Home /News /national /

ਕਾਰ ’ਚ ਅੱਤਵਾਦੀਆਂ ਦੇ ਨਾਲ ਬੈਠੇ DSP ਦਵਿੰਦਰ ਨੂੰ ਦੇਖ DIG ਨੇ ਸਾਰਿਆਂ ਸਾਹਮਣੇ ਕੀਤਾ ਇਹ ਕੰਮ

ਕਾਰ ’ਚ ਅੱਤਵਾਦੀਆਂ ਦੇ ਨਾਲ ਬੈਠੇ DSP ਦਵਿੰਦਰ ਨੂੰ ਦੇਖ DIG ਨੇ ਸਾਰਿਆਂ ਸਾਹਮਣੇ ਕੀਤਾ ਇਹ ਕੰਮ

ਕਾਰ ’ਚ ਅੱਤਵਾਦੀਆਂ ਦੇ ਨਾਲ ਬੈਠੇ DSP ਦਵਿੰਦਰ ਨੂੰ ਦੇਖ DIG ਨੇ ਸਾਰਿਆਂ ਸਾਹਮਣੇ ਕੀਤਾ ਇਹ ਕੰਮ

ਕਾਰ ’ਚ ਅੱਤਵਾਦੀਆਂ ਦੇ ਨਾਲ ਬੈਠੇ DSP ਦਵਿੰਦਰ ਨੂੰ ਦੇਖ DIG ਨੇ ਸਾਰਿਆਂ ਸਾਹਮਣੇ ਕੀਤਾ ਇਹ ਕੰਮ

ਜੰਮੂ ਕਸ਼ਮੀਰ ਪੁਲਿਸ ਦੇ ਡੀਐੱਸਪੀ ਦਵਿੰਦਰ ਸਿੰਘ ਨੂੰ ਅੱਤਵਾਦੀਆਂ ਦੇ ਨਾਲ ਬੈਠੇ ਦੇਖ ਕੇ DIG ਨੇ ਆਪਣਾ ਸਤੁੰਲਨ ਖੋਹ ਦਿੱਤਾ, ਤੇ ਫਿਰ ਉਹਨਾਂ ਨੇ ਦਵਿੰਦਰ ਦੇ ਸਾਰਿਆਂ ਦੇ ਸਾਹਮਣੇ ਥੱਪੜ ਜੜ੍ਹ ਦਿੱਤੇ ਸੀ।

 • Share this:
  ਦੱਖਣ ਕਸ਼ਮੀਰ (Kashmir)ਦੇ ਕੁਲਗਾਮ ਜਿਲ੍ਹੇ ’ਚ ਹਿਜ਼ਬੁਲ ਮੁਜਾਹਿਦੀਨ ਅੱਤਵਾਦੀਆਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ (DSP Davinder Singh) ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਵਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਕਾਰਨ ਜੰਮੂ ਕਸ਼ਮੀਰ ਪੁਲਿਸ ਦੀ ਭਰੋਸੇਯੋਗਤਾ ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਇਹੀ ਕਾਰਨ ਹੈ ਕਿ ਜਦੋ ਮੀਰ ਰੋਡ ਤੇ ਕਾਰ ’ਚ ਹਿਜ਼ਬੁਲ ਅੱਤਵਾਦੀਆਂ ਦੇ ਨਾਲ ਦਵਿੰਦਰ ਸਿੰਘ ਨੂੰ ਬੈਠੇ ਦੇਖਿਆ ਗਿਆ ਤਾਂ ਡਿਪਟੀ ਇੰਸਪੈਟਕਰ ਜਨਰਲ (DIG) ਅਤੂਲ ਗੋਇਲ ਆਪਣਾ ਸੰਤੁਲਨ ਖੋ ਬੈਠੇ ਤੇ ਉਹਨਾਂ ਨੇ ਸਾਰੀਆਂ ਦੇ ਸਾਹਮਣੇ ਦਵਿੰਦਰ ਨੂੰ ਥੱਪੜ ਜੜ ਦਿੱਤੇ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੱਖਣ ਕਸ਼ਮੀਰ ਦੇ ਦੂਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਕਰ ਥੋੜੀ ਦੇਰ ਹੋ ਜਾਂਦੀ ਤਾਂ ਸ਼ਾਇਦ ਡੀਐੱਸਪੀ ਦਵਿੰਦਰ ਸਿੰਘ ਅੱਤਵਾਦੀਆਂ ਨੂੰ ਬਾਹਰ ਕੱਢਣ ’ਚ ਸਫਲ ਹੋ ਜਾਂਦਾ। ਪੁਲਿਸ ਦਾ ਕਹਿਣਾ ਹੈ ਕਿ ਦਵਿੰਦਰ ਦੀ ਗੱਡੀ ਬਹੁਤ ਹੀ ਤੇਜ਼ ਰਫਤਾਰ ’ਚ ਸੀ। ਜੇਕਰ ਉਹ ਜਵਾਹਰ ਟਨਲ ਪਾਰ ਕਰਕੇ ਦਨਿਹਾਲ ਦਾਖਿਲ ਹੋ ਜਾਂਦੇ ਤਾਂ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਸੀ। ਬਨਿਹਾਲ ਜੰਮੂ ਦਾ ਐਂਟਰੀ ਪੁਆਇੰਟ ਹੈ।

  ਕਾਰ ਚੋਂ ਮਿਲੀ 2 AK-47 ਰਾਇਫਲ


  ਡੀਐੱਸਪੀ ਦਵਿੰਦਰ ਸਿੰਘ ਸ਼੍ਰੀ ਨਗਰ ਏਅਰਪੋਰਟ ਤੇ ਐਂਟੀ ਹਾਈਜੈਕਿੰਗ ਸਕਵਾਈਡ ਚ ਤੈਨਾਤ ਸੀ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਕਾਰ ਅਤੇ ਘਰ ਦੀ ਤਲਾਸ਼ੀ ਲਈ ਗਈ। ਕਾਰ ਚੋਂ 2 AK-47 ਰਾਇਫਲ ਮਿਲੀ ਸੀ। ਜਦਕਿ ਘਰ ’ਚ ਤਲਾਸ਼ੀ ਦੇ ਦੌਰਾਨ 1 AK-47 ਅਤੇ 2 ਪਿਸਟਲ ਬਰਾਮਦ ਹੋਏ ਹਨ। ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਡੀਐੱਸਪੀ ਨੇ ਗ੍ਰਿਫਤਾਰੀ ਦੇ ਇਕ ਦਿਨ ਪਹਿਲਾਂ ਅੱਤਵਾਦੀਆਂ ਨੇ ਆਪਣੇ ਘਰ ’ਚ ਰੱਖਿਆ ਸੀ।

  ਦਵਿੰਦਰ ਦੀ ਅੱਤਵਾਦੀਆਂ ਦੇ ਨਾਲ ਹੁੰਦੀ ਸੀ ਕਈ ਨੰਬਰਾਂ ਤੇ ਗੱਲ


  ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡੀਐੱਸਪੀ ਦਵਿੰਦਰ ਸਿੰਘ ਕਈ ਮੋਬਾਇਲ ਫੋਨ ਚਲਾ ਰਿਹਾ ਸੀ। ਇਨ ਨੰਬਰਾਂ ਤੋਂ ਸਿਰਫ ਉਹ ਅੱਤਵਾਦੀਆਂ ਦੇ ਨਾਲ ਗੱਲ ਕਰਦਾ ਸੀ। ਇੰਨ੍ਹਾਂ ਨੰਬਰਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਹਨਾਂ ਨੰਬਰਾਂ ਤੇ ਫੋਨ ਕਾਲ ਜਾ ਫਿਰ ਸੋਸ਼ਲ ਮੀਡੀਆ ਦੇ ਜਰੀਏ ਹੋਈ ਗਤੀਵਿਧਿਆ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਸਾਰੀ ਕੜੀਆਂ ਨੂੰ ਇਕ ਦੂਜੇ ਦੇ ਨਾਲ ਜੋੜਨ ਦੀ ਕੋਸ਼ਿਸ਼ ’ਚ ਜੁੱਟੀ ਹੋਈ ਹੈ।
  Published by:Sukhwinder Singh
  First published:

  Tags: Terrorism

  ਅਗਲੀ ਖਬਰ