Home /News /national /

ਸਰਕਾਰੀ ਨੌਕਰੀ ਵਾਲੇ ਲਾੜੇ ਨਾਲ ਕਰਵਾਇਆ ਵਿਆਹ, ਪਰ ਅਗਲੇ ਹੀ ਦਿਨ ਹੋਇਆ ਬੇਰੁਜ਼ਗਾਰ

ਸਰਕਾਰੀ ਨੌਕਰੀ ਵਾਲੇ ਲਾੜੇ ਨਾਲ ਕਰਵਾਇਆ ਵਿਆਹ, ਪਰ ਅਗਲੇ ਹੀ ਦਿਨ ਹੋਇਆ ਬੇਰੁਜ਼ਗਾਰ

ਸਰਕਾਰੀ ਨੌਕਰੀ ਵਾਲੇ ਲਾੜੇ ਨਾਲ ਹੋਇਆ ਵਿਆਹ, ਪਰ ਅਗਲੇ ਹੀ ਦਿਨ ਹੋਇਆ ਬੇਰੁਜ਼ਗਾਰ (ਸੰਕੇਤਕ photo canva)

ਸਰਕਾਰੀ ਨੌਕਰੀ ਵਾਲੇ ਲਾੜੇ ਨਾਲ ਹੋਇਆ ਵਿਆਹ, ਪਰ ਅਗਲੇ ਹੀ ਦਿਨ ਹੋਇਆ ਬੇਰੁਜ਼ਗਾਰ (ਸੰਕੇਤਕ photo canva)

ਲੜਕਾ ਸਰਕਾਰੀ ਅਧਿਆਪਕ ਸੀ, ਇਸ ਲਈ ਕੁੜੀ ਦੇ ਮਾਪਿਆਂ ਨੇ ਵਧ-ਚੜ੍ਹ ਕੀ ਵਿਆਹ ਕੀਤਾ। ਸੇਵਾ-ਪਾਣੀ ਵਾਲੀ ਕੋਈ ਕਸਰ ਬਾਕੀ ਨਾ ਛੱਡੀ, ਪਰ ਮਾਪਿਆਂ ਦੀ ਇਹ ਖੁਸ਼ੀ ਬਾਹਲੀ ਦੇਰ ਟਿਕ ਨਾ ਸਕੀ। ਵਿਆਹ ਦੇ ਅਗਲੇ ਹੀ ਦਿਨ ਮੁੰਡੇ ਦੀ ਸਰਕਾਰੀ ਨੌਕਰੀ ਚਲੀ ਗਈ। ਅਦਾਲਤ ਉਨ੍ਹਾਂ ਦੀ ਤਨਖਾਹ ਵਾਪਸ ਕਰਨ ਦੇ ਮੁੱਦੇ ਉਤੇ ਬਾਅਦ ਵਿਚ ਫੈਸਲਾ ਕਰੇਗੀ।

ਹੋਰ ਪੜ੍ਹੋ ...
  • Share this:

ਹਰ ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਆਪਣੀ ਧੀ ਦਾ ਵਿਆਹ ਚੰਗੇ ਘਰ, ਨੌਕਰੀ ਵਾਲੇ ਮੁੰਡੇ ਨਾਲ ਕਰਨ। ਲੜਕਾ ਜੇਕਰ ਸਰਕਾਰੀ ਨੌਕਰੀ ਲੱਗਾ ਹੋਵੇ ਤਂ ਗੱਲ ਹੀ ਹੋਰ ਹੈ। ਪੱਛਮੀ ਬੰਗਾਲ ਦੇ ਕੂਚ ਵਿਹਾਰ ਵਿਚ ਇਕ ਪਰਿਵਾਰ ਨੇ ਇਹੀ ਸੋਚ ਕੇ ਆਪਣੀ ਧੀ ਦਾ ਵਿਆਹ ਸਰਕਾਰੀ ਨੌਕਰੀ ਵਾਲੇ ਮੁੰਡੇ ਨਾਲ ਕੀਤਾ।

ਲੜਕਾ ਸਰਕਾਰੀ ਅਧਿਆਪਕ ਸੀ, ਇਸ ਲਈ ਕੁੜੀ ਦੇ ਮਾਪਿਆਂ ਨੇ ਵਧ-ਚੜ੍ਹ ਕੇ ਵਿਆਹ ਕੀਤਾ। ਸੇਵਾ-ਪਾਣੀ ਵਾਲੀ ਕੋਈ ਕਸਰ ਬਾਕੀ ਨਾ ਛੱਡੀ, ਪਰ ਮਾਪਿਆਂ ਦੀ ਇਹ ਖੁਸ਼ੀ ਬਾਹਲੀ ਦੇਰ ਟਿਕ ਨਾ ਸਕੀ। ਵਿਆਹ ਦੇ ਅਗਲੇ ਹੀ ਦਿਨ ਮੁੰਡੇ ਦੀ ਸਰਕਾਰੀ ਨੌਕਰੀ ਚਲੀ ਗਈ।

ਜਿਸ ਲੜਕੇ ਨਾਲ ਵਿਆਹ ਹੋਇਆ, ਉਸ ਦਾ ਨਾਮ ਪ੍ਰਣਬ ਰਾਏ ਹੈ। ਉਹ ਜਲਪਾਈਗੁੜੀ ਦੇ ਰਾਜਦੰਗਾ ਕੇਂਡਾ ਮੁਹੰਮਦ ਹਾਈ ਸਕੂਲ ਵਿਚ 2017 ਤੋਂ ਨੌਕਰੀ ਕਰ ਰਿਹਾ ਸੀ। ਇਸ ਨੂੰ ਦੇਖਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬੇਟੀ ਦਾ ਵਿਆਹ ਤੈਅ ਕਰ ਦਿੱਤਾ ਸੀ।

ਦੋਵੇਂ ਪਰਿਵਾਰ ਬਹੁਤ ਖੁਸ਼ ਸਨ। ਦੋਵਾਂ ਨੇ ਬੀਤੇ ਵੀਰਵਾਰ ਨੂੰ ਧੂਮ-ਧਾਮ ਨਾਲ ਵਿਆਹ ਕੀਤਾ। ਪ੍ਰਣਬ ਸ਼ੁੱਕਰਵਾਰ ਨੂੰ ਆਪਣੀ ਪਤਨੀ ਨਾਲ ਘਰ ਪਰਤਿਆ। ਪਰ ਉਸੇ ਦਿਨ ਅਦਾਲਤ ਨੇ ਵੱਡਾ ਫੈਸਲਾ ਦਿੰਦਿਆਂ 842 ਅਧਿਆਪਕਾਂ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਰੱਦ ਕਰਨ ਦੇ ਹੁਕਮ ਦਿੱਤੇ ਹਨ। ਜਦੋਂ ਸੂਚੀ ਜਨਤਕ ਹੋਈ ਤਾਂ ਪ੍ਰਣਬ ਰਾਏ ਦਾ ਨਾਂ ਵੀ ਸੀ।

ਨੌਕਰੀ ਖੁੱਸਣ ਦੀ ਖ਼ਬਰ ਸੁਣਦਿਆਂ ਹੀ ਘਰ ਵਿਚ ਸੋਗ ਦੀ ਲਹਿਰ ਦੌੜ ਗਈ। ਥੋੜ੍ਹੀ ਦੇਰ 'ਚ ਹੀ ਪ੍ਰਣਬ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ। ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਦੱਸ ਦਈਏ ਕਿ ਪੱਛਮੀ ਬੰਗਾਲ ਵਿਚ ਅਧਿਆਪਕ ਭਰਤੀ ਵਿਚ ਘਪਲਾ ਹੋਇਆ ਸੀ। ਪੈਸੇ ਲੈ ਕੇ ਨੌਕਰੀਆਂ ਦਿੱਤੀਆਂ ਗਈਆਂ, ਜਿਸ ਦੇ ਸਬੂਤ ਵੀ ਮਿਲੇ ਹਨ। ਇਸ ਤੋਂ ਬਾਅਦ ਹਾਈ ਕੋਰਟ ਨੇ ਸਾਰੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਸਨ।

ਸੈਕੰਡਰੀ ਸਿੱਖਿਆ ਬੋਰਡ ਦੇ 57 ਅਤੇ 785 ਕੁੱਲ 842 ਵਿਅਕਤੀਆਂ ਦੀਆਂ ਨਿਯੁਕਤੀਆਂ ਰੱਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਸਕੂਲ ਵਿਚ ਦਾਖ਼ਲ ਨਹੀਂ ਹੋ ਸਕਦਾ। ਉਹ ਸਕੂਲ ਵਿਚ ਕਿਸੇ ਵੀ ਚੀਜ਼ ਨੂੰ ਛੂਹ ਨਹੀਂ ਸਕਦੇ। ਇਹ ਅਦਾਲਤ ਉਨ੍ਹਾਂ ਦੀ ਤਨਖਾਹ ਵਾਪਸ ਕਰਨ ਦੇ ਮੁੱਦੇ ਉਤੇ ਬਾਅਦ ਵਿਚ ਫੈਸਲਾ ਕਰੇਗੀ।

Published by:Gurwinder Singh
First published:

Tags: Court marriage, Government job, Government jobs, How to apply for govt jobs, Job alert, Job and career, Love Marriage, Marriage, Married