Home /News /national /

Inspiration: ਕਿਸਾਨਾਂ ਲਈ ਮਿਸਾਲ ਬਣੀ ਦ੍ਰੋਪਦੀ ਠਾਕੁਰ, 10 ਕਰੋੜ ਦੇ ਕਾਰੋਬਾਰ ਨੇ ਦਿੱਤਾ 6100 ਔਰਤਾਂ ਨੂੰ ਰੁਜ਼ਗਾਰ

inspiration for women: ਜਿੱਥੇ ਅੱਜਕਲ੍ਹ ਦੇ ਸਮੇਂ ਵਿੱਚ ਵੀ ਔਰਤਾਂ ਸਰੀਰਕ ਸ਼ੋਸ਼ਣ ਤੇ ਜ਼ੁਲਮਾਂ ਦਾ ਸ਼ਿਕਾਰ ਬਣਦੀਆਂ ਹਨ ਉੱਥੇ ਹੀ ਛੱਤੀਸਗੜ੍ਹ (Chhattisgarh) ਦੇ ਬਸਤਰ ਬਲਾਕ ਦੇ ਤਾਰਾਪੁਰ ਪਿੰਡ ਦੀ ਰਹਿਣ ਵਾਲੀ ਦਰੋਪਦੀ ਠਾਕੁਰ ਔਰਤਾਂ ਲਈ ਆਤਮ-ਨਿਰਭਰਤਾ ਦੀ ਮਿਸਾਲ ਬਣ ਗਈ ਹੈ। ਦਰੋਪਦੀ ਠਾਕੁਰ (Draupadi Thakur) ਨੇ ਸਾਢੇ ਤਿੰਨ ਸਾਲਾਂ ਵਿੱਚ 6100 ਕਿਸਾਨ ਔਰਤਾਂ ਨੂੰ (Women Empowerment) ਇਕੱਠਾ ਕੀਤਾ ਹੈ।

ਹੋਰ ਪੜ੍ਹੋ ...
 • Share this:

  ਦ੍ਰੋਪਦੀ ਨੇ 'ਭੂਮਗਾਦੀ' (Bhoomigadhi women kisan Assosiation) ਮਹਿਲਾ ਕਿਸਾਨ ਉਤਪਾਦਕ ਐਸੋਸੀਏਸ਼ਨ ਬਣਾਈ ਹੈ। ਇੱਥੇ ਭੂਮੀ ਦਾ ਅਰਥ ਹੈ ਜ਼ਮੀਨ ਅਤੇ ਗਾਦੀ ਦਾ ਅਰਥ ਹੈ ਜ਼ਮੀਨ ਵਿੱਚੋਂ ਨਿਕਲਣ ਵਾਲਾ ਪਦਾਰਥ। ਭੂਮਗਾਦੀ ਐਫਪੀਓ ਨੇ ਸਮਝ ਲਿਆ ਸੀ ਕਿ ਆਦਿਵਾਸੀਆਂ ਕੋਲ ਖੇਤੀਬਾੜੀ ਅਤੇ ਜੰਗਲੀ ਉਤਪਾਦ ਹਨ, ਪਰ ਉਹ ਉਨ੍ਹਾਂ ਨੂੰ ਵੇਚਣ ਦੇ ਯੋਗ ਨਹੀਂ ਹਨ। ਇਸ ਤੋਂ ਬਾਅਦ ਉਸ ਨੇ ਯੋਜਨਾ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਜ਼ਿੱਦ ਪਾਲੀ ਕਿ ਅਸੀਂ ਸਫਲ ਹੋਣਾ ਹੈ।

  ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਇਨ੍ਹੀਂ ਦਿਨੀਂ ਜਨਤਾ ਨਾਲ ਮੁਲਾਕਾਤ ਦਾ ਪ੍ਰੋਗਰਾਮ ਕਰ ਰਹੇ ਹਨ। ਇਸ ਦੇ ਤਹਿਤ ਉਹ ਵੀਰਵਾਰ ਨੂੰ ਬਸਤਰ ਦੇ ਬਕਵੰਦ ਪਹੁੰਚੇ। ਜਿੱਥੇ ਪ੍ਰੋਗਰਾਮ ਦੌਰਾਨ ਦ੍ਰੋਪਦੀ ਨੇ ਮੁੱਖ ਮੰਤਰੀ ਬਘੇਲ ਨਾਲ ਆਪਣੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਸਾਂਝੀ ਕੀਤੀ।

  ਦ੍ਰੋਪਦੀ ਠਾਕੁਰ ਨੇ ਦੱਸਿਆ ਕਿ ਉਸ ਨੇ ਮਹਿਲਾ ਕਿਸਾਨਾਂ ਨੂੰ ਸੰਗਠਿਤ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਨੇੜਲੇ ਤਿੰਨ ਜ਼ਿਲ੍ਹਿਆਂ ਦੇ 9 ਵਿਕਾਸ ਬਲਾਕਾਂ ਵਿੱਚ 6100 ਮਹਿਲਾ ਕਿਸਾਨਾਂ ਨੂੰ ਇੱਕਜੁੱਟ ਕੀਤਾ। ਇਹ ਮਹਿਲਾ ਕਿਸਾਨ ਆਪੋ-ਆਪਣੇ ਪਿੰਡਾਂ ਵਿੱਚ ਜਾ ਕੇ ਖੇਤੀ ਅਤੇ ਜੰਗਲੀ ਵਸਤਾਂ ਨੂੰ ਸਮਰਥਨ ਮੁੱਲ ’ਤੇ ਖਰੀਦਦੀਆਂ ਹਨ।

  ਜੰਗਲੀ ਉਪਜਾਂ ਦੀ ਖਰੀਦ
  'ਭੂਮਗਾਦੀ' ਸੰਸਥਾ ਕਿਸਾਨਾਂ ਤੋਂ ਇਮਲੀ, ਕੌਡੋ-ਕੁਟਕੀ, ਹਲਦੀ, ਮਿਰਚਾਂ ਸਮਰਥਨ ਮੁੱਲ 'ਤੇ ਖਰੀਦਦੀ ਹੈ। ਫਿਰ ਵੈਲਿਊ ਐਡੀਸ਼ਨ ਅਤੇ ਪੈਕਿੰਗ ਕਰਨ ਤੋਂ ਬਾਅਦ ਉਹ ਇਸ ਨੂੰ ਜਗਦਲਪੁਰ ਦੀ ਹਰਿਆਲੀ ਮੰਡੀ ਵਿੱਚ ਲੈ ਜਾਂਦੇ ਹਨ ਅਤੇ ਵੱਡੇ ਵਪਾਰੀਆਂ ਨੂੰ ਵੇਚਦੇ ਹਨ। ਇਸ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਮਿਲਦਾ ਹੈ ਅਤੇ ਮਹਿਲਾ ਕਿਸਾਨਾਂ ਨੂੰ ਮੁਨਾਫੇ ਦਾ ਲਾਭ ਵੀ ਮਿਲਦਾ ਹੈ।

  ਦ੍ਰੋਪਦੀ ਠਾਕੁਰ ਨੇ ਕਿਹਾ ਕਿ ਮਹਿਲਾ ਭੂਮਗਾਦੀ ਕਿਸਾਨ ਉਤਪਾਦਨ ਸੰਘ ਨੇ ਪਿਛਲੇ ਸਾਲ ਵਿੱਚ 4.5 ਕਰੋੜ ਰੁਪਏ ਦੇ ਉਤਪਾਦ ਬਾਜ਼ਾਰ ਵਿੱਚ ਵੇਚੇ ਹਨ, ਜਦੋਂ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਸਾਡਾ ਕੁੱਲ ਕਾਰੋਬਾਰ ਕਰੀਬ 10 ਕਰੋੜ ਰੁਪਏ ਰਿਹਾ ਹੈ। ਔਰਤਾਂ ਦੇ ਇਸ ਕਿਸਾਨ ਉਤਪਾਦਕ ਸੰਘ ਦਾ ਆਪਣਾ 5 ਟਨ ਕੋਲਡ ਸਟੋਰੇਜ ਹੈ, ਜਿਸ ਵਿੱਚ ਉਹ ਆਪਣੇ ਉਤਪਾਦਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖ ਸਕਦੀਆਂ ਹਨ। ਭੂਮਗਾਦੀ ਮਹਿਲਾ ਸਵੈ-ਸਹਾਇਤਾ ਸਮੂਹ ਦੇ ਬ੍ਰਾਂਡ ਨਾਮ 'ਹਰੀਅਰ ਬਸਤਰ' ਨੂੰ ਆਈ.ਐਸ.ਓ. ਦਾ ਰੁਤਬਾ ਵੀ ਮਿਲਦਾ ਹੈ।
  Published by:Krishan Sharma
  First published:

  Tags: Businessman, Chhattisgarh, Inspiration, Women, Women's empowerment

  ਅਗਲੀ ਖਬਰ