Home /News /national /

ਕਿੱਟੀ ਪਾਰਟੀ 'ਚ ਸ਼ਰਾਬ ਪੀਂਦੀਆਂ ਫੜੀਆਂ ਗਈਆਂ 21 ਮਹਿਲਾਵਾਂ, ਪੁਲਿਸ ਵੱਲੋਂ ਵਿਦੇਸ਼ੀ ਸ਼ਰਾਬ ਜ਼ਬਤ

ਕਿੱਟੀ ਪਾਰਟੀ 'ਚ ਸ਼ਰਾਬ ਪੀਂਦੀਆਂ ਫੜੀਆਂ ਗਈਆਂ 21 ਮਹਿਲਾਵਾਂ, ਪੁਲਿਸ ਵੱਲੋਂ ਵਿਦੇਸ਼ੀ ਸ਼ਰਾਬ ਜ਼ਬਤ

ਕਿੱਟੀ ਪਾਰਟੀ 'ਚ ਸ਼ਰਾਬ ਪੀਂਦੀਆਂ ਫੜੀਆਂ ਗਈਆਂ 21 ਮਹਿਲਾਵਾਂ

ਕਿੱਟੀ ਪਾਰਟੀ 'ਚ ਸ਼ਰਾਬ ਪੀਂਦੀਆਂ ਫੜੀਆਂ ਗਈਆਂ 21 ਮਹਿਲਾਵਾਂ

ਪੁਲਿਸ ਨੇ ਸਾਰੀਆਂ ਮਹਿਲਾਵਾਂ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਹੈ। ਸ਼ਨਿੱਚਰਵਾਰ ਨੂੰ ਕੋਰਟ ਦੇ ਸਾਹਮਣੇ ਇਨ੍ਹਾਂ ਮਹਿਲਾਵਾਂ ਦੀ ਪੇਸ਼ੀ ਵੀ ਹੋਈ।

  • Share this:

    ਗੁਜਰਾਤ ਦੇ ਸੂਰਤ ਵਿੱਚ ਬੀਤੇ ਸ਼ਨਿੱਚਰਵਾਰ 21 ਮਹਿਲਾਵਾਂ ਨੂੰ ਸ਼ਰਾਬ ਪੀਣ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਗੁਜਰਾਤ ਡ੍ਰਾਈ ਸਟੇਟ ਹੈ, ਇੱਥੇ ਸ਼ਰਾਬ ਦੇ ਉਤਪਾਦਨ, ਸੇਵਨ ਤੇ ਸਟੋਰੇਜ ਉੱਤੇ ਪਾਬੰਦੀ ਹੈ।


    ਮਿਲੀ ਜਾਣਕਾਰੀ ਮੁਤਾਬਕ ਇੱਥੇ ਸੂਰਤ ਦੇ ਇੱਕ ਹੋਟਲ ਵਿੱਚ ਬੀਤੇ ਸ਼ੁੱਕਰਵਾਰ ਰਾਤ ਨੂੰ ਇੱਕ ਸ਼ਰਾਬ ਪਾਰਟੀ ਆਯੋਜਿਤ ਕੀਤੀ ਗਈ। ਪੁਲਿਸ ਨੂੰ ਇਸ ਪਾਰਟੀ ਦੀ ਭਣਕ ਲੱਗ ਗਈ ਤੇ ਸੂਰਤ ਪਿਪਲਾਇਡ ਇਲਾਕੇ ਵਿੱਚ ਸਥਿਤ ਇਸ ਹੋਟਲ ਵਿੱਛ ਛਾਪਾ ਮਾਰਨ ਤੋਂ ਬਾਅਦ ਇੱਥੇ ਮੌਜੂਦ 21 ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮਹਿਲਾਵਾਂ ਇੱਕ ਕਿੱਟੀ ਪਾਰਟੀ ਦਾ ਹਿੱਸਾ ਬਣਨ ਪਹੁੰਚੀਆਂ ਸਨ। ਪੁਲਿਸ ਨੇ ਹੋਟਲ ਤੋਂ 4 ਆਈਐਮਐਫਐਲ ਦੀਆਂ ਖਾਲੀ ਬੋਤਲਾਂ ਜ਼ਬਤ ਕੀਤੀਆਂ ਹਨ। ਉੱਥੇ ਹੀ ਮਹਿਲਾਵਾਂ ਨੂੰ ਐਲਕੋਹਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਸਾਰੀਆਂ ਮਹਿਲਾਵਾਂ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਹੈ। ਸ਼ਨਿੱਚਰਵਾਰ ਨੂੰ ਕੋਰਟ ਦੇ ਸਾਹਮਣੇ ਇਨ੍ਹਾਂ ਮਹਿਲਾਵਾਂ ਦੀ ਪੇਸ਼ੀ ਵੀ ਹੋਈ। ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਉੱਥੇ ਹੀ ਇੱਕ ਦੂਜੇ ਮਾਮਲੇ ਵਿੱਚ ਪੁਲਿਸ ਨੇ 6 ਮਹਿਲਾਵਾਂ ਤੇ 8 ਪੁਰਸ਼ਾਂ ਨੂੰ ਸੂਰਤ ਦੇ ਆਠਵਾ ਲਾਇੰਸ ਅਪਾਰਟਮੈਂਠ ਵਿੱਚ ਸ਼ਰਾਬ ਪੀਣ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਗੁਜਰਾਤ ਸ਼ਰਾਬਬੰਦੀ ਕਾਨੂੰਨ ਦੇ ਤਹਿਤ ਗੁਜਰਾਤ ਵਿੱਚ ਸ਼ਰਾਬ ਦੇ ਉਤਪਾਦਨ, ਸਟੋਰੇਜ ਤੇ ਸੇਵਨ ਜੁਰਮ ਹੈ।

    First published:

    Tags: Liquor