2 ਸਾਲ ਦੇ ਬੱਚੇ ਦੀ ਸਾਹ ਨਲੀ ਵਿਚ ਫਸੀ ਸੀ ਲੋਹੇ ਦੀ ਕਿੱਲ, ਡਾਕਟਰਾਂ ਨੇ ਇੰਜ ਬਚਾਈ ਜਾਨ...

News18 Punjabi | News18 Punjab
Updated: June 28, 2021, 7:24 PM IST
share image
2 ਸਾਲ ਦੇ ਬੱਚੇ ਦੀ ਸਾਹ ਨਲੀ ਵਿਚ ਫਸੀ ਸੀ ਲੋਹੇ ਦੀ ਕਿੱਲ, ਡਾਕਟਰਾਂ ਨੇ ਇੰਜ ਬਚਾਈ ਜਾਨ...

  • Share this:
  • Facebook share img
  • Twitter share img
  • Linkedin share img
ਪੱਛਮੀ ਬੰਗਾਲ (West Bengal) ਦੇ ਉੱਤਰੀ ਦਿਨਾਜਪੁਰ ਦੇ ਹਟਗਾਛੀ ਵਿਚ ਰਹਿਣ ਵਾਲੇ ਇਕ ਬੱਚੇ ਨੇ ਤਕਰੀਬਨ ਢਾਈ ਇੰਚ ਲੰਬੇ ਲੋਹੇ ਦੀ ਕਿੱਲ ਨਿਗਲ ਲਈ। ਇਸ ਤੋਂ ਬਾਅਦ ਜਦੋਂ ਉਸ ਦੀ ਸਿਹਤ ਵਿਗੜਨ ਲੱਗੀ, ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕੀਤਾ ਅਤੇ ਉਸ ਦੀ ਜਾਨ ਬਚਾਈ।

ਉੱਤਰੀ ਦਿਨਾਜਪੁਰ ਦਾ ਰਹਿਣ ਵਾਲਾ ਦੋ ਸਾਲਾ ਮੁਸਤਕਿਨ ਅਲੀ ਦਾ ਦਾਦਾ ਬਾਂਸ ਕੱਟ ਕੇ ਘਰ ਦੇ ਬਾਹਰ ਲਗਾ ਰਿਹਾ ਸੀ। ਮੁਸਤਕਿਨ ਉਸ ਦੇ ਨੇੜੇ ਖੇਡ ਰਿਹਾ ਸੀ। ਜਦੋਂ ਉਸ ਦੀ ਨਿਗ੍ਹਾ ਉਸ ਉਤੇ ਪਈ, ਉਸ ਨੇ ਵੇਖਿਆ ਕਿ ਉਹ ਖੰਘ ਰਿਹਾ ਸੀ ਅਤੇ ਉਸ ਦੇ ਮੂੰਹ ਵਿਚੋਂ ਖੂਨ ਵਗ ਰਿਹਾ ਸੀ।

ਇਸ ਮਾਮਲੇ ਦੀ ਜਾਣਕਾਰੀ ਪਿੱਛੋਂ  ਉਸ ਦੀ ਮਾਂ ਪਰੇਸ਼ਾਨ ਹੋ ਗਈ। ਉਸ ਦੀ ਮਾਂ ਉਸ ਨੂੰ ਰਾਏਗੰਜ ਮੈਡੀਕਲ ਕਾਲਜ ਲੈ ਗਈ। ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਉਲਟੀਆਂ ਆ ਰਹੀਆਂ ਸਨ। ਉਥੋਂ ਮੁਸਤਕਿਨ ਨੂੰ ਮਾਲਦਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਉਸ ਨੂੰ ਕੋਲਕਾਤਾ ਵਿੱਚ ਐਸਐਸਕੇਐਮ ਵਿੱਚ ਦਾਖਲ ਕਰਵਾਇਆ ਗਿਆ ਸੀ। ਉਥੇ ਐਤਵਾਰ ਨੂੰ ਡਾਕਟਰਾਂ ਨੇ ਕਈ ਘੰਟੇ ਉਸ ਦਾ ਆਪ੍ਰੇਸ਼ਨ ਕੀਤਾ ਅਤੇ ਉਸ ਦੇ ਗਲ਼ੇ ਵਿਚੋਂ ਕਿੱਲ ਕੱਢ ਲਈ। ਇਸ ਤੋਂ ਬਾਅਦ ਬੱਚੇ ਨੂੰ ਪੀਡੀਆਟ੍ਰਿਕ ਆਈਸੀਯੂ ਵਿਚ ਰੱਖਿਆ ਗਿਆ ਹੈ।

ਐਸਐਸਕੇਐਮ ਪ੍ਰਬੰਧਨ ਦੇ ਅਨੁਸਾਰ, ਮੁਸਤਕਿਨ ਦੀ ਸਰਜਰੀ ਐਤਵਾਰ ਸਵੇਰੇ 7 ਵਜੇ ਸ਼ੁਰੂ ਹੋਈ। ਡਾ: ਅਰੁਣਾਵ ਸੇਨਗੁਪਤਾ ਦੀ ਅਗਵਾਈ ਹੇਠ 4 ਡਾਕਟਰਾਂ ਦੀ ਟੀਮ ਦੁਆਰਾ ਆਪ੍ਰੇਸ਼ਨ ਕੀਤਾ ਗਿਆ, ਜੋ ਸਫਲ ਰਿਹਾ ਤੇ ਬੱਚੇ ਦੀ ਜਾਨ ਬਚ ਗਈ।
Published by: Gurwinder Singh
First published: June 28, 2021, 4:34 PM IST
ਹੋਰ ਪੜ੍ਹੋ
ਅਗਲੀ ਖ਼ਬਰ