Home /News /national /

ਲਿਫਟ 'ਚ ਕੁੱਤੇ ਨੇ ਬੱਚੇ ਨੂੰ ਵੱਢਿਆ, ਚੁੱਪ-ਚਾਪ ਦੇਖਦੀ ਰਹੀ ਆਂਟੀ, ਦੇਖੋ Viral Video

ਲਿਫਟ 'ਚ ਕੁੱਤੇ ਨੇ ਬੱਚੇ ਨੂੰ ਵੱਢਿਆ, ਚੁੱਪ-ਚਾਪ ਦੇਖਦੀ ਰਹੀ ਆਂਟੀ, ਦੇਖੋ Viral Video

ਵੀਡੀਓ ਨੂੰ ਵੇਖ ਕੇ ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਹ ਔਰਤ ਨਿਰਦਈ ਦੀ ਤਰ੍ਹਾਂ ਖੜੀ ਰਹੀ।

ਵੀਡੀਓ ਨੂੰ ਵੇਖ ਕੇ ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਹ ਔਰਤ ਨਿਰਦਈ ਦੀ ਤਰ੍ਹਾਂ ਖੜੀ ਰਹੀ।

Dog Bite Child Video: ਯੂਪੀ ਦੇ ਗਾਜ਼ੀਆਬਾਦ (Ghaziabad Police) ਤੋਂ ਇੱਕ ਬੜੀ ਬੇਰਹਿਮੀ ਭਰੀ ਖ਼ਬਰ ਆ ਰਹੀ ਹੈ। ਜਿਥੇ ਇੱਕ ਸੁਸਾਇਟੀ ਦੀ ਲਿਫਟ ਵਿੱਚ ਇੱਕ ਬੱਚੇ ਨੂੰ ਕੁੱਤੇ ਨੇ (Dog Bite Children in Lift) ਵੱਢ ਲਿਆ, ਜਿਸ ਕਾਰਨ ਬੱਚਾ ਦਰਦ ਨਾਲ ਤੜਫ ਉਠਿਆ, ਪਰੰਤੂ ਉਸਦੇ ਦਰਦ ਦਾ ਕੁੱਤੇ ਦੀ ਮਾਲਕਣ ਉਪਰ ਕੋਈ ਵੀ ਪ੍ਰਭਾਵ ਨਹੀਂ ਪਿਆ। ਉਹ ਚੁੱਪ ਚਾਪ ਖੜੀ ਤਮਾਸ਼ਾ ਵੇਖਦੀ ਰਹੀ ਅਤੇ ਜਦੋਂ ਆਪਣੀ ਮੰਜਿਲ ਆਉਣ 'ਤੇ ਕੁੱਤੇ ਨੂੰ ਲੈ ਕੇ ਚਲਦੀ ਬਣੀ।

ਹੋਰ ਪੜ੍ਹੋ ...
  • Share this:

    Dog Bite Child Video: ਯੂਪੀ ਦੇ ਗਾਜ਼ੀਆਬਾਦ (Ghaziabad Police) ਤੋਂ ਇੱਕ ਬੜੀ ਬੇਰਹਿਮੀ ਭਰੀ ਖ਼ਬਰ ਆ ਰਹੀ ਹੈ। ਜਿਥੇ ਇੱਕ ਸੁਸਾਇਟੀ ਦੀ ਲਿਫਟ ਵਿੱਚ ਇੱਕ ਬੱਚੇ ਨੂੰ ਕੁੱਤੇ ਨੇ (Dog Bite Children in Lift) ਵੱਢ ਲਿਆ, ਜਿਸ ਕਾਰਨ ਬੱਚਾ ਦਰਦ ਨਾਲ ਤੜਫ ਉਠਿਆ, ਪਰੰਤੂ ਉਸਦੇ ਦਰਦ ਦਾ ਕੁੱਤੇ ਦੀ ਮਾਲਕਣ ਉਪਰ ਕੋਈ ਵੀ ਪ੍ਰਭਾਵ ਨਹੀਂ ਪਿਆ। ਉਹ ਚੁੱਪ ਚਾਪ ਖੜੀ ਤਮਾਸ਼ਾ ਵੇਖਦੀ ਰਹੀ ਅਤੇ ਜਦੋਂ ਆਪਣੀ ਮੰਜਿਲ ਆਉਣ 'ਤੇ ਕੁੱਤੇ ਨੂੰ ਲੈ ਕੇ ਚਲਦੀ ਬਣੀ। ਵੀਡੀਓ ਨੂੰ ਵੇਖ ਕੇ ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਹ ਔਰਤ ਨਿਰਦਈ ਦੀ ਤਰ੍ਹਾਂ ਖੜੀ ਰਹੀ।

    ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਇੱਕ ਔਰਤ ਆਪਣੇ ਕੁੱਤੇ ਨਾਲ ਆਉਂਦੀ ਹੈ ਤਾਂ ਪਿੱਛੇ ਖੜਾ ਬੱਚਾ ਆਪਣੀ ਮੰਜਿਲ ਵਾਲਾ ਬਟਨ ਦਬਾਉਣ ਲਈ ਜਿਵੇਂ ਹੀ ਅੱਗੇ ਵੱਧਦਾ ਹੈ ਤਾਂ ਕੁੱਤਾ ਉਸਨੂੰ ਦੰਦੀ ਵੱਢ ਲੈਂਦਾ ਹੈ, ਜਿਸ ਤੋਂ ਬਾਅਦ ਬੱਚਾ ਤੜਫ ਉਠਦਾ ਹੈ। ਤੜਫਫਾ ਹੋਇਆ ਬੱਚਾ ਦੰਦੀ ਵੱਢੇ ਥਾਂ ਨੂੰ ਹੱਥ ਨਾਲ ਮਸਲਣ ਲਗਦਾ ਹੈ ਤਾਂ ਕਿ ਦਰਦ ਕੁੱਝ ਘੱਟ ਹੋ ਸਕੇ। ਪਰੰਤੂ ਉਥੇ ਖੜੀ ਕੁੱਤੇ ਦੀ ਮਾਲਕਣ ਉਪਰ ਬੱਚੇ ਦੇ ਦਰਦ ਦਾ ਥੋੜ੍ਹਾ ਜਿਹਾ ਵੀ ਅਸਰ ਨਹੀਂ ਹੋਇਆ ਅਤੇ ਉਹ ਆਪਣੀ ਮੰਜਿਲ ਆਉਣ 'ਤੇ ਕੁੱਤੇ ਨੂੰ ਲੈ ਕੇ ਭੱਜ ਗਈ।


    ਪੁਲਿਸ ਨੇ ਕੇਸ ਕੀਤਾ ਦਰਜ

    ਗਾਜ਼ੀਆਬਾਦ ਪੁਲਿਸ ਦੇ ਨੰਦਗ੍ਰਾਮ ਥਾਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲਾ ਬੱਚੇ ਦੇ ਪਿਤਾ ਦੀ ਸ਼ਿਕਾਇਤ ਉਪਰ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਰਾਜਨਗਰ ਐਕਸਟੈਨਸ਼ਨ ਸਥਿਤ ਚਾਰਮਜ਼ ਕੈਸਲ ਸੁਸਾਇਟੀ ਦੀ ਲਿਫਟ ਵਿੱਚ ਵਾਪਰੀ ਇਸ ਘਟਨਾ ਦਾ ਵੀਡੀਓ ਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿੱਥੇ ਇੱਕ ਕੁੱਤੇ ਨੇ ਆਪਣੇ ਮਾਲਕ ਦੀ ਮੌਜੂਦਗੀ ਵਿੱਚ ਇੱਕ ਬੱਚੇ ਨੂੰ ਕੱਟ ਲਿਆ।

    Published by:Krishan Sharma
    First published:

    Tags: Crime news, UP Police, Uttar pradesh news, Viral news, Viral video