Snake Pulled Out Of Woman’s Mouth: ਸੱਪ ਨੂੰ ਵੇਖ ਕੇ (Snake Sighting) ਹਰ ਕਿਸੇ ਨੂੰ ਕੰਬਣੀ ਛਿੜ ਜਾਂਦੀ ਹੈ। ਤੁਸੀਂ ਕਿੰਨੇ ਵੀ ਬਹਾਦਰ ਕਿਉਂ ਨਾ ਹੋਵੋ, ਜੇਕਰ ਤੁਹਾਡੇ ਸਾਹਮਣੇ ਕੋਈ ਸੱਪ ਨਜ਼ਰ ਆ ਜਾਵੇ ਤਾਂ ਦਿਮਾਗ ਵੀ ਕੁਝ ਸਕਿੰਟਾਂ ਲਈ ਕੰਮ ਕਰਨਾ ਬੰਦ ਕਰ ਦਿੰਦਾ ਹੈ, ਪਰ ਅਸੀਂ ਇਕ ਅਜਿਹੀ ਔਰਤ ਬਾਰੇ ਗੱਲ ਕਰ ਰਹੇ ਹਨ ਜਿਸ ਦੇ ਮੂੰਹ ਰਾਹੀਂ ਸੱਪ ਸਰੀਰ ਅੰਦਰ (Snake Enters into Woman’s Mouth) ਦਾਖਲ ਹੋ ਗਿਆ।
ਸੌਂਦੇ ਸਮੇਂ ਜੇਕਰ ਕਿਸੇ ਦੇ ਵਾਲਾਂ ਜਾਂ ਕੱਪੜਿਆਂ ਵਿੱਚ ਸੱਪ ਵੜ ਜਾਵੇ ਤਾਂ ਗੱਲ ਹਜ਼ਮ ਹੋ ਜਾਂਦੀ ਹੈ, ਪਰ ਜੇਕਰ ਕੋਈ ਸੱਪ (Doctor pulled up 4 feet long snake from woman’s mouth) ਕਿਸੇ ਦੇ ਮੂੰਹ ਵਿੱਚ ਆ ਵੜੇ ਅਤੇ ਉਸ ਨੂੰ ਪਤਾ ਵੀ ਨਾ ਲੱਗੇ ਤਾਂ ਗੱਲ ਕੁਝ ਅਜੀਬ ਹੋ ਜਾਂਦੀ ਹੈ। ਅਜਿਹਾ ਹੀ ਇਕ ਔਰਤ ਨਾਲ ਹੋਇਆ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Medics pull 4ft snake from woman’s mouth after it slithered down there while she slept. pic.twitter.com/oHaJShZT3R
— Fascinating Facts (@FascinateFlix) November 12, 2022
ਔਰਤ ਗੂੜ੍ਹੀ ਨੀਂਦ 'ਚ ਸੁੱਤੀ ਪਈ ਸੀ ਤੇ ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਇਕ ਵੱਡਾ ਸੱਪ ਖੁੱਡ ਸਮਝ ਕੇ ਉਸ ਦੇ ਮੂੰਹ 'ਚ ਵੜ ਗਿਆ। ਜਦੋਂ ਇਸ ਬਾਰੇ ਪਤਾ ਲੱਗਾ ਤਾਂ ਡਾਕਟਰ ਨੇ ਸਖ਼ਤ ਮਿਹਨਤ ਨਾਲ ਉਸ ਨੂੰ ਬਾਹਰ ਕੱਢਿਆ।
ਔਰਤ ਦੇ ਮੂੰਹ ਤੋਂ ਸੱਪ ਕੱਢਣ ਤੋਂ ਬਾਅਦ ਡਾਕਟਰ ਨੂੰ ਵੀ ਡਰ ਸੀ ਕਿ ਕਿਤੇ ਉਹ ਉਨ੍ਹਾਂ ਨੂੰ ਡੰਗ ਨਾ ਲਵੇ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਬੇਹੋਸ਼ ਪਈ ਹੈ ਅਤੇ ਡਾਕਟਰ ਉਸ ਦੇ ਮੂੰਹ 'ਚ ਖਾਸ ਸੋਟੀ ਪਾ ਕੇ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੌਲੀ-ਹੌਲੀ ਜਦੋਂ ਡਾਕਟਰ ਨੇ ਔਰਤ ਦੇ ਮੂੰਹ ਵਿੱਚੋਂ ਸੱਪ ਕੱਢਿਆ ਤਾਂ ਡਰ ਕਾਰਨ ਉਸ ਦੇ ਵੀ ਪਸੀਨੇ ਛੁੱਟ ਗਏ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @FascinateFlix ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ 'ਚ ਦੱਸਿਆ ਗਿਆ ਹੈ ਕਿ ਸੁੱਤੇ ਪਈ ਔਰਤ ਦੇ ਮੂੰਹ 'ਚ 4 ਫੁੱਟ ਲੰਬਾ ਸੱਪ ਵੜ ਗਿਆ, ਜਿਸ ਨੂੰ ਬਾਹਰ ਕੱਢ ਲਿਆ ਗਿਆ। ਵੀਡੀਓ 11 ਸੈਕਿੰਡ ਦੀ ਹੈ, ਪਰ ਤੁਹਾਨੂੰ ਡਰ ਨਾਲ ਭਰ ਦੇਵੇਗੀ। ਲੱਖਾਂ ਲੋਕਾਂ ਨੇ ਇਸ ਨੂੰ ਦੇਖਿਆ ਹੈ ਅਤੇ ਉਹ ਸਿਰਫ ਇਹ ਜਾਣਨਾ ਚਾਹੁੰਦੇ ਹਨ ਕਿ ਸੱਪ ਔਰਤ ਦੇ ਮੂੰਹ ਵਿੱਚ ਕਿਵੇਂ ਦਾਖਲ ਹੋਇਆ?
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Social media, Social media news, Viral, Viral news, Viral video