
ਮ੍ਰਿਤਕ ਸੁਮਿਤ ਤੇ ਉਸਦੀ ਮਾਂ ਊਸ਼ਾ ਦੀ ਫਾਈਲ ਤਸਵੀਰ।
ਹਿਸਾਰ : ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਐਤਵਾਰ ਸ਼ਾਮ ਕਰੀਬ 4.30 ਵਜੇ ਡੋਗਰਾਂ ਮੁਹੱਲੇ 'ਚ ਬਾਈਕ 'ਤੇ ਆਏ ਦੋ ਬਦਮਾਸ਼ਾਂ ਨੇ ਪਰਦੇ ਦੀ ਦੁਕਾਨ 'ਤੇ ਕੰਮ ਕਰਦੇ ਰਿਸ਼ੀ ਨਗਰ ਦੇ ਰਹਿਣ ਵਾਲੇ ਸੁਮਿਤ ਮਿੱਤਲ ਦੀ ਛਾਤੀ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਵੇਂ ਬਦਮਾਸ਼ ਉੱਤਮ ਨਗਰ 'ਚ ਸੁਮਿਤ ਦੀ ਮਾਂ ਊਸ਼ਾ ਦੇ ਘਰ ਪਹੁੰਚੇ ਅਤੇ ਊਸ਼ਾ ਨੂੰ ਸੂਏ ਨਾਲ ਕਤਲ ਕਰ ਦਿੱਤਾ। ਮਾਂ-ਪੁੱਤ ਦੇ ਕਤਲ ਦੀ ਖ਼ਬਰ ਸੁਣ ਕੇ ਡੀਐਸਪੀ ਪ੍ਰਿਯਾਂਸ਼ੂ ਦੀਵਾਨ, ਡੀਐਸਪੀ ਅਸ਼ੋਕ ਅਤੇ ਹੋਰ ਪੁਲੀਸ ਮੁਲਾਜ਼ਮ ਮੌਕੇ ’ਤੇ ਪੁੱਜੇ।
ਮੌਕੇ 'ਤੇ ਫੋਰੈਂਸਿਕ ਮਾਹਿਰਾਂ ਨੂੰ ਵੀ ਬੁਲਾਇਆ ਗਿਆ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਨਿਸ਼ਾ ਸ਼ਰਮਾ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸ ਦੀ ਮੁਲਾਕਾਤ ਉੱਤਮ ਨਗਰ ਦੇ ਰਹਿਣ ਵਾਲੇ ਸੰਦੀਪ ਨਾਲ ਆਧਾਰ ਹਸਪਤਾਲ ਦੇ ਪਿੱਛੇ ਸਥਿਤ ਕੰਪਿਊਟਰ ਸੈਂਟਰ ਵਿਖੇ ਹੋਈ ਸੀ। ਹੌਲੀ-ਹੌਲੀ ਦੋਵੇਂ ਦੋਸਤ ਬਣ ਗਏ, ਬਾਅਦ ਵਿੱਚ ਉਨ੍ਹਾਂ ਨੇ ਵਿਆਹ ਕਰਵਾ ਲਿਆ। ਨਿਸ਼ਾ ਮੂਲ ਰੂਪ 'ਚ ਪਿੰਡ ਮਿਆੜ ਦੀ ਰਹਿਣ ਵਾਲੀ ਹੈ ਅਤੇ ਰਿਸ਼ੀ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ।
ਨਿਸ਼ਾ ਨੇ ਦੱਸਿਆ ਕਿ ਪਹਿਲਾਂ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਬਾਅਦ 'ਚ ਸੰਦੀਪ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਸਹੁਰੇ ਵਾਲੇ ਵੀ ਸੰਦੀਪ ਦਾ ਸਾਥ ਦੇਣ ਲੱਗੇ। ਜ਼ਿਆਦਾ ਪਰੇਸ਼ਾਨ ਕਰਨ 'ਤੇ ਸੰਦੀਪ ਨਾਲ ਤਕਰਾਰ ਹੋ ਗਿਆ। ਨਿਸ਼ਾ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਤਲਾਕ ਲਈ ਅਦਾਲਤ 'ਚ ਅਪੀਲ ਦਾਇਰ ਕੀਤੀ ਪਰ ਜਦੋਂ ਤਰੀਕ ਆਈ ਤਾਂ ਸੰਦੀਪ ਪੇਸ਼ ਨਹੀਂ ਹੋਇਆ। ਉੱਤਮ ਨਗਰ 'ਚ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲਾ ਸੁਮਿਤ ਮਿੱਤਲ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ, ਉਥੇ ਉਸ ਦੀ ਸੁਮਿਤ ਨਾਲ ਗੱਲਬਾਤ ਹੋਈ ਜੋ ਹੌਲੀ-ਹੌਲੀ ਦੋਸਤੀ 'ਚ ਬਦਲ ਗਈ।
ਪਤਨੀ ਨੇ ਪਹਿਲਾਂ ਪਤੀ 'ਤੇ ਇਹ ਦੋਸ਼ ਲਗਾਏ ਸਨ
ਨਿਸ਼ਾ ਨੇ ਦੱਸਿਆ ਕਿ ਸੁਮਿਤ ਨੇ ਉਸ 'ਤੇ ਤਸ਼ੱਦਦ ਹੁੰਦਾ ਦੇਖ ਕੇ ਕਿਹਾ ਕਿ ਉਹ ਉਸ ਦੇ ਨਾਲ ਚੱਲੇ, ਉਸ ਨੂੰ ਖੁਸ਼ ਰੱਖੇਗਾ ਅਤੇ ਉਹ ਦੋਵੇਂ ਵਿਆਹ ਕਰਵਾ ਲੈਣਗੇ। ਨਿਸ਼ਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਅੱਠ ਮਹੀਨੇ ਪਹਿਲਾਂ ਸੁਮਿਤ ਨਾਲ ਹੋਇਆ ਸੀ ਅਤੇ ਉਸ ਤੋਂ ਬਾਅਦ ਉਹ ਅੰਬਾਲਾ ਚਲੇ ਗਏ ਸਨ। ਉਹ ਕਰੀਬ ਇੱਕ ਮਹੀਨਾ ਪਹਿਲਾਂ ਹੀ ਹਿਸਾਰ ਆਏ ਸਨ ਅਤੇ ਸੁਮਿਤ ਇੱਥੇ ਡੋਗਰਾਂ ਦੇ ਮੁਹੱਲੇ ਵਿੱਚ ਪਰਦੇ ਦੀ ਦੁਕਾਨ ’ਤੇ ਕੰਮ ਕਰਨ ਲੱਗ ਪਿਆ ਸੀ। ਨਿਸ਼ਾ ਦਾ ਦੋਸ਼ ਹੈ ਕਿ ਸੰਦੀਪ ਅਤੇ ਉਸਦੇ ਸਾਥੀ ਨੇ ਉਸਦੇ ਪਤੀ ਸੁਮਿਤ ਅਤੇ ਉਸਦੀ ਸੱਸ ਊਸ਼ਾ ਦਾ ਕਤਲ ਕੀਤਾ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।