ਆਪਣੇ ਪਤੀ ਜੈਨੇਂਦਰ ਉਰਫ ਜੈਨ (27) ਨੂੰ ਸੱਚ ਦੱਸ ਕੇ ਆਪਣੇ ਸਾਬਕਾ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਉਸ ਦਾ ਪਤੀ ਵੀ ਇਸ ਗੱਲ 'ਤੇ ਸਹਿਮਤ ਹੋ ਗਿਆ।

  ਸਾਬਕਾ ਪ੍ਰੇਮਿਕਾ ਨੇ ਬੁਆਏਫ੍ਰੈਂਡ ਨੂੰ ਪਹਿਲਾਂ ਧੋਖੇ ਨਾਲ ਬੁਲਾਇਆ।ਉਥੋਂ ਦੋਵੇਂ ਪੈਦਲ ਹੀ ਮੌਕੇ 'ਤੇ ਪਹੁੰਚੇ। ਉਥੇ ਪਹਿਲਾਂ ਤੋਂ ਬੈਠੇ ਜੈਨੇਂਦਰ ਨੇ ਸ਼ਿਵ ਕੁਮਾਰ 'ਤੇ ਸਰੀਏ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਸ਼ਿਵ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
  Published by:Gurwinder Singh
  First published:

  Tags: Crime, Crime news

  ਅਗਲੀ ਖਬਰ