• Home
 • »
 • News
 • »
 • national
 • »
 • DHONGI BABA RAPED 5 SISTERS IN PUNE POLICE ARRESTED IN PUNE MAHARASHTRA

ਪੂਜਾ ਕਰਵਾਉਣ ਦੇ ਬਹਾਨੇ ਫਰਜ਼ੀ ਬਾਬੇ ਨੇ ਪੰਜ ਭੈਣਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

ਪੂਣੇ ਸ਼ਹਿਰ ਦੇ ਪਿੰਪਰੀ-ਚਿੰਚਵੜ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਪੂਜਾ ਕਰਵਾਉਣ ਦੇ ਬਹਾਣੇ ਫਰਜੀ ਬਾਬੇ ਨੇ 5 ਭੈਣਾਂ ਨਾਲ ਰੇਪ ਕੀਤਾ।

 • Share this:
  ਬੇਸ਼ਕ ਅੱਜ ਦੇ ਸਮੇਂ ਚ ਕਾਫੀ ਤਕਨੀਕ ਆ ਚੁੱਕੀ ਹੈ ਇਸਦੇ ਬਾਵਜੁਦ ਵੀ ਕਈ ਲੋਕਾਂ ਚ ਅੰਧਵਿਸ਼ਵਾਸ ਦਾ ਕਾਲਾ ਹਨੇਰਾ ਦੂਰ ਨਹੀਂ ਹੋ ਰਿਹਾ ਹੈ। ਅੰਧਵਿਸ਼ਵਾਸ ਕਾਰਨ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕਈ ਵਾਰ ਕਈ ਕੀਮਤੀਆਂ ਜਾਨਾਂ ਚਲੀ ਜਾਂਦੀਆਂ ਹਨ। ਅੰਧਵਿਸ਼ਵਾਸ ਦੇ ਕਾਰਨ ਸਾਧੂ ਦੇ ਭੇਸ ’ਚ ਢੋਂਗੀ ਸਾਧੂ ਮਾਸੂਮਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦੇ ਹਨ ਇਸੇ ਤਰ੍ਹਾਂ ਦਾ ਮਾਮਲਾ ਪੂਣੇ ਸ਼ਹਿਰ ਦੇ ਪਿੰਪਰੀ-ਚਿੰਚਵੜ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਪੂਜਾ ਕਰਵਾਉਣ ਦੇ ਬਹਾਣੇ ਫਰਜੀ ਬਾਬੇ ਨੇ 5 ਭੈਣਾਂ ਨਾਲ ਰੇਪ ਕੀਤਾ। ਸਾਹਮਣੇ ਆਇਆ ਹੈ ਕਿ ਪੀੜਤਾਂ ਦੀ ਉਮਰ 10 ਤੋਂ 19 ਸਾਲ ਦੇ ਵਿਚਾਲੇ ਹੈ। ਫਰਜੀ ਭੋਦੂ ਬਾਬਾ ਨੇ ਇਨ੍ਹਾਂ ਪੀੜਤਾਂ ਚੋਂ ਇਕ ਨਾਲ ਨਕਲੀ ਵਿਆਹ ਵੀ ਕੀਤਾ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  ਫਰਜੀ ਬਾਬੇ ਨੇ ਕਾਲੇ ਜਾਦੂ ਲਈ ਰੱਖੀ ਗਈ ਸੀ ਪੂਜਾ

  ਮਿਲੀ ਜਾਣਕਾਰੀ ਦੇ ਅਨੁਸਾਰ ਢੋਂਗੀ ਭੋਦੂ ਬਾਬਾ ਜਿਸਦਾ ਨਾਂ ਸੋਮਨਾਥ ਹੈ, ਦਾ ਪੀੜਤ ਪਰਿਵਾਰ ਦੇ ਘਰ ਆਉਣਾ ਜਾਣਾ ਸੀ। ਭੋਦੂ ਬਾਬਾ ਨੇ ਪਰਿਵਾਰ ਨੂੰ ਆਪਣੇ ਜਾਲ ਚ ਫਸਾਉਣ ਲਈ ਕਿਹਾ ਕਿ ਉਨ੍ਹਾਂ ਦੇ ਘਰ ਤੇ ਕਿਸੇ ਨੇ ਕਾਲਾ ਕਾਦੂ ਕਰ ਦਿੱਤਾ ਹੈ ਜਿਸ ਕਾਰਨ ਇਸ ਲਈ ਪੂਜਾ ਕਰਨੀ ਹੋਵੇਗੀ। ਜੇਕਰ ਉਨ੍ਹਾਂ ਦੇ ਘਰ ਚ ਕਿਤੇ ਵੀ ਕਾਲਾ ਧੰਨ ਹੋਵੇਗਾ ਤਾਂ ਉਹ ਵੀ ਮਿਲ ਜਾਵੇਗਾ। ਪੀੜਤ ਪਰਿਵਾਰ ਭੋਦੂ ਬਾਬਾ ਦੇ ਜਾਲ ’ਚ ਫਸ ਗਿਆ ਸੀ ਜਿਸ ਤੋਂ ਬਾਅਦ ਭੋਦੂ ਬਾਬਾ ਉਨ੍ਹਾਂ ਦੇ ਘਰ ਆਉਣ ਜਾਣ ਲੱਗ ਪਿਆ। ਇਸ ਪੂਜਾ ਲਈ ਉਸਨੇ ਸਾਰੀਆਂ ਭੈਣਾਂ ਨੂੰ ਕਪੜੇ ਉਤਾਰ ਕੇ ਪੂਜਾ ਕਰਨ ਲਈ ਕਿਹਾ ਹੋਇਆ ਸੀ।

  ਇਕ ਕੁੜੀ ਦੇ ਲਾਪਤਾ ਹੋਣ ਬਾਅਦ ਮਾਂ ਨੇ ਕੀਤੀ ਸ਼ਿਕਾਇਤ

  ਪੰਜ ਲੜਕੀਆਂ ਚੋਂ ਇਕ ਦੇ ਲਾਪਤਾ ਹੋਣ ਤੇ ਉਸਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਸ਼ਿਕਾਇਤ ਦਰਜ ਕਰ ਲੈਣ ਤੋਂ ਬਾਅਦ ਲਾਪਤਾ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਨੂੰ ਪਤਾ ਚੱਲਿਆ ਕਿ ਲੜਕੀ ਨੇ ਆਪਣੀ ਮਰਜੀ ਨਾਲ ਸੋਮਨਾਥ ਨਾਲ ਵਿਆਹ ਕਰ ਲਿਆ ਹੈ। ਇਸ ਤੋਂ ਬਾਅਦ ਜਦੋ ਪੁਲਿਸ ਨੇ ਲੜਕੀ ਕੋਲੋਂ ਪੁੱਛਗਿਛ ਕੀਤੀ ਤਾਂ ਪਤਾ ਚੱਲਿਆ ਕਿ ਫਰਜੀ ਬਾਬਾ ਲੜਕੀ ਨਾਲ ਜਬਰਨ ਸਰੀਰਕ ਸਬੰਧ ਬਣਾਉਂਦਾ ਸੀ। ਇਸ ਬਾਰੇ ਜਦੋ ਬਾਕੀ ਕੁੜੀਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਸਾਰਿਆ ਨਾਲ ਅਜਿਹਾ ਕਰਦਾ ਸੀ। ਪੰਜਾਂ ਕੁੜੀਆਂ ਚੋਂ 4 ਨਾਬਾਲਗ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਭੋਦੂ ਬਾਬਾ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
  First published: