FASTag ਉਪਭੋਗਤਾ ਹੋ ਜਾਣ ਸਾਵਧਾਨ ! ਧੋਖੇਬਾਜ਼ ਲਗਾ ਰਹੇ ਲੱਖਾਂ ਦਾ ਚੂਨਾ, ਇਸ ਤਰੀਕੇ ਨਾਲ ਬਚ ਸਕਦੇ ਹੋ..

News18 Punjabi | News18 Punjab
Updated: January 21, 2020, 3:59 PM IST
share image
FASTag ਉਪਭੋਗਤਾ ਹੋ ਜਾਣ ਸਾਵਧਾਨ ! ਧੋਖੇਬਾਜ਼ ਲਗਾ ਰਹੇ ਲੱਖਾਂ ਦਾ ਚੂਨਾ, ਇਸ ਤਰੀਕੇ ਨਾਲ ਬਚ ਸਕਦੇ ਹੋ..
FASTag ਉਪਭੋਗਤਾ ਹੋ ਜਾਣ ਸਾਵਧਾਨ ! ਧੋਖੇਬਾਜ਼ ਲਗਾ ਰਹੇ ਲੱਖਾਂ ਦਾ ਚੂਨਾ, ਇਸ ਤਰੀਕੇ ਨਾਲ ਬਚ ਸਕਦੇ ਹੋ..

FASTag ਲਾਂਚ ਹੋਣ ਦੇ ਨਾਲ ਹੀ ਧੋਖੇਬਾਜਾਂ ਨੇ (Fraudsters) ਲੋਕਾਂ ਨੂੰ ਠੱਗਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਇਹ ਲੋਕ ਰਜਿਸਟ੍ਰੇਸ਼ਨ ਕਰਨ, FASTag ਠੀਕ ਚੱਲ ਰਿਹਾ ਹੈ ਕਿ ਨਹੀਂ, ਇਹ ਸਭ ਚੈਕ ਕਰਨ ‘ਚ ਮਦਦ ਕਰਨ ਦੇ ਬਹਾਨੇ UPI ਤੋਂ ਬੈਂਕ ਖਾਤਿਆਂ ਤੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਦੇ ਹਨ।

  • Share this:
  • Facebook share img
  • Twitter share img
  • Linkedin share img
ਦੇਸ਼ ‘ਚ FASTag ਦੇ ਲਾਂਚ ਹੋਣ ਦੇ ਨਾਲ ਹੀ ਧੋਖੇਬਾਜਾਂ ਨੇ (Fraudsters) ਲੋਕਾਂ ਨੂੰ ਠੱਗਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਇਹ ਲੋਕ ਰਜਿਸਟ੍ਰੇਸ਼ਨ ਕਰਨ, FASTag ਠੀਕ ਚੱਲ ਰਿਹਾ ਹੈ ਕਿ ਨਹੀਂ, ਇਹ ਸਭ ਚੈਕ ਕਰਨ ‘ਚ ਮਦਦ ਕਰਨ ਦੇ ਬਹਾਨੇ UPI ਤੋਂ ਬੈਂਕ ਖਾਤਿਆਂ ਤੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਦੇ ਹਨ।

ਇਸ ਘੁਟਾਲੇ ਦੀ ਪਹਿਲੀ ਘਟਨਾ ਕੁਝ ਸਮੇਂ ਪਹਿਲਾਂ ਹੀ ਸਾਹਮਣੇ ਆਈ ਸੀ ਜਦੋਂ ਬੰਗਲੁਰੂ ਦੇ ਇਕ ਸ਼ਖਸ ਨੂੰ ਧੋਖੇਬਾਜਾਂ ਨੇ 50,000 ਰੁਪਏ ਦਾ ਚੂਨਾ ਲਗਾ ਦਿੱਤਾ। ਇਸ ਵਿਅਕਤੀ ਨੇ ਆਪਣੇ FASTag ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਐਕਸੀਸ ਬੈਂਕ ਦੇ ਇਕ ਫਰਜੀ ਗਾਹਕ ਸੇਵਾ ਕਾਰਜਕਾਰੀ ਵੱਲੋਂ ਇਕ ਫੋਨ ਕਾਲ ਆਈ। ਜਿਸ ‘ਚ ਉਸਨੂੰ ਕਿਹਾ ਗਿਆ ਕਿ ਤੁਹਾਨੂੰ ਆਪਣੇ FASTag ਵਾਲੇਟ ਨੂੰ ਵਰਤੋਂ ‘ਚ ਲਿਆਉਣ ਦੇ ਲਈ ਇਕ ਆਨਲਾਈਨ ਫਾਰਮ ਭਰਨਾ ਪਵੇਗਾ।

ਧੋਖੇਬਾਜਾਂ ਨੇ ਬੜੀ ਚਲਾਕੀ ਦੇ ਨਾਲ ਗਾਹਕ ਨੂੰ ਮੂਰਖ ਬਣਾ ਕੇ ਉਸਦਾ ਯੂਪੀਆਈ ਪਿੰਨ ਲੈ ਲਿਆ। ਪੀੜਤ ਦੇ ਅਨੁਸਾਰ ਫੋਨ ਕਰਨ ਵਾਲੇ ਨੇ ਉਸਨੂੰ ਇਕ ਸੰਦੇਸ਼ ਦੇ ਰਾਹੀਂ ਲਿੰਕ ਭੇਜਿਆ, ਜਿਸ ‘ਚ ਐਕਸਿਸ ਬੈਂਕ- ਫਾਸਟੈਕ ਫਾਰਮ ਲਿਖਿਆ ਸੀ। ਇਸ ਫਾਰਮ ‘ਚ ਉਸਨੇ ਉਨ੍ਹਾਂ ਦਾ ਨਾਂ, ਰਜਿਸਟਰਡ ਮੋਬਾਈਲ ਨੰਬਰ ਅਤੇ ਯੂਪੀਆਈ ਪਿੰਨ ਦਾ ਵੇਰਵਾ ਮੰਗਿਆ ਸੀ। ਇਸ ਤੋਂ ਬਾਅਦ ਉਸਨੇ ਉਨ੍ਹਾਂ ਦੇ ਫੋਨ ਤੇ ਆਏ ਵਨ-ਟਾਈਮ ਪਾਸਵਰਡ (OTP) ਜਨਰੇਟ ਮੰਗਿਆ, ਜੋ ਉਨ੍ਹਾਂ ਨੇ ਦੇ ਦਿੱਤਾ।
ਇਸ ਲਈ ਪਾਠਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੀ ਵੀ ਸਥਿਤੀ ‘ਚ ਕਿਸੀ ਵੀ ਕੰਮ ਲਈ ਉਹ ਆਪਣਾ ਪਿੰਨ ਜਾਂ ਪਾਸਵਰਡ ਸ਼ੇਅਰ ਨਾ ਕਰਨ। FASTag ਦੇ ਰਜਿਸਟ੍ਰੇਸ਼ਨ ਲਈ ਤੁਹਾਨੂੰ ਆਪਣੇ ਕੋਈ ਪਾਸਵਰਡ ਜਾਂ ਆਨਲਾਈਨ ਬੈਂਕਿੰਗ ਵੇਰਵਾ ਦੱਸਣ ਦੀ ਜਰੂਰਤ ਨਹੀਂ ਹੈ।

FASTag ਸੇਵਾ ਨਵੀਂ ਹੋਣ ਕਰਕੇ ਘੋਟਾਲੇਬਾਜ ਨਾਗਰਿਕਾਂ ਨੂੰ ਧੋਖਾ ਦੇਣ ਲਈ ਹਰ ਤਰਾਂ ਦੀ ਕੋਸ਼ਿਸ਼ ਕਰ ਰਹੇ ਹਨ। ਫੋਨ ਤੇ ਜਾਂ ਬੈਂਕ ਕਰਮਚਾਰੀ ਦੇ ਨਾਲ ਗੱਲ ਕਰਕੇ FASTag ਰਜਿਸਟ੍ਰੇਸ਼ਨ ਨਹੀਂ ਹੋ ਸਕਦਾ। ਇਸ ਮਾਮਲੇ ‘ਚ ਤੁਹਾਨੂੰ ਅਜਿਹੀ ਕੋਈ ਵੀ ਫੋਨ ਕਾਲ ਪ੍ਰਾਪਤ ਹੂੰਦੀ ਹੈ ਤਾਂ ਤੁਸੀ ਇਸ ਨੂੰ ਤੁਰੰਤ ਕੱਟ ਦਿਓ ਅਤੇ ਕਿਸੇ ਵੀ ਪਰੇਸ਼ਾਨੀ ਹੋਣ ਤੇ ਬੈਂਕ ਸ਼ਾਖਾ ‘ਚ ਜਾ ਕੇ ਜਾਂਚ ਕਰੋ।
First published: January 21, 2020
ਹੋਰ ਪੜ੍ਹੋ
ਅਗਲੀ ਖ਼ਬਰ