• Home
 • »
 • News
 • »
 • national
 • »
 • DIGITAL GIFT FROM INDIA TO WORLD AS SWADESHI COWIN PLATFORM WILL SOON PROVIDE FACILITIES TO A DOZEN FOREIGN COUNTRIES

ਦਿੱਲੀ ਪੁਲਿਸ ਨੇ 1861 'ਚ ਉਰਦੂ 'ਚ ਦਰਜ ਕੀਤੀ ਸੀ ਪਹਿਲੀ FIR, ਅਪਰਾਧ ਅਜਿਹਾ ਕੇ ਹੋ ਜਾਵੋਗੇ ਹੈਰਾਨ...

ਇਸ ਦੇ ਨਾਲ ਹੀ 30 ਅਪ੍ਰੈਲ 1895 ਨੂੰ ਇੱਕ ਖੱਚਰ ਗੁੰਮ, 2 ਆਨੇ ਦੇ 11 ਸੰਤਰੇ, 15 ਮਾਰਚ 1897 ਨੂੰ 5 ਆਨੇ ਦਾ ਇਕ ਪਜਾਮਾ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ

ਦਿੱਲੀ ਪੁਲਿਸ ਨੇ 1861 'ਚ ਉਰਦੂ 'ਚ ਦਰਜ ਕੀਤੀ ਸੀ ਪਹਿਲੀ FIR, ਅਪਰਾਧ ਅਜਿਹਾ ਕੇ ਹੋ ਜਾਵੋਗੇ ਹੈਰਾਨ...

ਦਿੱਲੀ ਪੁਲਿਸ ਨੇ 1861 'ਚ ਉਰਦੂ 'ਚ ਦਰਜ ਕੀਤੀ ਸੀ ਪਹਿਲੀ FIR, ਅਪਰਾਧ ਅਜਿਹਾ ਕੇ ਹੋ ਜਾਵੋਗੇ ਹੈਰਾਨ...

 • Share this:
  ਦਿੱਲੀ ਪੁਲਿਸ (Delhi Police) ਨਾਲ ਜੁੜੀ ਇਕ ਫੋਟੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜੋ ਕਿ ਪੁਲਿਸ ਵਲੋਂ ਦਰਜ ਕੀਤੀ ਗਈ ਪਹਿਲੀ ਐੱਫ.ਆਈ.ਆਰ. ਦੱਸੀ ਜਾ ਰਹੀ ਹੈ। ਇੰਨਾ ਹੀ ਨਹੀਂ, ਇਸ ਵਾਇਰਲ ਫੋਟੋ ਨੂੰ ਖੁਦ ਦਿੱਲੀ ਪੁਲਿਸ ਨੇ ਵੀ ਸ਼ੇਅਰ ਕੀਤਾ ਹੈ। ਦਰਅਸਲ 160 ਸਾਲ ਪਹਿਲਾਂ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪਹਿਲੀ ਐਫਆਈਆਰ ਦਰਜ ਕੀਤੀ ਗਈ ਸੀ।

  ਵਾਇਰਲ ਤਸਵੀਰ ਦੇ ਅਨੁਸਾਰ ਦਿੱਲੀ ਪੁਲਿਸ ਦੁਆਰਾ 160 ਸਾਲ ਪਹਿਲਾਂ ਯਾਨੀ 18 ਅਕਤੂਬਰ, 1861 ਨੂੰ ਪਹਿਲੀ ਐਫਆਈਆਰ ਦਰਜ ਕੀਤੀ ਗਈ ਸੀ। ਇਹ ਐਫਆਈਆਰ ਉਰਦੂ ਭਾਸ਼ਾ ਵਿੱਚ ਲਿਖੀ ਗਈ ਹੈ ਅਤੇ ਜਿਸ ਅਪਰਾਧ ਲਈ ਸ਼ਿਕਾਇਤ ਦਰਜ ਕੀਤੀ ਗਈ ਹੈ, ਉਹ ਕਾਫ਼ੀ ਹੈਰਾਨੀਜਨਕ ਹੈ। ਇਸ ਐਫਆਈਆਰ ਵਿੱਚ ਵਿਅਕਤੀ ਨੇ ਆਪਣਾ ਹੁੱਕਾ ਅਤੇ ਹੋਰ ਭਾਂਡੇ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।


  ਦੱਸ ਦਈਏ ਕਿ ਥਿੰਕ ਟੈਂਕ ਅਤੇ ਸਟ੍ਰੈਟੀਜਿਕ ਕੰਨਸਲਟੇਂਸੀ ਡੀਪਸਟ੍ਰੈਟ ਦੇ ਚੇਅਰਮੈਨ ਯਸ਼ੋਵਰਧਨ ਆਜ਼ਾਦ (Yashovardhan Azad) ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਇਹ ਤਸਵੀਰ ਅਸਲ ਵਿੱਚ 2017 ਵਿੱਚ ਦਿੱਲੀ ਪੁਲਿਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪੋਸਟ ਕੀਤੀ ਗਈ ਸੀ। ਆਜ਼ਾਦ ਨੇ ਲਿਖਿਆ, 'ਦਿੱਲੀ ਪੁਲਿਸ ਦੁਆਰਾ ਦਰਜ ਪਹਿਲੀ ਐਫਆਈਆਰ ਦਾ 1861 ਦਾ ਰਿਕਾਰਡ। ਇੱਕ ਅਨਮੋਲ ਟੁਕੜਾ ਅਤੇ ਇੱਕ ਕੀਮਤੀ ਜਾਣਕਾਰੀ। '

  ਜਾਣੋ ਕੀ ਸੀ ਪੂਰਾ ਮਾਮਲਾ
  ਵੈੱਬਸਾਈਟ ਮਨੀ ਕੰਟਰੋਲ ਦੇ ਅਨੁਸਾਰ ਦਿੱਲੀ ਦੇ ਕਟਰਾ ਸ਼ੀਸ਼ ਮਹਿਲ ਦੇ ਰਹਿਣ ਵਾਲੇ ਮਾਇਉਦੀਨ ਪੁੱਤਰ ਮੁਹੰਮਦ ਯਾਰ ਖਾਨ ਨੇ ਆਪਣੇ ਘਰ ਤੋਂ 45 ਆਨੇ (ਉਸ ਸਮੇਂ ਲਗਭਗ 2.81 ਰੁਪਏ) ਦਾ ਸਾਮਾਨ ਚੋਰੀ ਕਰਨ ਲਈ ਐਫਆਈਆਰ ਦਰਜ ਕਰਵਾਈ ਸੀ।

  ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਥਾਣੇ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਹੁੱਕਾ, ਖਾਣਾ ਪਕਾਉਣ ਦੇ ਬਰਤਨ ਅਤੇ ਇੱਕ ਕੁਲਫੀ (ਆਈਸ ਕਰੀਮ) ਦੀ ਚੋਰੀ ਸ਼ਾਮਲ ਹੈ। ਉਸ ਸਮੇਂ ਰਾਜਧਾਨੀ ਵਿੱਚ ਸਿਰਫ਼ 5 ਥਾਣੇ ਸਨ।

  ਅਧਿਕਾਰੀਆਂ ਦੇ ਅਨੁਸਾਰ, ਉਸ ਸਮੇਂ ਦੀਆਂ ਬਹੁਤ ਸਾਰੀਆਂ ਐਫਆਈਆਰਜ਼ ਨੂੰ ਅੱਜ ਵੀ ਸਬਜ਼ੀ ਮੰਡੀ ਸਟੇਸ਼ਨ ਤੇ ਸੁਰੱਖਿਅਤ ਰੱਖਿਆ ਗਿਆ ਹੈ। ਇਸ ਦੇ ਨਾਲ ਹੀ 30 ਅਪ੍ਰੈਲ 1895 ਨੂੰ ਇੱਕ ਖੱਚਰ ਗੁੰਮ ਹੋਣ ਦੀ ਐਫਆਈਆਰ ਦਰਜ ਕਰਵਾਈ ਗਈ ਸੀ। ਜਦੋਂ ਕਿ 16 ਫਰਵਰੀ 1891 ਨੂੰ 2 ਆਨੇ ਦੇ 11 ਸੰਤਰੇ ਦੇ ਨੁਕਸਾਨ ਦੀ ਰਿਪੋਰਟ ਵੀ ਲਿਖੀ ਗਈ ਸੀ। ਇਸ ਤੋਂ ਇਲਾਵਾ 15 ਮਾਰਚ 1897 ਨੂੰ 5 ਆਨੇ ਦਾ ਇੱਕ ਪਜਾਮਾ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
  Published by:Gurwinder Singh
  First published: