Lockdown: ਦਿੱਲੀ ਵਿਚ ਮੁਹੱਲਾ ਕਲੀਨਿਕ ਦਾ ਡਾਕਟਰ ਕੋਰੋਨਾ ਪਾਜੀਟਿਵ, ਮਰੀਜ਼ ਹੋਣਗੇ ਆਇਸੋਲੇਟ

News18 Punjabi | News18 Punjab
Updated: March 26, 2020, 12:29 PM IST
share image
Lockdown: ਦਿੱਲੀ ਵਿਚ ਮੁਹੱਲਾ ਕਲੀਨਿਕ ਦਾ ਡਾਕਟਰ ਕੋਰੋਨਾ ਪਾਜੀਟਿਵ, ਮਰੀਜ਼ ਹੋਣਗੇ ਆਇਸੋਲੇਟ
Lockdown: ਡਾਕਟਰ ਨਿਕਲਿਆ ਕੋਰੋਨਾ ਪਾਜੀਟਿਵ, ਮਰੀਜ਼ ਹੋਣਗੇ 15 ਦਿਨਾਂ ਲਈ ਆਇਸੋਲੇਟ

ਇਹ ਡਾਕਟਰ ਮੋਹਨਪੁਰੀ ਖੇਤਰ ਦੇ ਮੁਹੱਲਾ ਕਲੀਨਿਕ ਵਿੱਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਤੋਂ ਵਾਪਸ ਪਰਤੀ ਇਕ ਔਰਤ ਦਾ ਮੌਜਪੁਰ ਦੇ ਮੁਹੱਲਾ ਕਲੀਨਿਕ ਵਿਖੇ ਉਸ ਦਾ ਇਲਾਜ ਚੱਲ ਰਿਹਾ ਸੀ। ਮੁਹੱਲਾ ਕਲੀਨਿਕ ਦੇ ਡਾਕਟਰ ਨੂੰ ਇਸ ਔਰਤ ਤੋਂ ਕੋਰੋਨਾ ਦੀ ਲਾਗ ਹੋਈ

  • Share this:
  • Facebook share img
  • Twitter share img
  • Linkedin share img
ਮਰੀਜ਼ ਤਾਂ ਆਪਣੀ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਵਾਉਣ ਗਏ ਸੀ, ਪਰ ਹੁਣ ਉਹ ਕੋਰੋਨਾ ਦੀ ਲਾਗ ਦੇ ਸ਼ੱਕ ਵਿਚ ਆ ਗਏ ਹਨ। ਹੁਣ ਸੈਂਕੜਿਆਂ ਮਰੀਜ਼ਾਂ ਨੂੰ 15 ਦਿਨਾਂ ਲਈ ਪਰਿਵਾਰ ਅਤੇ ਬਾਹਰੀ ਵਿਅਕਤੀਆਂ ਤੋਂ ਦੂਰ ਰਹਿਣਾ ਪਵੇਗਾ। ਜੇਕਰ ਲੋੜ ਪਈ ਤਾਂ ਕੋਰੋਨਾ ਵਾਇਰਸ ਦਾ ਟੈਸਟ ਵੀ ਕਰਵਾਉਣਾ ਪਵੇਗਾ। ਇਹ ਸਭ ਇਕ ਡਾਕਟਰ ਕਾਰਨ ਹੋਇਆ। ਇਹ ਮਰੀਜ਼ ਆਪਣਾ ਇਲਾਜ ਕਰਵਾਉਣ ਜਿਸ ਡਾਕਟਰ ਕੋਲ ਗਏ ਸੀ ਉਹ ਵੀ ਕੋਰੋਨਾ ਪਾਜੀਟਿਵ ਨਿਕਲਿਆ। ਇਹ ਡਾਕਟਰ ਦਿੱਲੀ ਦਾ ਦੱਸਿਆ ਜਾ ਰਿਹਾ ਹੈ।

ਇਹ ਡਾਕਟਰ ਮੋਹਨਪੁਰੀ ਖੇਤਰ ਦੇ ਮੁਹੱਲਾ ਕਲੀਨਿਕ ਵਿੱਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਤੋਂ ਵਾਪਸ ਪਰਤੀ ਇਕ ਔਰਤ ਦਾ ਮੌਜਪੁਰ ਦੇ ਮੁਹੱਲਾ ਕਲੀਨਿਕ ਵਿਖੇ ਉਸ ਦਾ ਇਲਾਜ ਚੱਲ ਰਿਹਾ ਸੀ। ਮੁਹੱਲਾ ਕਲੀਨਿਕ ਦੇ ਡਾਕਟਰ ਨੂੰ ਇਸ ਔਰਤ ਤੋਂ ਕੋਰੋਨਾ ਦੀ ਲਾਗ ਹੋਈ। ਬਾਅਦ ਵਿਚ ਡਾਕਟਰ ਦੀ ਪਤਨੀ ਅਤੇ ਧੀ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਗਈ। ਹੁਣ ਮੌਜਪੁਰ ਖੇਤਰ ਦੇ 800 ਦੇ ਕਰੀਬ ਵਿਅਕਤੀਆਂ ਨੂੰ ਅਲੱਗ ਕੀਤਾ ਜਾਵੇਗਾ।ਐਸਡੀਐਮ ਨੇ ਜਾਰੀ ਕੀਤਾ ਪਬਲਿਕ ਨੋਟਿਸ

ਸ਼ਾਹਦਰਾ ਦੇ ਐਸਡੀਐਮ ਨੇ ਕਿਹਾ ਹੈ ਕਿ ਜਿਹੜੇ ਲੋਕ ਇਸ ਮੁਹੱਲਾ ਕਲੀਨਿਕ ਵਿਚ 12 ਮਾਰਚ ਤੋਂ 18 ਮਾਰਚ ਤੱਕ ਗਏ ਸਨ, ਉਨ੍ਹਾਂ ਨੂੰ 15 ਦਿਨਾਂ ਲਈ ਆਪਣੇ-ਆਪ ਨੂੰ ਘਰ ਤੋਂ ਵੱਖ ਰੱਖਣਾ ਚਾਹੀਦਾ ਹੈ। ਨਾਲ ਹੀ, ਕਿਸੇ ਕਿਸਮ ਦੀ ਪ੍ਰੇਸ਼ਾਨੀ ਹੋਣ ਦੀ ਸਥਿਤੀ ਵਿੱਚ ਤੁਰੰਤ ਹਸਪਤਾਲ ਜਾਣ ਦੀ ਹਦਾਇਤ ਕੀਤੀ ਗਈ ਹੈ। ਇਹ ਜਾਣਕਾਰ ਬੁੱਧਵਾਰ ਨੂੰ ਦਿੱਤੀ ਗਈ। ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੋਰੋਨਾ ਸਕਾਰਾਤਮਕ ਮਰੀਜ਼ ਵਿਦੇਸ਼ ਗਿਆ ਸੀ ਜਾਂ ਨਹੀਂ।

 
First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ