ਦਿੱਲੀ 'ਚ 8.36 ਰੁਪਏ ਪ੍ਰਤੀ ਲਿਟਰ ਸਸਤਾ ਹੋਇਆ ਡੀਜ਼ਲ, 30 ਫ਼ੀਸਦੀ ਘਟਾਇਆ ਗਿਆ ਵੈਟ

News18 Punjabi | News18 Punjab
Updated: July 30, 2020, 2:46 PM IST
share image
ਦਿੱਲੀ 'ਚ 8.36 ਰੁਪਏ ਪ੍ਰਤੀ ਲਿਟਰ ਸਸਤਾ ਹੋਇਆ ਡੀਜ਼ਲ, 30 ਫ਼ੀਸਦੀ ਘਟਾਇਆ ਗਿਆ ਵੈਟ

  • Share this:
  • Facebook share img
  • Twitter share img
  • Linkedin share img
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡੀਜ਼ਲ 'ਤੇ ਵੈਟ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਰਾਜਧਾਨੀ 'ਚ ਡੀਜ਼ਲ ਸਸਤਾ ਹੋ ਗਿਆ ਹੈ। ਕੈਬਨਿਟ ਨੇ ਡੀਜ਼ਲ 'ਤੇ ਵੈਟ 30 ਫ਼ੀਸਦੀ ਤੋਂ ਘਟਾ ਕੇ 16.75 ਫ਼ੀਸਦੀ ਕਰ ਦਿੱਤਾ ਹੈ। ਵੈਟ ਘਟਾਉਣ ਕਾਰਨ ਦਿੱਲੀ 'ਚ ਡੀਜ਼ਲ ਹੁਣ 8.36 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਡੀਜ਼ਲ ਦੀ ਕੀਮਤ ਪਹਿਲਾਂ 82 ਰੁਪਏ ਸੀ, ਜੋ ਹੁਣ ਘਟ ਕੇ 73.64 ਰੁਪਏ ਪ੍ਰਤੀ ਲਿਟਰ ਪਹੁੰਚ ਗਈ ਹੈ। ਮੌਜੂਦਾ ਸਮੇਂ ਦਿੱਲੀ 'ਚ ਪੈਟਰੋਲ 81.94 ਰੁਪਏ ਪ੍ਰਤੀ ਲਿਟਰ ਹੈ।



ਮੁੱਖ ਮੰਤਰੀ ਅਰਵਿਦ ਕੇਜਰੀਵਾਲ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ ਕੈਬਨਿਟ ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕਈ ਲੋਕਾਂ, ਖ਼ਾਸ ਤੌਰ 'ਤੇ ਵਪਾਰੀਆਂ ਦੀ ਸ਼ਿਕਾਇਤ ਸੀ ਕਿ ਦਿੱਲੀ 'ਚ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਕੇਜਰਵੀਲ ਨੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਸੋਸ਼ਲ ਡਿਸਟੈਂਸਿੰਗ ਸਮੇਤ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੰਮ ਸ਼ੁਰੂ ਕਰਨ। ਭਾਰਤ 'ਚ ਪੈਟਰੋਲ ਪੰਪ 'ਤੇ ਤੁਹਾਡੇ ਵੱਲੋਂ ਭੁਗਤਾਨ ਕੀਤੇ ਜਾਣ ਵਾਲੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਅੰਤਰਰਾਸ਼ਟਰੀ ਉਤਪਾਦ ਦੀਆਂ ਕੀਮਤਾਂ ਤੇ ਬਾਜ਼ਾਰ ਦੀਆਂ ਹੋਰ ਸਥਿਤੀਆਂ 'ਤੇ ਨਿਰਭਰ ਕਰਦੀ ਹੈ। ਪੈਟਰੋਲ ਤੇ ਡੀਜ਼ਲ ਜੀਐੱਸਟੀ ਦੇ ਦਾਇਰੇ 'ਚ ਨਹੀਂ ਆਉਂਦੇ।
Published by: Abhishek Bhardwaj
First published: July 30, 2020, 2:46 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading