ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਡੀਜ਼ਲ ਕੀਤਾ ਸਸਤਾ

News18 Punjabi | News18 Punjab
Updated: July 30, 2020, 12:54 PM IST
share image
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਡੀਜ਼ਲ ਕੀਤਾ ਸਸਤਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਡੀਜ਼ਲ ਕੀਤਾ ਸਸਤਾ(PTI)

 ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਡੀਜ਼ਲ ‘ਤੇ ਵੈਟ ਘੱਟ ਕੀਤਾ ਗਿਆ ਹੈ। ਇੱਥੇ ਡੀਜ਼ਲ 'ਤੇ 16% ਵੈਟ (ਵੈਟ) ਘਟਾ ਦਿੱਤਾ ਗਿਆ, ਇਸ ਕਾਰਨ ਹੁਣ ਡੀਜ਼ਲ 8.36 ਪੈਸੇ ਪ੍ਰਤੀ ਲੀਟਰ ਸਸਤਾ ਹੋ ਜਾਵੇਗਾ।

  • Share this:
  • Facebook share img
  • Twitter share img
  • Linkedin share img
ਦਿੱਲੀ ਦੇ ਮੁਖ ਮੰਤਰੀ ਅਰਵਿੰਦਰ ਕੇਜਰੀ ਨੇ ਵੱਡੇ ਐਲਾਨ ਕੀਤੇ ਹਨ। ਕੇਜਰੀਵਾਲ ਨੇ ਡੀਜਲ ਉਤੇ ਵੈਟ ਘਟਾਇਆ ਹੈ। ਵੈਟ ਘਟਾ ਕੇ ਡੀਜਲ ਉਤੇ 16 ਫੀਸਦੀ ਵੈਟ ਘੱਟ ਕੀਤਾ ਗਿਆ।ਇਸ ਨਾਲ ਦਿੱਲੀ ਵਿਚ ਡੀਜਲ 8.36 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਡੀਜ਼ਲ ‘ਤੇ ਵੈਟ ਘੱਟ ਕੀਤਾ ਗਿਆ ਹੈ। ਇੱਥੇ ਡੀਜ਼ਲ 'ਤੇ 16% ਵੈਟ (ਵੈਟ) ਘਟਾ ਦਿੱਤਾ ਗਿਆ, ਇਸ ਕਾਰਨ ਹੁਣ ਡੀਜ਼ਲ 8.36 ਪੈਸੇ ਪ੍ਰਤੀ ਲੀਟਰ ਸਸਤਾ ਹੋ ਜਾਵੇਗਾ। ਸੀਐਮ ਨੇ ਕਿਹਾ ਕਿ ਹੌਲੀ ਹੌਲੀ ਲੋਕ ਹੁਣ ਕੰਮ ‘ਤੇ ਪਰਤ ਰਹੇ ਹਨ। ਨੌਕਰੀ ਲੱਭਣ ਵਾਲਿਆਂ ਅਤੇ ਲੈਣ ਵਾਲਿਆਂ ਲਈ, ਅਸੀਂ ਇਕ ਨੌਕਰੀ ਪੋਰਟਲ ਬਣਾਇਆ ਹੈ, ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਮੈਂ ਦਿੱਲੀ ਦੇ ਸਾਰੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਕੱਠੇ ਹੋ ਕੇ ਆਉਣ ਅਤੇ ਦਿੱਲੀ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਲਈ ਯੋਗਦਾਨ ਪਾਉਣ।



ਸੀਐੱਮ ਕੇਜਰੀਵਾਲ ਨੇ ਕਿਹਾ ਕਿ ਨੌਕਰੀਆ ਚੱਲੇ ਜਾਣ ਕਾਰਨ ਲੋਕ ਬੇਰੁਜਗਾਰ ਹੋ ਗਏ ਹਨ ਅਤੇ ਇਕ ਜੌਬ ਪੋਰਟਲ ਬਣਾਈ ਹੈ ਜਿਸ ਨਾਲ ਚੰਗਾ ਰਿਸਪੌਸ ਮਿਲ ਰਿਹਾ ਹੈ। ਹੁਮ ਪੋਰਟਲ ਉੱਤੇ 60577 ਕੰਪਨੀਆਂ ਨੇ ਰਜਿਸਟਰ ਕੀਤਾ।ਉਨ੍ਹਾਂ ਨੇ ਦਿੱਲੀ ਦੇ ਸਾਰੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਆਉ ਸਾਰੇ ਜਾਣੇ ਮਿਲ ਕੇ ਦਿੱਲੀ ਦੇ ਹਾਲਤਾਂ ਵਿਚ ਸੁਧਾਰ ਕਰੀਏ । ਕੇਜਰੀਵਾਲ ਨੇ ਕਿਹਾ ਕਿ ਮੈ ਆਉਣ ਵਾਲੇ ਦਿਨਾਂ ਵਿਚ ਵਾਪਾਰੀਆ ਨੂੰ ਮਿਲਾਗਾ ਅਤੇ ਉਹਨਾਂ ਨਾਲ ਗੱਲਬਾਤ ਕਰਾਗਾ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕੋਰੋਨਾ ਵਾਇਰਸ ਤੇਜੀ ਨਾਲ ਘੱਟ ਹੋ ਰਿਹਾ ਹੈ।

ਕੇਜਰੀਵਾਲ ਨੇ ਕਿਹਾ ਕਿ ਆਉ ਸਾਰੇ ਰਲ ਮਿਲ ਕੇ ਕੰਮ ਸ਼ੁਰੂ ਕਰੀਏ ਅਤੇ ਦਿੱਲੀ ਦੀ ਜਿੰਦਗੀ ਨੂੰ ਦੁਆਰਾ ਪਟੜੀ ਉਤੇ ਲਿਆਈਏ। ਕੇਜਰੀਵਾਲ ਨੇ ਲੋਕਾਂ ਨੂੰ ਕੋਰੋਨਾ ਤੋ ਸਾਵਧਾਨੀਆ ਵਰਤਣ ਲਈ ਕਿਹਾ ਹੈ ਕਿ ਮਾਸਕ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਧੋਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਹੀ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ।
Published by: Sukhwinder Singh
First published: July 30, 2020, 12:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading