ਗੂਗਲ 'ਤੇ ਪੋਰਨ ਲੱਭਣ ਵਾਲੇ ਸਾਵਧਾਨ, ਯੂ ਪੀ ਪੁਲਿਸ ਨੇ ਲਿਆ ਇਹ ਫ਼ੈਸਲਾ..

News18 Punjabi | News18 Punjab
Updated: February 22, 2021, 2:25 PM IST
share image
ਗੂਗਲ 'ਤੇ ਪੋਰਨ ਲੱਭਣ ਵਾਲੇ ਸਾਵਧਾਨ, ਯੂ ਪੀ ਪੁਲਿਸ ਨੇ ਲਿਆ ਇਹ ਫ਼ੈਸਲਾ..
ਗੂਗਲ 'ਤੇ Search ਕਰਦੇ ਹੋਂ Porn ਤਾਂ ਹੋ ਜਾਓ ਸਾਵਧਾਨ, ਪੜ੍ਹੋ ਪੁਲਿਸ ਦਾ ਫ਼ੈਸਲਾ..

ਜੇ ਕੋਈ ਵਿਅਕਤੀ ਇੰਟਰਨੈੱਟ 'ਤੇ ਅਸ਼ਲੀਲ ਸਮੱਗਰੀ ਦੀ ਖੋਜ ਕਰਦਾ ਹੈ, ਤਾਂ 'ਯੂ ਪੀ ਵੁਮੈਨ ਪਾਵਰਲਾਈਨ 1090 (UP Women Powerline 1090)' ਅਲਰਟ ਹੋ ਜਾਵੇਗਾ ਅਤੇ ਪੁਲਿਸ ਟੀਮ 'ਔਰਤਾਂ ਵਿਰੁੱਧ ਅਪਰਾਧ (curb crimes against women)' ਨੂੰ ਰੋਕਣ ਲਈ ਉਸ ਵਿਅਕਤੀ ਤੱਕ ਪਹੁੰਚ ਜਾਵੇਗੀ।

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ (Uttar Pradesh) ਦੀ ਪੁਲਿਸ ਹੁਣ ਲੋਕਾਂ ਦੇ ਇੰਟਰਨੈੱਟ ਸਰਚ ਡਾਟਾ (Internet Search Data) 'ਤੇ ਨਜ਼ਰ ਰੱਖੇਗੀ, ਤਾਂ ਜੋ ਉਹ ਪੋਰਨ (Porn) ਸਮੱਗਰੀ ਨੂੰ ਵੇਖਣ ਅਤੇ ਸਰਚ ਕਰਨ ਵਾਲਿਆਂ' ਤੇ ਨਜ਼ਰ ਰੱਖ ਸਕੇ। ਜੇ ਕੋਈ ਵਿਅਕਤੀ ਇੰਟਰਨੈੱਟ 'ਤੇ ਅਸ਼ਲੀਲ ਸਮੱਗਰੀ ਦੀ ਖੋਜ ਕਰਦਾ ਹੈ, ਤਾਂ 'ਯੂ ਪੀ ਵੁਮੈਨ ਪਾਵਰਲਾਈਨ 1090 (UP Women Powerline 1090)' ਅਲਰਟ ਹੋ ਜਾਵੇਗਾ ਅਤੇ ਪੁਲਿਸ ਟੀਮ 'ਔਰਤਾਂ ਵਿਰੁੱਧ ਅਪਰਾਧ (curb crimes against women)' ਨੂੰ ਰੋਕਣ ਲਈ ਉਸ ਵਿਅਕਤੀ ਤੱਕ ਪਹੁੰਚ ਜਾਵੇਗੀ।

ਇੰਡੀਆ ਟੁਡੇ ਵਿੱਚ ਛਪੀ ਇੱਕ ਰਿਪੋਰਟ ਅਨੁਸਾਰ- ਅਤਿਰਿਕਤ ਮਹਾਨਿਦੇਸ਼ਕ (A.D.G) ਨੀਰਾ ਰਾਵਤ ਨੇ ਕਿਹਾ ਕਿ ਇੰਟਰਨੈੱਟ ਦੀ ਵੱਧ ਰਹੀ ਵਰਤੋਂ ਦੇ ਮੱਦੇਨਜ਼ਰ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਪਾਵਰ ਲਾਈਨ 1090, ਉਕਤ ਵਿਅਕਤੀ ਤੱਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇੱਕ ਕੰਪਨੀ ਨੂੰ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਇਸ 'ਤੇ ਨਜ਼ਰ ਰੱਖੀ ਜਾ ਸਕੇ ਕਿ ਡਾਟਾ ਦੀ ਵਰਤੋਂ ਕਰਦਿਆਂ ਇੰਟਰਨੈੱਟ ਤੇ ਕੀ ਖੋਜਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ, "ਅਸਲ ਵਿੱਚ ਇਹ ਇੰਟਰਨੈੱਟ ਦੇ ਅਨੈਲੈਟਿਕ ਦਾ ਅਧਿਐਨ ਕਰਨ ਲਈ ਹੈ। ਜੇਕਰ ਕੋਈ ਵਿਅਕਤੀ ਪੋਰਨ ਦੇਖਦਾ ਹੈ, ਤਾਂ ਅਨੈਲੈਟਿਕਸ ਟੀਮ ਨੂੰ ਜਾਣਕਾਰੀ ਮਿਲ ਜਾਏਗੀ।"
ਇਸ ਲਈ ਜਦੋਂ ਵੀ ਕੋਈ ਵਿਅਕਤੀ ਇੰਟਰਨੈੱਟ 'ਤੇ ਕਿਸੇ ਅਸ਼ਲੀਲ ਸਾਈਟ (Porn Site) 'ਤੇ ਖੌਲਣ ਦੀ ਕੋਸ਼ਿਸ਼ ਕਰੇਗਾ, ਤਾਂ ਉਸ ਨੂੰ ਆਪਣੇ ਡਿਵਾਈਸ 'ਤੇ ਇੱਕ ਐਲਰਟ ਮਿਲ਼ੇਗਾ। ਪੁਲਿਸ ਕੋਲ ਵੀ ਇਸ ਸੰਬੰਧੀ  ਜਾਣਕਾਰੀ ਦੀ ਇੱਕ ਕਾਪੀ ਹੋਵੇਗੀ। ਇਹ ਜਾਣਕਾਰੀ ਪੁਲਿਸ ਦੇ ਡਾਟਾਬੇਸ ਵਿੱਚ ਰਹੇਗੀ ਅਤੇ ਕਿਸੇ ਖ਼ਾਸ ਇਲਾਕੇ ਵਿੱਚ ਹੋਣ ਵਾਲੇ ਜੁਰਮ ਦੇ ਮਾਮਲੇ ਦੀ ਨਿਗਰਾਨੀ ਕਰਨ ਲਈ ਵਰਤੀ ਜਾਏਗੀ।

ਏ ਡੀ ਜੀ ਨੀਰਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਹਿਲਾਂ ਛੇ ਜ਼ਿਲ੍ਹਿਆਂ ਵਿੱਚ ਕਰਵਾਇਆ ਜਾ ਚੁੱਕਿਆ ਹੈ ਅਤੇ ਇਸ ਨੂੰ ਲੋਕਾਂ ਦਾ ਵੀ ਚੰਗਾ ਸਮਰਥਨ ਮਿਲਿਆ ਹੈ। ਹੁਣ ਇਹ ਪ੍ਰੋਗਰਾਮ ਪੂਰੇ ਯੂ ਪੀ ਵਿੱਚ  ਕੀਤਾ ਜਾਵੇਗਾ ਜਿੱਥੇ ਲਗਭਗ 1.16 ਕਰੋੜ ਇੰਟਰਨੈੱਟ ਉਪਭੋਗਤਾ ਹਨ।
Published by: Anuradha Shukla
First published: February 22, 2021, 2:10 PM IST
ਹੋਰ ਪੜ੍ਹੋ
ਅਗਲੀ ਖ਼ਬਰ