Home /News /national /

ਦਿਗਵਿਜੇ ਸਿੰਘ ਨੇ RSS ਦੀ ਤੁਲਨਾ ਤਾਲਿਬਾਨ ਨਾਲ ਕੀਤੀ, ਕਿਹਾ-ਦੋਵਾਂ ਦੀ ਔਰਤਾਂ ਬਾਰੇ ਸਮਾਨ ਸੋਚ

ਦਿਗਵਿਜੇ ਸਿੰਘ ਨੇ RSS ਦੀ ਤੁਲਨਾ ਤਾਲਿਬਾਨ ਨਾਲ ਕੀਤੀ, ਕਿਹਾ-ਦੋਵਾਂ ਦੀ ਔਰਤਾਂ ਬਾਰੇ ਸਮਾਨ ਸੋਚ

ਦਿਗਵਿਜੇ ਸਿੰਘ ਨੇ RSS ਦੀ ਤੁਲਨਾ ਤਾਲਿਬਾਨ ਨਾਲ ਕੀਤੀ, ਕਿਹਾ-ਦੋਵਾਂ ਦੀ ਔਰਤਾਂ ਬਾਰੇ ਸਮਾਨ ਸੋਚ

ਦਿਗਵਿਜੇ ਸਿੰਘ ਨੇ RSS ਦੀ ਤੁਲਨਾ ਤਾਲਿਬਾਨ ਨਾਲ ਕੀਤੀ, ਕਿਹਾ-ਦੋਵਾਂ ਦੀ ਔਰਤਾਂ ਬਾਰੇ ਸਮਾਨ ਸੋਚ

ਭਾਗਵਤ ਦੀ ਇਸ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਾ ਡੀਐਨਏ ਇਕ ਹੈ, ਦਿਗਵਿਜੇ ਸਿੰਘ ਨੇ ਪੁੱਛਿਆ, "ਜੇ ਅਜਿਹਾ ਹੁੰਦਾ ਤਾਂ ਲਵ ਜਿਹਾਦ ਵਰਗੇ ਮੁੱਦੇ ਕਿਉਂ ਉਠਾਏ ਜਾ ਰਹੇ ਸਨ?"

  • Share this:

ਨਵੀਂ ਦਿੱਲੀ : ਰਾਸ਼ਟਰੀ ਸਵੈਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਦੁਆਰਾ ਕੰਮਕਾਜੀ ਔਰਤਾਂ ਬਾਰੇ ਦਿੱਤੇ ਬਿਆਨ ਦੇ ਬਾਅਦ ਕਾਂਗਰਸ ਦੇ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ (Digvijaya Singh) ਨੇ ਸ਼ੁੱਕਰਵਾਰ ਨੂੰ ਆਰਐਸਐਸ (RSS) ਅਤੇ ਤਾਲਿਬਾਨ (Taliban ) ਵਿੱਚ ਤੁਲਨਾ ਕੀਤੀ। ਮੋਹਨ ਭਾਗਵਤ (Mohan Bhagwat) ਨੇ ਟਿੱਪਣੀ ਕੀਤੀ ਸੀ ਕਿ ਪੁਰਸ਼ ਰੋਜ਼ੀ -ਰੋਟੀ ਕਮਾਉਣ ਵਾਲੇ ਅਤੇ ਔਰਤਾਂ ਗ੍ਰਹਿਣੀਆਂ ਹਨ।

ਦਿਗਵਿਜੈ ਸਿੰਘ ਨੇ ਇੱਕ ਟਵੀਟ ਵਿੱਚ ਕਿਹਾ, "ਕੀ ਤਾਲਿਬਾਨ ਅਤੇ ਆਰਐਸਐਸ ਦੇ ਵਿੱਚ ਕੰਮਕਾਜੀ ਔਰਤਾਂ ਬਾਰੇ ਵਿਚਾਰਾਂ ਦੀ ਸਮਾਨਤਾ ਹੈ? ਅਜਿਹਾ ਲਗਦਾ ਹੈ, ਜਦੋਂ ਤੱਕ ਮੋਹਨ ਭਾਗਵਤ ਜੀ ਅਤੇ ਤਾਲਿਬਾਨ ਆਪਣੇ ਵਿਚਾਰ ਨਹੀਂ ਬਦਲਦੇ।"

ਇਸ ਤੋਂ ਪਹਿਲਾਂ ਦਿਗਵਿਜੇ ਸਿੰਘ ਨੇ ਬੁੱਧਵਾਰ ਨੂੰ ਇੰਦੌਰ ਵਿੱਚ ਹੋਏ "ਸੰਪਰਦਾਇਕ ਸਦਭਾਵ ਸੰਮੇਲਨ" (ਫਿਰਕੂ ਸਦਭਾਵਨਾ ਸੰਮੇਲਨ) ਵਿੱਚ ਬੋਲਦਿਆਂ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਦੋਸ਼ ਲਾਇਆ ਸੀ ਕਿ ਸੰਗਠਨ ਝੂਠ ਅਤੇ ਗਲਤਫਹਿਮੀਆਂ ਫੈਲਾ ਕੇ ਹਿੰਦੂ ਮੁਸਲਿਮ ਭਾਈਚਾਰਿਆਂ ਨੂੰ ਵੰਡ ਰਿਹਾ ਹੈ।

ਭਾਗਵਤ ਦੀ ਇਸ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਾ ਡੀਐਨਏ ਇਕ ਹੈ, ਦਿਗਵਿਜੇ ਸਿੰਘ ਨੇ ਪੁੱਛਿਆ, "ਜੇ ਅਜਿਹਾ ਹੁੰਦਾ ਤਾਂ ਲਵ ਜਿਹਾਦ ਵਰਗੇ ਮੁੱਦੇ ਕਿਉਂ ਉਠਾਏ ਜਾ ਰਹੇ ਸਨ?"

ਕਾਂਗਰਸ ਸੰਸਦ ਮੈਂਬਰ ਨੇ ਦੋਸ਼ ਲਾਇਆ ਸੀ ਕਿ ਆਰਐਸਐਸ ਸਦੀਆਂ ਤੋਂ ਪਾੜੋ ਅਤੇ ਰਾਜ ਕਰੋ ਦੀ ਰਾਜਨੀਤੀ ਕਰ ਰਹੀ ਹੈ। ਉਹ ਝੂਠ ਅਤੇ ਗਲਤਫਹਿਮੀਆਂ ਫੈਲਾ ਕੇ ਦੋ ਭਾਈਚਾਰਿਆਂ ਨੂੰ ਵੰਡ ਰਹੇ ਹਨ।

ਮਸ਼ਹੂਰ ਗੀਤਕਾਰ ਜਾਵੇਦ ਅਖਤਰ ਦੇ ਬਚਾਅ ਚ ਦਿਗਵਿਜੇ ਸਿੰਘ-

ਇਸ ਤੋਂ ਪਹਿਲਾਂ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਦੁਆਰਾ ਤਾਲਿਬਾਨ ਬਾਰੇ ਕੀਤੀ ਗਈ ਟਿੱਪਣੀ ਦਾ ਬਚਾਅ ਕੀਤਾ ਹੈ। ਦਿਗਵਿਜੇ ਸਿੰਘ ਨੇ ਮੰਗਲਵਾਰ ਨੂੰ ਕਿਹਾ, 'ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਇਹ ਕਿਸ ਸੰਦਰਭ ਵਿੱਚ ਕਿਹਾ ਹੈ। ਪਰ ਸਾਡੇ ਸੰਵਿਧਾਨ ਵਿੱਚ ਹਰ ਕਿਸੇ ਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਅਧਿਕਾਰ ਹੈ। ਜਾਵੇਦ ਅਖਤਰ ਨੇ ਇਸ ਤੋਂ ਪਹਿਲਾਂ ਤਾਲਿਬਾਨ ਦੀ ਤੁਲਨਾ ਰਾਸ਼ਟਰੀ ਸਵੈ ਸੇਵਕ ਨਾਲ ਕੀਤੀ ਸੀ।

ਗੀਤਕਾਰ ਜਾਵੇਦ ਅਖਤਰ  ਆਰਐਸਐਸ ਬਾਰੇ ਸਖ਼ਤ ਟਿੱਪਣੀ

ਹਾਲ ਹੀ ਵਿੱਚ ਇੱਕ ਨਿਊਜ਼ ਪੋਰਟਲ ਨੂੰ ਦਿੱਤੀ ਇੰਟਰਵਿਊ ਵਿੱਚ 3 ਸਤੰਬਰ ਨੂੰ ਜਾਵੇਦ ਅਖਤਰ ਨੇ ਕਿਹਾ ਕਿ ਜਿਸ ਤਰ੍ਹਾਂ ਤਾਲਿਬਾਨ ਇਸਲਾਮਿਕ ਸਟੇਟ ਚਾਹੁੰਦੇ ਹਨ, ਉਹ ਹਿੰਦੂ ਰਾਸ਼ਟਰ ਚਾਹੁੰਦੇ ਹਨ। ਇਹ ਲੋਕ ਇੱਕੋ ਮਾਨਸਿਕਤਾ ਦੇ ਹਨ। ਜਾਵੇਦ ਅਖਤਰ ਨੇ ਅੱਗੇ ਕਿਹਾ ਕਿ ਬਿਨਾਂ ਸ਼ੱਕ ਤਾਲਿਬਾਨ ਜ਼ਾਲਮ ਹੈ ਅਤੇ ਉਨ੍ਹਾਂ ਦੀ ਕਾਰਵਾਈ ਨਿੰਦਾ ਦੇ ਹੱਕਦਾਰ ਹੈ, ਪਰ ਜਿਹੜੇ ਆਰਐਸਐਸ, ਵੀਐਚਪੀ ਅਤੇ ਬਜਰੰਗ ਦਲ ਦਾ ਸਮਰਥਨ ਕਰ ਰਹੇ ਹਨ, ਉਹ ਵੀ ਉਹੀ ਹਨ। ਜਾਵੇਦ ਅਖਤਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਔਸਤਨ ਭਾਰਤੀਆਂ ਦੀ ਮੁੱਢਲੀ ਸਮਝ ਵਿੱਚ ਪੂਰਾ ਵਿਸ਼ਵਾਸ ਹੈ। ਇਸ ਦੇਸ਼ ਦਾ ਬਹੁਤਾ ਹਿੱਸਾ ਬਹੁਤ ਹੀ ਸਭਿਅਕ ਅਤੇ ਸਹਿਣਸ਼ੀਲ ਹੈ। ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਭਾਰਤ ਕਦੇ ਵੀ ਤਾਲਿਬਾਨੀ ਦੇਸ਼ ਨਹੀਂ ਬਣੇਗਾ।

ਜਾਵੇਦ ਅਖਤਰ ਦੇ ਖਿਲਾਫ ਅਦਾਲਤ ਵਿੱਚ ਇਸਤਗਾਸਾ ਦਾਇਰ

ਕਸਬਾ ਸੇਥਲ ਥਾਣਾ ਹਾਫਿਜ਼ਗੰਜ ਦਾ ਰਹਿਣ ਵਾਲੇ ਆਰਐਸਐਸ ਵਰਕਰ  ਸੰਜੀਵ ਗੁਪਤਾ ਨੇ ਆਰਐਸਐਸ ਦੀ ਤਾਲਿਬਾਨ ਨਾਲ ਤੁਲਨਾ ਕਰਨ ਦੇ ਲਈ ਗੀਤਕਾਰ ਜਾਵੇਦ ਅਖਤਰ ਦੇ ਖਿਲਾਫ ਅਦਾਲਤ ਵਿੱਚ ਇਸਤਗਾਸਾ ਦਾਇਰ ਕੀਤੀ ਹੈ। ਭਾਜਪਾ ਨੇ ਗੀਤਕਾਰ ਅਤੇ ਫਿਲਮ ਲੇਖਕ ਜਾਵੇਦ ਅਖਤਰ 'ਤੇ ਆਰਐਸਐਸ ਅਤੇ ਤਾਲਿਬਾਨ ਦੀ ਤੁਲਨਾ ਕਰਨ ਲਈ ਹਮਲਾ ਕੀਤਾ ਹੈ। ਭਾਜਪਾ ਨੇਤਾ ਰਾਮ ਕਦਮ ਨੇ ਅਖਤਰ ਤੋਂ ਬਿਆਨ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜਦੋਂ ਤੱਕ ਉਹ ਮੁਆਫੀ ਨਹੀਂ ਮੰਗਦੇ, ਉਹ ਆਪਣੀਆਂ ਫਿਲਮਾਂ ਨੂੰ ਦੇਸ਼ ਵਿੱਚ ਨਹੀਂ ਚੱਲਣ ਦੇਣਗੇ।

Published by:Sukhwinder Singh
First published:

Tags: Congress, Mohan Bhagwat, RSS, Taliban