ਨਾਈ ਤੋਂ ਕਟਵਾਉਣ ਤੋਂ ਬਾਅਦ ਵੀ ਇਸ ਸਖਸ਼ ਦੇ ਸਿਰ ’ਤੇ ਉਗ ਆਉਂਦਾ ਸਿੰਗ

News18 Punjab
Updated: September 13, 2019, 8:08 PM IST
share image
ਨਾਈ ਤੋਂ ਕਟਵਾਉਣ ਤੋਂ ਬਾਅਦ ਵੀ ਇਸ ਸਖਸ਼ ਦੇ ਸਿਰ ’ਤੇ ਉਗ ਆਉਂਦਾ ਸਿੰਗ
75 ਸਾਲਾ ਸ਼ਿਆਮ ਲਾਲ ਯਾਦਵ 5 ਸਾਲ ਤੋਂ ਸਿੰਗ ਦੀ ਸਮੱਸਿਆ ਤੋਂ ਪ੍ਰੇਸ਼ਾਨ

  • Share this:
  • Facebook share img
  • Twitter share img
  • Linkedin share img

ਸੋਚੋ ਜੇਕਰ ਤੁਹਾਡੇ ਸਿਰ ਉਪਰ ਅਚਾਨਕ ਤੋਂ ਸਿੰਗ (horn) ਨਿਕਲ ਆਵੇ? ਤਾਂ ਤੁਹਾਨੂੰ ਕਿਵੇਂ ਲਗੇਗਾ? ਇਹ ਅਨੋਖਾ ਮਾਮਲਾ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਸਾਹਮਣੇ ਆਇਆ ਹੈ। ਜਿਥੇ 75 ਸਾਲ ਦੇ ਬਜ਼ੁਰਗ ਦੇ ਸਿਰ ਉਪਰ ਸਿੰਗ ਉਗ ਆਇਆ ਹੈ, ਜਿਸ ਨੂੰ ਡਾਕਟਰਾਂ ਨੇ ਸਰਜਰੀ ਕਰਕੇ ਬਾਹਰ ਕੱਢ ਦਿੱਤਾ ਹੈ। ਸ਼ਿਆਮ ਲਾਲ ਯਾਦਵ 5 ਸਾਲ ਤੋਂ ਸਿੰਗ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਮੈਡੀਕਲ ਜਗਤ (medical world) ਵਿਚ ਇਸ ਨੂੰ ਦੁਰਲੱਭ ਕੇਸ ਮੰਨਿਆ ਜਾ ਰਿਹਾ ਹੈ, ਜਿਸ ਨੂੰ ਅੰਤਰਰਾਸ਼ਟਰੀ ਮੈਡੀਕਲ ਜਨਰਲ (International Medical Journal) ਵਿਚ ਪ੍ਰਕਾਸ਼ਤ ਕਰਨ ਦੀ ਤਿਆਰੀ ਵਿਚ ਹੈ। ਐਮਬੀਬੀਐਸ (MBBS) ਦੇ ਕੋਰਸ ਵਿਚ ਵਿਦਿਆਰਥੀਆਂ ਨੂੰ ਕੇਸ ਦੇ ਵਿਸ਼ੇ ਬਾਰੇ ਪੜ੍ਹਾਏ ਜਾਣ ਦੀ ਯੋਜਨਾ ਹੈ।


ਰਹਿਲੀ ਦੇ ਪਟਨਾ ਬਜ਼ੁਰਗ ਪਿੰਡ ਦੇ ਸ਼ਿਆਮ ਲਾਲ ਦੱਸਦੇ ਹਨ ਕਿ 5 ਸਾਲ ਪਹਿਲਾਂ ਉਨ੍ਹਾਂ ਦੇ ਸਿਰ ਉਪਰ ਸੱਟ ਵੱਜੀ ਸੀ, ਉਸ ਦੇ ਕੁਝ ਦਿਨਾਂ ਬਾਅਦ ਹੀ ਸਿੰਗ ਨਿਕਲ ਆਇਆ। ਉਸਨੇ ਕਈ ਹਸਪਤਾਲਾਂ ਵਿਚ ਡਾਕਟਰਾਂ ਨੂੰ ਦਿਖਾਇਆ ਪਰ ਕੋਈ ਲਾਭ ਨਹੀਂ ਹੋਇਆ। ਸ਼ਿਆਮ ਲਾਲ ਨੇ ਸਥਾਨਕ ਨਾਈ ਤੋਂ ਸਿੰਗ ਨੂੰ ਬਲੇਡ ਨਾਲ ਕਟਵਾਇਆ ਪਰ ਸਿੰਗ ਵਾਰ-ਵਾਰ ਨਿਕਲ ਆਉਂਦਾ।


ਸ਼ਿਆਮ ਲਾਲ ਨੇ ਸਿੰਗ ਦੇ ਇਲਾਜ ਲਈ ਮੈਡੀਕਲ ਕਾਲਜ ਤੋਂ ਇਲਾਵਾ ਭੋਪਾਲ ਅਤੇ ਨਾਗਪੁਰ ਦੇ ਕਈ ਹਸਪਤਾਲਾਂ ਵਿਚ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋਇਆ। ਫਿਰ ਉਨ੍ਹਾਂ ਨੇ ਸਾਗਰ ਦੇ ਨਿਜਾ ਹਸਪਤਾਲ ਵਿਚ ਡਾ. ਵਿਸ਼ਾਲ ਗਜਭਿਯੇ ਨੂੰ ਆਪਣੀ ਸਮੱਸਿਆ ਦੱਸੀ। ਸੀਨੀਅਰ ਸਰਜਨ ਡਾ. ਗਜਭਿਯੇ ਨੂੰ ਆਪ੍ਰੇਸ਼ਨ ਕਰਕੇ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਮੁਕਤੀ ਦਿਵਾਈ।

 ਡਾ. ਗਜਭਿਯੇ ਨੇ ਦੱਸਿਆ ਕਿ ਸਿੰਗ ਦੀ ਲੰਬਾਈ 4 ਇੰਚ ਸੀ ਅਤੇ ਮੋਟਾਈ ਵੀ ਸੀ। ਸੀਟੀ ਸਕੈਨ ਰਾਹੀਂ ਦੇਖਿਆ ਗਿਆ ਕਿ ਸਿੰਗ ਸਿਰ ਵਿਚ ਕਿੰਨਾਂ ਡੂੰਘਾ ਹੈ। ਜਦੋਂ ਇਹ ਪੱਕਾ ਹੋ ਗਿਆ ਕਿ ਸਿੰਗ ਸਿਰ ਦੀ ਉਪਰੀ ਸਤਹਿ ਉਤੇ ਹਾਂ ਅਤੇ ਨਿਊਰੋ ਸਰਜਣ ਦੀ ਲੋੜ ਨਹੀਂ ਪਵੇਗੀ ਤਾਂ ਆਪ੍ਰੇਸ਼ਨ ਕਰਨਾ ਪਿਆ। ਸਿੰਗ ਨੂੰ ਕੱਢਣ ਤੋਂ ਬਾਅਦ ਖਾਲੀ ਥਾਂ ਨੂੰ ਬੰਦ ਕਰਨ ਲਈ ਮੱਥੇ ਦੀ ਉਪਰਲੀ ਹਿੱਸੇ ਦੀ ਚਮੜੀ ਕੱਢ ਕੇ ਪਲਾਸਟਿਕ ਸਰਜਰੀ ਕਰਨੀ ਪਈ। ਡਾ. ਗਜਭਿਯੇ ਮੁਤਾਬਕ ਇਹ ਦੁਰਲਭ ਕੇਸ ਹੈ, ਜੋ ਕਿ ਅਧਿਐਨ ਦਾ ਵਿਸ਼ਾ ਹੈ।


 
First published: September 13, 2019
ਹੋਰ ਪੜ੍ਹੋ
ਅਗਲੀ ਖ਼ਬਰ